18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਨਿਯਮਾਂ ਨੂੰ ਛਿੱਕੇ ਟੰਗ ਕੇ ਚੱਲ ਰਹੇ ਪੋਲਟਰੀ ਫਾਰਮਾਂ ਖ਼ਿਲਾਫ਼ ਐਕਸ਼ਨ ਮੋਡ ’ਚ ਮਾਰਕੀਟ ਕਮੇਟੀ

ਰਾਜਪੁਰਾ, 17 ਨਵੰਬਰ (ਰਣਜੀਤ ਸਿੰਘ)-ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕੇ ਵਿਚ ਦਰਜਣਾਂ ਹੀ ਪੋਲਟਰੀ ਫਾਰਮ ਹਨ ਪਰ ਉਹ ਮਾਰਕੀਟ ਕਮੇਟੀ ਦੀ ਬਣਦੀ ਫੀਸ ਅਦਾ ਨਹੀ ਕਰ ਰਹੇ ਹਨ। ਇਸ ਲਈ ਮਾਰਕੀਟ ਕਮੇਟੀ ਵੱਲੋ ਸੱਤ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿਤੇ ਹਨ।

ਅਜੀਤ ਡੈਸਕ 18-11-2026
ਰਾਜਪੁਰਾ, 17 ਨਵੰਬਰ (ਰਣਜੀਤ ਸਿੰਘ)-ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕੇ ਵਿਚ ਦਰਜਣਾਂ ਹੀ ਪੋਲਟਰੀ ਫਾਰਮ ਹਨ ਪਰ ਉਹ ਮਾਰਕੀਟ ਕਮੇਟੀ ਦੀ ਬਣਦੀ ਫੀਸ ਅਦਾ ਨਹੀ ਕਰ ਰਹੇ ਹਨ।ਇਸ ਲਈ ਮਾਰਕੀਟ ਕਮੇਟੀ ਵੱਲੋ ਸੱਤ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿਤੇ ਹਨ। ਇਨ੍ਹਾਂ ਨੋਟਿਸਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਮਾਰਕੀਟ ਫੀਸ ਅਦਾ ਨਾ ਕੀਤੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਧਮੋਲੀ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੀ ਹਦੂਦ ਅੰਦਰ 88 ਪਿੰਡ ਪੈਂਦੇ ਹਨ। ਇਨ੍ਹਾਂ ਪਿੰਡਾਂ ਵਿਚ ਦਰਜਣਾਂ ਹੀ ਪੋਲਟਰੀ ਫਾਰਮ ਹਨ। ਉਨ੍ਹਾਂ ਨੇ ਦੱਸਿਆ ਕਿ ਪੋਲਟਰੀ ਫਾਰਮਾਂ ਦੇ ਮਾਲਕ ਮੁਰਗੀਆਂ ਲਈ ਮੱਕੀ, ਕਣਕ, ਜ਼ੌਅ ਬਾਜਰਾ ਅਤੇ ਹੋਰ ਆਨਾਜ ਲੈਂਦੇ ਹਨ ਭਾਵੇਂ ਉਹ ਆਨਾਜ ਹਲਕੇ ਵਿਚੋਂ ਲੈਂਦੇ ਹਨ ਅਤੇ ਭਾਵੇਂ ਉਹ ਪੰਜਾਬ ਤੋਂ ਬਾਹਰਲੇ ਸੂਬਿਆਂ ਤੋ ਲੈ ਕੇ ਆਂਊਦੇ ਹਨ।ਇਸ ਆਨਾਜ ’ਤੇ ਮਾਰਕੀਟ ਦੀ ਫੀਸ ਬਣਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਪੋਲਟਰੀ ਫਾਰਮ ਦੇ ਮਾਲਕ ਵੱਲੋਂ ਕੋਈ ਵੀ ਫੀਸ ਨਹੀਂ ਭਰੀ ਜਾ ਰਹੀ। ਉਨ੍ਹਾਂ ਨੇ ਅੱਗੇ ਖੁਲਾਸਾ ਕੀਤਾ ਕਿ ਮਾਰਕੀਟ ਐਕਟ ਦੀ ਧਾਰਾ 10 ਅਧੀਨ ਲਾਇਸੰਸ ਲੈਣਾ ਜਰੂਰੀ ਹੁੰਦਾ ਹੈ ਪਰ ਕਿਸੇ ਵੀ ਨੇ ਮਾਰਕੀਟ ਕਮੇਟੀ ਤੋ ਲਾਇਸੈਸ ਵੀ ਨਹੀ ਲਿਆ ਗਿਆ।ਇਸ ਤਰ੍ਹਾਂ ਨਾਲ ਹਰ ਮਹੀਨੇ ਕਮੇਟੀ ਨੂੰ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ ਉਨ੍ਹਾਂ ਨੇ ਦੱਸਿਆ ਕਿ ਇਸ ਪੈਸੇ ਨਾਲ ਹਲਕੇ ਦੇ ਵਿਕਾਸ ਦੇ ਕੰਮ ਹੁੰਦੇ ਹਨ ਪਰ ਜਦੋਂ ਪੈਸੇ ਹੀ ਨਹੀਂ ਆ ਰਹੇ ਤਾਂ ਵਿਕਾਸ ਦੇ ਕੰਮ ਕਿਸ ਤਰ੍ਹਾਂ ਹੋ ਸਕਦੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪੋਲਟਰੀ ਫਾਰਮਾਂ ਦੇ ਮਾਲਕਾਂ ਨੇ ਜੇਕਰ ਤਿੰਨ ਦਿਨਾਂ ਤੇ ਅੰਦਰ ਅੰਦਰ ਬਣਦੀ ਫੀਸ ਅਦਾ ਨਾ ਕੀਤੀ ਤਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਮਨੀਸ਼ ਸੂਦ, ਕੀਰਤ ਸਿੰਘ ਸਿਹਰਾ, ਬੰਟੀ ਖਾਨਪੁਰ ਵੀ ਹਾਜਰ ਸਨ।
ਪਿਛਲੀ ਖ਼ਬਰ ਹੁਣ ਪੰਜਾਬ ਦੇ ਲੋਕ ਝਾੜੂ ਵਾਲਿਆਂ ਨੂੰ ਮੂੰਹ ਨਹੀਂ ਲਗਾਉਣਗੇ- ਚੀਮਾ ਅਗਲੀ ਖ਼ਬਰ 2600 ਲਾਈਨਮੈਨ ਅਪ੍ਰੈਂਟਿਸਸ਼ਿਪ ਯੂਨੀਅਨ ਦੇ ਸਾਥੀ ਜੁਆਇਨਿੰਗ ਨਾ ਹੋਣ ਕਾਰਨ ਮੁੜ ਚੜ੍ਹੇ ਟਾਵਰ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।