10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 26-01-2026
ਬਾਜਾਖਾਨਾ, 25 ਜਨਵਰੀ (ਜਗਦੀਪ ਸਿੰਘ ਗਿੱਲ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਡਾ. ਜਸਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ, ਜਿਸ 'ਚ ਅਹਿਮ ਮੁੱਦੇ ਵਿਚਾਰੇ ਗਏ ¢ ਡਾ. ਜਰਨੈਲ ਸਿੰਘ ਡੋਡ ਸੂਬਾ ਆਗੂ ਨੇ ਸੂਬੇ ਅਤੇ ਜ਼ਿਲ੍ਹੇ ਦੀਆਂ ਗਤੀਵਿਧੀਆਂ ਬਾਰੇ ਸਾਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਸਾਥੀਆਂ ਨੂੰ ਵੱਧ ਤੋਂ ਵੱਧ ਮੀਟਿੰਗ ਵਿਚ ਹਾਜ਼ਰੀ ਲਗਵਾਉਣ ਦੀ ਬੇਨਤੀ ਕੀਤੀ ¢ ਇਸ ਮੌਕੇ ਡਾ. ਜਸਵਿੰਦਰ ਸਿੰਘ ਗਿੱਲ ਨੇ ਸਾਥੀਆਂ ਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨ ਅਤੇ ਪਿਛਲੇ ਫੰਡ ਬਕਾਏ ਕਲੀਅਰ ਕਰਨ ਦੀ ਅਪੀਲ ਕੀਤੀ ¢ ਬਾਲਾ ਜੀ ਕੈਂਸਰ ਮਲਟੀਸਪੈਸ਼ਲਿਟੀ ਹਸਪਤਾਲ ਬਠਿੰਡਾ ਤੋਂ ਡਾ. ਦੀਪਸ਼ਿਖਾ ਮੱਕੜ ਬੀ.ਡੀ.ਐਸ. ਦੰਦਾਂ ਦੇ ਮਾਹਿਰ ਪਹੁੰਚੇ ¢ ਉਨ੍ਹਾਂ ਨੇ ਦੰਦਾਂ ਦੀਆਂ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਮੀਟਿੰਗ ਦੇ ਅਖੀਰ ਵਿਚ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ¢ ਇਸ ਮੌਕੇ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕੀਤਾ ਗਿਆ ¢ ਇਸ ਮÏਕੇ ਡਾ. ਅਮਰਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਡਾ. ਸੁਖਪਾਲ ਸਿੰਘ ਬਲਾਕ ਸੀਨੀਅਰ ਮੀਤ ਪ੍ਰਧਾਨ, ਡਾ. ਸੁਖਦੇਵ ਸਿੰਘ ਚੇਅਰਮੈਨ, ਡਾ. ਵਰਿੰਦਰ ਸਿੰਘ ਜ਼ਿਲ੍ਹਾ ਪ੍ਰੈਸ ਸਕੱਤਰ, ਡਾ. ਮਹਿੰਦਰ ਸਿੰਘ ਬਲਾਕ ਖਜ਼ਾਨਚੀ, ਡਾ. ਸ਼ਾਮ ਸਿੰਘ ਸਰਪ੍ਰਸਤ, ਡਾ. ਗੁਲਸ਼ਨ ਕੁਮਾਰ ਡੋਡ, ਡਾ. ਜਸਪਾਲ ਸਿੰਘ, ਡਾ. ਬਲਵੀਰ ਸਿੰਘ ਗੋਰਾ, ਡਾ. ਕੁਲਦੀਪ ਸਿੰਘ, ਡਾ. ਭਗਵਾਨ ਸਿੰਘ, ਡਾ. ਨਿਰਮਲ ਕੁਮਾਰ ਨਿੰਮਾ ਸ਼ਰਮਾ ਲੰਭਵਾਲੀ, ਡਾ. ਭੋਲਾ ਸਿੰਘ, ਡਾ. ਗੁਰਦੀਪ ਸਿੰਘ, ਡਾ. ਹਿੰਦਪਾਲ ਸਿੰਘ ਬਾਜਾਖਾਨਾ, ਡਾ. ਭੁਪਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਪਵਿੱਤਰ ਸਿੰਘ, ਡਾ. ਅਮਨਦੀਪ ਕÏਰ ਜ਼ਿਲ੍ਹਾ ਕੋਆਰਡੀਨੇਟਰ, ਡਾ. ਜਗਸੀਰ ਸਿੰਘ, ਡਾ. ਜਗਸੀਰ ਸਿੰਘ ਲੰਭਵਾਲੀ, ਡਾ. ਸਤਵਿੰਦਰ ਸਿੰਘ ਬੱਬਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖੂਨੀ ਡੋਰ ਦੀ ਵਿਕਰੀ ਤੇ ਸਪਲਾਈ ਨੂੰ ਨਾ ਰੋਕ ਪਾਉਣਾ ਸਰਕਾਰ ਦੀ ਨਕਾਮੀ : ਡੱਲੇਵਾਲ ਅਗਲੀ ਖ਼ਬਰ ਭਾਈ ਦਲੇਰ ਸਿੰਘ ਡੋਡ ਨੂੰ ਪੀ.ਏ.ਸੀ. ਦਾ ਮੈਂਬਰ ਲੈਣ 'ਤੇ ਵਰਕਰਾਂ 'ਚ ਖ਼ੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।