10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ

ਅਜੀਤ ਡੈਸਕ 26-01-2026
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਕੜਾਕੇ ਦੀ ਠੰਢ ਤੋਂ ਬਚਾਅ ਲਈ ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫ਼ਰੀਦਕੋਟ ਦੇ ਮੈਂਬਰਾਂ ਨੇ ਸੁਸਾਇਟੀ ਦੇ ਪ੍ਰਧਾਨ ਪਿ੍ੰ: ਸੁਰੇਸ਼ ਅਰੋੜਾ ਦੀ ਅਗਵਾਈ ਵਿਚ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ | ਇਨ੍ਹਾਂ ਕੰਬਲਾਂ ਦੀ ਸੇਵਾ ਪ੍ਰਵਾਸੀ ਭਾਰਤੀ ਭੂਸ਼ਣ ਕੈਨੇਡਾ ਅਤੇ ਜਸਵਿੰਦਰ ਸਿੰਘ ਬਾਠ ਵਲੋਂ ਕੀਤੀ ਗਈ | ਸੁਸਾਇਟੀ ਦੇ ਪ੍ਰਧਾਨ ਸੁਰੇਸ਼ ਅਰੋੜਾ ਨੇ ਦੱਸਿਆ ਕਿ ਕੜਾਕੇ ਦੀ ਠੰਢ ਨੂੰ ਦੇਖਦੇ ਹੋਏ ਸੁਸਾਇਟੀ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਂਵਾਂ ਦਾ ਦੌਰਾ ਕੀਤਾ ਤੇ ਲੋੜਵੰਦਾਂ ਨੂੰ ਗਰਮ ਕੰਬਲ ਤਕਸੀਮ ਕੀਤੇ | ਉਨ੍ਹਾਂ ਦੱਸਿਆ ਕਿ ਕੰਬਲ ਵੰਡਣ ਦੀ ਸ਼ੁਰੂਆਤ ਬੱਸ ਸਟੈਂਡ ਤੋਂ ਕੀਤੀ ਗਈ ਤੇ ਉਸ ਤੋਂ ਬਾਅਦ ਜੁਬਲੀ ਸਿਨੇਮਾ ਚੌਂਕ ਮੋਰੀ ਗੇਟ, ਡਾਲਫ਼ਿਨ ਚੌਂਕ, ਬਾਜੀਗਰ ਬਸਤੀ, ਆਰਾ ਮਾਰਕੀਟ, ਸਾਦਿਕ ਚੌਂਕ, ਰੇਲਵੇ ਸਟੇਸ਼ਨ, ਕੋਤਵਾਲੀ ਚੌਂਕ, ਘੰਟਾ ਘਰ ਚੌਂਕ, ਤਲਵੰਡੀ ਚੌਂਕ ਵਿਖੇ ਕੰਬਲ ਵੰਡੇ ਗਏ | ਸ੍ਰੀ ਅਰੋੜਾ ਨੇ ਦੱਸਿਆ ਕਿ ਜਿਨ੍ਹਾਂ ਨੂੰ ਕੰਬਲ ਵੰਡੇ ਗਏ | ਉਨ੍ਹਾਂ ਵਿਚ ਜ਼ਿਆਦਾਤਰ ਸਫ਼ਾਈ ਕਰਮਚਾਰੀ ਸਨ | ਸੁਰੇਸ਼ ਅਰੋੜਾ ਨੇ ਇਸ ਨੇਕ ਕਾਰਜ ਲਈ ਸਹਿਯੋਗ ਦੇਣ ਵਾਲੇ ਪ੍ਰਵਾਸੀ ਭਾਰਤੀ ਕੈਨੇਡਾ ਵਾਸੀ ਭੂਸ਼ਣ ਚਾਵਲਾ, ਸੇਵਾ ਮੁਕਤ ਅਧਿਆਪਕ ਜਸਵਿੰਦਰ ਸਿੰਘ ਬਾਠ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸੁਸਾਇਟੀ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਕੈਂਥ ਹੈਡ ਮਾਸਟਰ, ਸਕੱਤਰ ਜੀਤ ਸਿੰਘ ਸਿੱਧੂ, ਜੁਆਇੰਟ ਸਕੱਤਰ ਕਮਲ ਕੁਮਾਰ ਬੱਸੀ ਅਤੇ ਕਾਰਜਕਾਰੀ ਮੈਂਬਰ ਭੁਪਿੰਦਰ ਸਿੰਘ ਛੀਨਾ ਦਾ ਮਹੱਤਵਪੂਰਨ ਯੋਗਦਾਨ ਰਿਹਾ |
ਪਿਛਲੀ ਖ਼ਬਰ ਭਾਈ ਦਲੇਰ ਸਿੰਘ ਡੋਡ ਨੂੰ ਪੀ.ਏ.ਸੀ. ਦਾ ਮੈਂਬਰ ਲੈਣ 'ਤੇ ਵਰਕਰਾਂ 'ਚ ਖ਼ੁਸ਼ੀ ਅਗਲੀ ਖ਼ਬਰ ਮੁਫ਼ਤ ਆਯੁਰਵੈਦਿਕ ਅਤੇ ਹੋਮੀਓਪੈਥਿਕ ਮੈਡੀਕਲ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।