09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਾਈਕਲ ਰੈਲੀ ਕੱਢ ਕੇ ਗਲੀਆਂ ਅਤੇ ਬਾਜ਼ਾਰਾਂ 'ਚ ਸੜਕ ਸੁਰੱਖਿਆ ਦਾ ਸੰਦੇਸ਼ ਦਿੱਤਾ 100 ਤੋਂ ਵੱਧ ਨੌਜਵਾਨਾਂ ਨੇ ਸਾਈਕਲ ਰੈਲੀ 'ਚ ਭਾਗ ਲਿਆ

ਅਜੀਤ ਡੈਸਕ 26-01-2026
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਹਰਮਹਿੰਦਰਪਾਲ)-ਅੱਜ ਮੁਕਤੀਸਰ ਵੈਲਫੇਅਰ ਕਲੱਬ ਰਜਿਸਟਰ ਨੈਸ਼ਨਲ ਐਵਾਰਡੀ ਸੰਸਥਾ ਵਲੋਂ ਵੱਡੇ ਪੱਧਰ 'ਤੇ ਸੜਕ ਸੁਰੱਖਿਆ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ | ਇਹ ਰੈਲੀ ਪੰਜਾਬ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਕੱਢੀ ਗਈ | ਰੈਲੀ ਨੂੰ ਹਰੀ ਝੰਡੀ ਮੁੱਖ ਮਹਿਮਾਨ ਏ.ਆਰ.ਟੀ.ਓ ਜਸਵਿੰਦਰ ਕੰਬੋਜ ਅਤੇ ਡੀ.ਐਸ.ਪੀ ਟਰੈਫਿਕ ਤਜਿੰਦਰ ਪਾਲ ਸਿੰਘ ਨੇ ਦਿੱਤੀ | ਰੈਲੀ ਵਿਚ ਖਿਦਰਾਣਾ ਸਾਈਕਲ ਕਲੱਬ ਦੇ ਮੈਂਬਰਾਂ ਨੇ ਵਧ ਚੜ੍ਹ ਕੇ ਹਿੱਸਾ ਪਾਇਆ | ਰੈਲੀ ਨੂੰ ਜਾਗਰੂਕ ਕਰਨ ਦੀ ਭੂਮਿਕਾ ਹੈਲਥ ਇੰਸਪੈਕਟਰ ਲਾਲ ਚੰਦ ਅਤੇ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਹਰਮੰਦਰ ਸਿੰਘ ਵਲੋਂ ਨਿਭਾਈ ਗਈ | ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਅਤੇ ਸਾਈਕਲਿੰਗ ਕਲੱਬ ਦੇ ਲੱਕੀ ਜੋਹਲ, ਰੋਬਿਨ ਖੇੜਾ, ਮਣੀ ਮਸੋਨ, ਰਜਿੰਦਰ ਸਿੰਘ ਬੁੱਟਰ, ਹਰਭਗਵਾਨ ਸਿੰਘ ਆਦਿ ਵਲੋਂ ਸੜਕ ਸੁਰੱਖਿਆ ਦਾ ਸੰਦੇਸ਼ ਦੇਣ ਲਈ ਆਏ ਸਾਈਕਲ ਰਾਈਡਰਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ | ਇਹ ਰੈਲੀ ਰੈੱਡ ਕਰਾਸ ਸ੍ਰੀ ਮੁਕਤਸਰ ਸਾਹਿਬ ਤੋਂ ਰਵਾਨਾ ਹੋ ਕੇ ਮੰਗੇ ਦਾ ਪੈਟਰੋਲ ਪੰਪ, ਗੋਨਿਆਨਾ ਚੌਂਕ, ਨਗਰ ਕੌਂਸਲ ਦੇ ਦਫ਼ਤਰ ਤੋਂ ਹੁੰਦੇ ਹੋਏ ਘਾਹ ਮੰਡੀ ਵਾਇਆ ਬੈਂਕ ਰੋਡ ਰਾਹੀ ਸਮਾਪਤ ਰੈੱਡ ਕਰਾਸ ਵਿਖੇ ਹੋਈ | ਮੁਕਤੀਸਰ ਵੈਲਫੇਅਰ ਕਲੱਬ ਵਲੋਂ ਰੈਲੀ ਵਿਚ ਭਾਗ ਲੈਣ ਵਾਲੇ ਨੌਜਵਾਨਾਂ ਬੱਚਿਆਂ ਨੂੰ ਰਿਫਰੈਸ਼ਮੈਂਟ ਟੀ ਸ਼ਰਟਾਂ ਕੈਪ ਅਤੇ ਸੜਕ ਸੁਰੱਖਿਆ ਬੈਚ ਦੇ ਨਾਲ ਨਾਲ ਜਾਗਰੂਕਤਾ ਇਸ਼ਤਿਆਰ ਵੰਡੇ ਗਏ | ਡੀ.ਐਸ.ਪੀ. ਟਰੈਫਿਕ ਤਜਿੰਦਰ ਪਾਲ ਸਿੰਘ ਨੇ ਕਿਹਾ ਕਿ ਮੁਕਤੀਸਰ ਵੈਲਫੇਅਰ ਕਲੱਬ ਵਲੋਂ ਸੜਕ ਸੁਰੱਖਿਆ ਦਾ ਸੰਦੇਸ਼ ਇਸ ਰੈਲੀ ਰਾਹੀਂ ਗਲੀਆਂ ਬਾਜ਼ਾਰਾਂ ਘਰ ਘਰ ਤੱਕ ਜਾ ਕੇ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਏ.ਆਰ.ਟੀ.ਓ ਜਸਵਿੰਦਰ ਕੰਬੋਜ ਨੇ ਕਿਹਾ ਕਿ ਸੰਸਥਾ ਦੀ ਸੜਕ ਸੁਰੱਖਿਆ ਪ੍ਰਤੀ ਮਿਹਨਤ ਅਤੇ ਲਗਨ ਬਹੁਤ ਹੀ ਸ਼ਲਾਘਾਯੋਗ ਹੈ | ਇਸ ਮੌਕੇ ਮੁਕਤੀਸਰ ਵੈਲਫੇਅਰ ਕਲੱਬ ਤੋਂ ਡਾ. ਵਿਜੇ ਬਜਾਜ, ਦੀਪਾਂਸ਼ੂ ਕੁਮਾਰ, ਮੈਨੀ ਆਯੂਸ਼ ਕੁਮਾਰ, ਅਜੇ ਪਾਸੀ, ਨਰੇਸ਼ ਕਾਂਤੀ, ਮਦਨ ਲਾਲ, ਮਨਦੀਪ ਖੁਰਾਨਾ, ਜੋਗਿੰਦਰ ਸਿੰਘ, ਇੰਦਰਜੀਤ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਣਤੰਤਰ ਦਿਹਾੜੇ ਮੌਕੇ ਜੈਤੋ ਪ੍ਰਸ਼ਾਸਨ ਦੀ ਬੇਧਿਆਨੀ * ਖੇਡ ਸਟੇਡੀਅਮ ਦੇ ਆਲੇ ਦੁਆਲੇ ਨਹੀਂ ਕੀਤੀ ਗਈ ਸਫ਼ਾਈ ਅਗਲੀ ਖ਼ਬਰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।