ਸਰਕਾਰੀ ਲਾਟਰੀ ਦੀ ਆੜ ’ਚ ਸੱਟਾ ਲਗਾਉਣ ਵਾਲੇ 19 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਪਟਿਆਲਾ, 17 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਸਨੌਰੀ ਅੱਡਾ ਲਾਗੇ ਲੋਕਾਂ ਨੂੰ ਲਾਟਰੀ ਪਵਾਉਣ ਦਾ ਝਾਂਸਾ ਦੇ ਕੇ ਸੱਟਾ ਲਗਾਉਣ ਵਾਲੇ 19 ਵਿਅਕਤੀਆਂ ਖਿਲਾਫ ਥਾਣਾ ਕੋਤਵਾਲੀ ਵਿਚ ਕੇਸ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਗਸਤ ਦੌਰਾਨ ਪਤਾ ਲੱਗਾ ਕਿ ਇਹ ਵਿਅਕਤੀ ਲੋਕਾਂ ਪਾਸੋਂ ਪੈਸੇ ਲੈ ਕੇ ਸਰਕਾਰੀ ਲਾਟਰੀ ਦੀ ਆੜ ਵਿਚ ਬੇਖੌਫ ਸੱਟਾ ਲਗਾਉਂਦੇ ਹਨ ਤੇ ਲੋਕਾਂ ਨੂੰ ਲਾਟਰੀ ਦਾ ਝਾਂਸਾ ਦੇ ਕੇ ਦੜਾ ਸੱਟੇ ਦਾ ਕੰਮ ਕਰਕੇ ਆਮ ਲੋਕਾਂ ਤੋਂ ਪੈਸੇ ਹੜੱਪ ਰਹੇ ਹਨ।
ਅਜੀਤ ਡੈਸਕ
18-11-2026