09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਠੇਕੇਦਾਰਾਂ ਵਲੋਂ ਸੜਕ ਤੋਂ ਰਹਿੰਦ-ਖੂੰਹਦ ਨਾ ਚੁੱਕਣ ਕਾਰਨ ਲੋਕ ਪ੍ਰੇਸ਼ਾਨ

ਅਜੀਤ ਡੈਸਕ 04-03-2026
ਜੈਤੋ, 3 ਮਾਰਚ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਰੇਲਵੇ ਫ਼ਾਟਕ (ਸ੍ਰੀ ਮੁਕਤਸਰ ਸਾਹਿਬ ਰੋਡ) ਤੋਂ ਪੁਲਿਸ ਥਾਣਾ ਜੈਤੋ ਤੱਕ ਸੜਕ ਨਿਰਮਾਣ ਦਾ ਕੰਮ ਪਿਛਲੇ 3 ਮਹੀਨਿਆਂ ਤੋਂ ਚੱਲ ਰਿਹਾ ਹੈ, ਪਰ ਠੇਕੇਦਾਰਾਂ ਦੀ ਲਾਪਰਵਾਹੀ ਕਾਰਨ ਇਹ ਕੰਮ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ | ਮੁਕੰਮਲ ਹੋ ਚੁੱਕੀ ਸੜਕ 'ਤੇ ਪਿਆ ਰਹਿੰਦ-ਖੂੰਹਦ ਨਾ ਚੁੱਕੇ ਜਾਣ ਕਾਰਨ ਆਮ ਲੋਕਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਨਿਰਮਾਣ ਦੌਰਾਨ ਨਿਕਲਿਆ ਮਲਬਾ ਲੰਮੇ ਸਮੇਂ ਤੋਂ ਸੜਕ 'ਤੇ ਹੀ ਪਿਆ ਹੋਣ ਕਾਰਨ ਟ੍ਰੈਫਿਕ ਵਿਚ ਰੁਕਾਵਟਾਂ ਪੈਦਾ ਹੋ ਰਹੀਆਂ ਹਨ | ਦੋ-ਪਹੀਆ ਤੇ ਚਾਰ-ਪਹੀਆ ਵਾਹਨ ਚਾਲਕਾਂ ਲਈ ਸੜਕ ਤੋਂ ਲੰਘਣਾ ਖਤਰੇ ਤੋਂ ਖਾਲੀ ਨਹੀਂ ਰਿਹਾ, ਜਦਕਿ ਰਾਤ ਦੇ ਸਮੇਂ ਦੁਰਘਟਨਾਵਾਂ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ | ਕਈ ਥਾਵਾਂ 'ਤੇ ਮਲਬਾ ਦੁਕਾਨਾਂ ਦੇ ਸਾਹਮਣੇ ਪਿਆ ਹੋਣ ਕਾਰਨ ਵਪਾਰੀਆਂ ਨੂੰ ਆਪਣਾ ਰੋਜ਼ਗਾਰ ਚਲਾਉਣ ਵਿਚ ਵੀ ਦਿੱਕਤਾਂ ਆ ਰਹੀਆਂ ਹਨ | ਦੁਕਾਨਦਾਰਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਦੀ ਬੇਰੁਖੀ ਕਾਰਨ ਉਨ੍ਹਾਂ ਨੂੰ ਆਪਣੀ ਜੇਬ ਤੋਂ ਖ਼ਰਚ ਕਰਕੇ ਮਲਬਾ ਹਟਾਉਣਾ ਪੈ ਰਿਹਾ ਹੈ | ਇਸ ਸਾਰੇ ਮਾਮਲੇ ਕਾਰਨ ਸੜਕ ਨਿਰਮਾਣ ਦੀ ਗੁਣਵੱਤਾ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ | ਸਥਾਨਕ ਵਸਨੀਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਠੇਕੇਦਾਰਾਂ ਨੂੰ ਤੁਰੰਤ ਰਹਿੰਦ-ਖੂੰਹਦ ਚੁਕਵਾਉਣ ਤੇ ਸੜਕ ਨਿਰਮਾਣ ਦਾ ਕੰਮ ਨਿਯਮਿਤ ਸਮੇਂ ਅੰਦਰ ਪੂਰਾ ਕਰਨ ਲਈ ਸਖ਼ਤ ਹੁਕਮ ਜਾਰੀ ਕੀਤੇ ਜਾਣ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰਗਾੜੀ ਦੀ ਮੀਟਿੰਗ ਅਗਲੀ ਖ਼ਬਰ ਮਾਰਕੀਟ ਕਮੇਟੀ ਸਾਦਿਕ ਦਾ ਚੇਅਰਮੈਨ ਬਣਨ ਲਈ ਚਾਹਵਾਨਾਂ ਦੀ ਭੱਜ ਦੌੜ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।