15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਰਸਤੇ ਦੇ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਨੇ ਗੁਆਂਢੀ ਦਾ ਘਰ ਢਾਹਿਆ

ਅਜੀਤ ਡੈਸਕ 01-02-2026
ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਪਿੰਡ ਕੋਠੇ ਡੋਡ ਵਿਖੇ ਇਕ ਵਿਅਕਤੀ ਵਲੋਂ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਗੁਆਂਢੀ ਦਾ ਘਰ ਢਾਹ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਦੋਵਾਂ ਘਰਾਂ 'ਚ ਰਸਤੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ | ਇਸ ਮੌਕੇ ਘਰ ਦੇ ਮਾਲਕ ਚੰਨਣ ਸਿੰਘ ਨੇ ਦੱਸਿਆ ਕਿ ਕੱਲ ਉਸਦਾ ਪੂਰਾ ਪਰਿਵਾਰ ਵਿਆਹ ਸਮਾਗਮ 'ਤੇ ਗਿਆ ਸੀ ਅਤੇ ਘਰ ਵਿਚ ਇਕੱਲੀ ਬਜ਼ੁਰਗ ਮਾਤਾ ਸੀ, ਜਿਸ ਦੌਰਾਨ ਉਸਦਾ ਗੁਆਂਢੀ ਆਪਣੇ ਨਾਲ 15 ਤੋਂ 20 ਅਣਪਛਾਤੇ ਬੰਦੇ ਲੈ ਕੇ ਆਇਆ, ਜਿਸ ਨੇ ਉਸਦੇ ਹੀ ਘਰ 'ਚ ਖੜੇ ਉਸਦੇ ਟਰੈਕਟਰ ਦੀ ਮਦਦ ਨਾਲ ਘਰ ਦੀ ਕੰਧ, ਇਕ ਕਮਰਾ ਅਤੇ ਪੂਜਾ ਦਾ ਕਮਰਾ ਢਾਹ ਦਿੱਤਾ ਅਤੇ ਪੂਜਾ ਦੇ ਕਮਰੇ 'ਚ ਪਏ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ | ਇਸ ਤੋਂ ਇਲਾਵਾ ਘਰ 'ਚ ਪਈ ਨਕਦੀ ਅਤੇ ਕੁਝ ਗਹਿਣੇ ਵੀ ਗਾਇਬ ਹਨ | ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਇਸ ਮੌਕੇ ਘਰ ਦੀ ਬਜ਼ੁਰਗ ਮਹਿਲਾ ਨੇ ਕਿਹਾ ਕਿ ਇਕਦਮ ਕੁਝ ਲੜਕੇ ਆਏ ਜਿਨ੍ਹਾਂ ਵਲੋਂ ਘਰ 'ਚ ਖੜੇ ਟਰੈਕਟਰ ਨਾਲ ਘਰ ਢਾਹੁਣਾ ਸ਼ੁਰੂ ਕਰ ਦਿੱਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਬੜੀਆਂ ਮਿੰਨਤਾਂ ਕੀਤੀਆਂ ਪਰ ਉਨ੍ਹਾਂ ਨੇ ਕੋਈ ਗੱਲ ਨਹੀਂ ਸੁਣੀ | ਇਸ ਮੌਕੇ ਡੀ.ਐਸ.ਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਚੰਨਣ ਸਿੰਘ ਵਲੋਂ ਕਰੀਬ ਛੇ ਮਹੀਨੇ ਪਹਿਲਾਂ ਹੀ ਮਕਾਨ ਖਰੀਦਿਆ ਸੀ, ਜਿੱਥੇ ਉਸਦੇ ਗੁਆਂਢੀ ਜਗਦੀਸ਼ ਸਿੰਘ ਨਾਲ ਰਸਤੇ ਨੂੰ ਲੈ ਕੇ ਵਿਵਾਦ ਸੀ, ਜਿਸ ਦਾ ਅਦਾਲਤ 'ਚ ਸਟੇਅ ਵੀ ਚੱਲ ਰਿਹਾ ਹੈ ਪਰ ਕੱਲ ਅਚਾਨਕ ਜਗਦੀਸ਼ ਸਿੰਘ ਵਲੋਂ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਚੰਨਣ ਸਿੰਘ ਦੇ ਘਰ ਦੀ ਭੰਨ ਤੋੜ ਕੀਤੀ ਗਈ | ਉਨ੍ਹਾਂ ਕਿਹਾ ਕਿ ਚੰਨਣ ਸਿੰਘ ਦੀ ਸ਼ਿਕਾਇਤ 'ਤੇ ਜਗਦੀਸ਼ ਸਿੰਘ ਅਤੇ ਕੁਝ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਨਿੱਜੀ ਹਸਪਤਾਲ 'ਚ ਗਰਭਵਤੀ ਲੜਕੀ ਦੀ ਡਿਲੀਵਰੀ ਆਪ੍ਰੇਸ਼ਨ ਸਮੇਂ ਮੌਤ ਅਗਲੀ ਖ਼ਬਰ ਸੜਕ ਸੁਰੱਖਿਆ ਮਹੀਨੇ ਦੇ ਆਖ਼ਰੀ ਦਿਨ ਜਾਗਰੂਕਤਾ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।