09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮਾਰਕੀਟ ਕਮੇਟੀ ਸਾਦਿਕ ਦਾ ਚੇਅਰਮੈਨ ਬਣਨ ਲਈ ਚਾਹਵਾਨਾਂ ਦੀ ਭੱਜ ਦੌੜ ਸ਼ੁਰੂ

ਅਜੀਤ ਡੈਸਕ 04-03-2026
ਸਾਦਿਕ, 3 ਮਾਰਚ (ਆਰ. ਐਸ. ਧੁੰਨਾ)-ਹਾਲ ਹੀ 'ਚ ਪੰਜਾਬ ਸਰਕਾਰ ਵਲੋਂ ਪੰਜਾਬ ਦੀਆਂ ਕੁੱਝ ਮਾਰਕੀਟ ਕਮੇਟੀਆਂ ਦੇ ਹਟਾਏ ਗਏ ਚੇਅਰਮੈਨਾਂ 'ਚ ਮਾਰਕੀਟ ਕਮੇਟੀ ਸਾਦਿਕ ਦੇ ਚੇਅਰਮੈਨ ਰਮਨਦੀਪ ਸਿੰਘ ਮੁਮਾਰਾ ਦਾ ਨਾਂਅ ਆਉਣ ਤੋਂ ਬਾਅਦ ਇਸ ਕਮੇਟੀ ਦੇ ਚੇਅਰਮੈਨ ਬਣਨ ਦੇ ਚਾਹਵਾਨਾਂ ਨੇ ਆਪਣੇ ਆਪਣੇ ਅਕਾਵਾਂ ਕੋਲ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਇਸ ਕਮੇਟੀ ਦਾ ਤਾਜ ਉਨ੍ਹਾਂ ਦੇ ਸਿਰ ਸੱਜ ਸਕੇ | ਸਰਕਾਰ ਵਲੋਂ ਇਨ੍ਹਾਂ ਚੇਅਰਮੈਨਾਂ ਨੂੰ ਹਟਾਏ ਜਾਣ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਚਾਹਵਾਨਾਂ ਨੇ ਆਪਣੇ ਕਮਰਕੱਸੇ ਕੱਸ ਲਏ ਹਨ | ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਸਾਦਿਕ ਦੇ ਲਾਂਭੇ ਕੀਤੇ ਗਏ ਚੇਅਰਮੈਨ ਦੀ ਨੇੜਤਾ ਮੌਜੂਦਾ ਵਿਧਾਇਕ ਨਾਲ ਸੀ ਤੇ ਹੁਣ ਫਿਰ ਉਨ੍ਹਾਂ ਦੇ ਸਮਰਥਕਾਂ ਸਮੇਤ ਕੁਝ ਹੋਰ ਚਾਹਵਾਨ ਵੀ ਆਪਣੀ ਦਾਅਵੇਦਾਰੀ ਪੇਸ਼ ਕਰ ਰਹ ਹਨ ਜਿਨ੍ਹਾਂ ਦਾ ਸੰਬੰਧ ਆਪ ਦੇ ਹੋਰਨਾਂ ੳੱੁਚ ਆਗੂਆਂ ਨਾਲ ਹੈ ਤੇ ਹੋ ਸਕਦਾ ਹੈ ਇਸ ਵਾਰ ਕਿਸੇ ਨਵੇਂ ਚਿਹਰੇ ਦਾ ਦਾਅ ਲੱਗ ਜਾਵੇ | ਭਾਂਵੇ ਇਸ ਅਹੁਦੇ ਲਈ ਸਮਾਂ ਥੋੜਾ ਰਹਿ ਗਿਆ ਹੈ ਪਰ ਮੰਨ ਅੰਦਰ ਲੱਡੂ ਸੱਭ ਦੇ ਫੁੱਟ ਰਹੇ ਹਨ | ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਇਸ ਵੱਡੇ ਪਿੰਡ ਸਾਦਿਕ ਤੋਂ ਮੌਜੂਦਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੇ ਇਸ ਪਿੰਡ ਦੇ ਜੰਮਪਲ ਨੌਜਵਾਨ ਆਪ ਆਗੂ ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦਾ ਵੀ ਕਾਫ਼ੀ ਆਧਾਰ ਹੈ ਤੇ ਹੁਣ ਇਸ ਵਿਚ ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਦੀ ਵੀ ਐਂਟਰੀ ਹੋ ਰਹੀ ਦੱਸੀ ਜਾ ਰਹੀ ਹੈ, ਦੇ ਆਪੋ ਆਪਣੇ ਸਮਰਥਕਾਂ ਨੇ ਇਸ ਕਮੇਟੀ ਲਈ ਆਪਣੀਆਂ ਦਾਅਵੇਦਾਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਚੇਅਰਮੈਨੀ ਲਈ ਉੱਤਮ ਸਿੰਘ ਡੋਡ, ਗੁਰਪ੍ਰੀਤ ਸਿੰਘ ਧਾਲੀਵਾਲ ਦੀਪ ਸਿੰਘ ਵਾਲਾ, ਬਾਬਾ ਜਸਪਾਲ ਸਿੰਘ ਸਾਦਿਕ, ਹਰਜਿੰਦਰ ਸਿੰਘ ਚੌਹਾਨ ਸਾਦਿਕ ਅਤੇ ਗੁਰਸੇਵਕ ਸਿੰਘ ਸੰਧੂ ਬੁੱਟਰ ਦੇ ਨਾਂਅ ਸਾਹਮਣੇ ਆ ਰਹੇ ਹਨ ਕਿਉਂਕਿ ਇਹ ਪਾਰਟੀ ਦੇ ਸਰਗਰਮ ਆਗੂ ਹਨ ਤੇ ਇਨ੍ਹਾਂ ਦੇ ਸੰਬੰਧ ਵੀ ਆਪੋ ਆਪਣੇ ਅਕਾਵਾਂ ਨਾਲ ਫ਼ਿੱਟ ਹਨ | ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਸਮਾਂ ਆਉਣ 'ਤੇ ਹੀ ਇਹ ਤਸਵੀਰ ਸਾਫ਼ ਹੋਵੇਗੀ ਕਿ ਇਸ ਵਾਰ ਪਾਰਟੀ ਕਿਸ ਦੇ ਸਿਰ ਚੇਅਰਮੈਨੀ ਦਾ ਤਾਜ਼ ਸਜ਼ਾ ਕੇ ਘੁੰਮਣ ਵਾਲੀ ਕੁਰਸੀ 'ਤੇ ਬਿਠਾਉਂਦੀ ਹੈ ਤੇ ਆਪਣਾ ਹੱਕ ਜਤਾਉਣਾ ਸੱਭ ਦਾ ਹੱਕ ਹੈ |
ਪਿਛਲੀ ਖ਼ਬਰ ਠੇਕੇਦਾਰਾਂ ਵਲੋਂ ਸੜਕ ਤੋਂ ਰਹਿੰਦ-ਖੂੰਹਦ ਨਾ ਚੁੱਕਣ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਕੋਟਕਪੂਰਾ ਵਿਖੇ ਮਿਲੇਗੀ ਹੁਣ ਆਈ. ਏ. ਐਸ. ਤੇ ਆਈ. ਪੀ. ਐਸ. ਦੀ ਕੋਚਿੰਗ- ਡਾ. ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।