10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

'ਆਪ' ਵਲੋਂ ਦਿੱਤੀਆਂ ਸਾਰੀਆਂ ਗਾਰੰਟੀਆਂ ਦੀ ਸੱਚਾਈ ਲੋਕਾਂ ਸਾਹਮਣੇ ਸਾਫ਼ ਹੋਈ: ਢਿੱਲਵਾਂ

ਅਜੀਤ ਡੈਸਕ 26-01-2026
ਬਾਜਾਖਾਨਾ, 25 ਜਨਵਰੀ (ਜੀਵਨ ਗਰਗ)-ਸੱਤਾ 'ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਦੀ ਸੱਚਾਈ ਪਾਰਟੀ ਦੇ 4 ਸਾਲ ਤੋਂ ਉੱਪਰ ਦਾ ਕਾਰਜਕਾਲ ਬੀਤ ਜਾਣ 'ਤੇ ਪੰਜਾਬ ਦੇ ਲੋਕਾਂ ਸਾਹਮਣੇ ਆ ਗਈ ਹੈ | ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਬਜ਼ੁਰਗਾਂ ਦੀ ਪੈਨਸ਼ਨ 'ਚ ਵਾਧਾ, ਔਰਤਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ, ਨੌਜਵਾਨਾਂ ਨੂੰ ਵੱਡੇ ਪੱਧਰ 'ਤੇ ਰੁਜ਼ਗਾਰ ਦੇਣਾ ਤੇ ਘਰ-ਘਰ ਰਾਸ਼ਨ ਦੇਣਾ ਆਦਿ ਸਮੇਤ ਹੋਰ ਬਹੁਤ ਸਾਰੇ ਸਬਜ਼ ਬਾਗ ਦਿਖਾਏ ਸਨ | ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਸਿਰਫ਼ ਕੁਝ ਮਹੀਨਿਆਂ ਦਾ ਹੀ ਰਹਿ ਗਿਆ ਹੈ | ਉਪਰੋਕਤ ਗਾਰੰਟੀਆਂ 'ਚ ਕਿਸੇ 'ਤੇ ਵੀ ਅਮਲ ਹੋਇਆ ਨਹੀਂ ਜਾਪਦਾ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਪਿੰਡ ਘਣੀਆਂ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਗਰੀਬਾਂ ਦੇ ਰੁਜ਼ਗਾਰ ਲਈ ਕੇਂਦਰ ਦੀ ਡਾ. ਮਨਮੋਹਣ ਸਿੰਘ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੀ ਮਨਰੇਗਾ ਯੋਜਨਾ ਵੀ ਆਉਣ ਵਾਲੇ ਸਮੇਂ 'ਚ ਪਤਨ ਵੱਲ ਜਾਵੇਗੀ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਨੂੰ ਆਪਣੇ ਆਖਰੀ ਸਮੇਂ 'ਤੇ ਪੰਜਾਬ ਦੇ ਲੋਕਾਂ ਲਈ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੇ ਜਾਣ ਦੀ ਯਾਦ ਆਈ ਹੈ ਜਦੋਂ ਕਿ ਲੋਕ ਕੈਂਸਰ, ਦਿਲ ਦੌਰਿਆਂ ਅਤੇ ਹੋਰ ਅਨੇਕ ਲਾਇਲਾਜ ਬਿਮਾਰੀਆਂ ਕਾਰਨ ਪੰਜਾਬ ਦੇ ਲੋਕ ਰੋਜ਼ਾਨਾ ਮੌਤ ਦੇ ਮੂੰਹ 'ਚ ਜਾ ਰਹੇ ਹਨ | ਇਸ ਕਰਕੇ ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਵੀ ਚੋਣ ਜੁਮਲਾ ਹੀ ਸਾਬਤ ਹੋਵੇਗੀ | ਇਸ ਮੌਕੇ ਨਿਰਭੈ ਸਿੰਘ, ਜਾਲੌਰ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਚਮਕੌਰ ਸਿੰਘ, ਸੰਪੂਰਨ ਸਿੰਘ ਡੋਡ, ਗੁਰਮੇਲ ਸਿੰਘ, ਬਲਵਿੰਦਰ ਸਿੰਘ ਨੰਬਰਦਾਰ, ਸੁਖਮੰਦਰ ਸਿੰਘ ਨੰਬਰਦਾਰ, ਬਹਾਦਰ ਸਿੰਘ, ਚੜ੍ਹਤ ਸਿੰਘ, ਅੰਗਰੇਜ਼ ਸਿੰਘ, ਬੇਅੰਤ ਸਿੰਘ, ਸੋਹਣ ਸਿੰਘ ਭਾਊ, ਗੁਰਦੀਪ ਸਿੰਘ ਭਾਊ, ਦਰਸ਼ਨ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੋਟਸੁਖੀਆ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਹੋਈ ਭਰਵੀਂ ਇਕੱਤਰਤਾ ਯੂਥ ਕਾਂਗਰਸ ਦੇ ਉਮੀਦਵਾਰ ਜਸਪਾਲ ਸਿੰਘ ਦੀ ਹਮਾ... ਅਗਲੀ ਖ਼ਬਰ ਖੂਨੀ ਡੋਰ ਦੀ ਵਿਕਰੀ ਤੇ ਸਪਲਾਈ ਨੂੰ ਨਾ ਰੋਕ ਪਾਉਣਾ ਸਰਕਾਰ ਦੀ ਨਕਾਮੀ : ਡੱਲੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।