10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਵਾਰਡ ਨੰਬਰ 6 ਵਿਖੇ 500 ਸਿਹਤ ਕਾਰਡ ਬਣਾਏ

ਅਜੀਤ ਡੈਸਕ 04-03-2026
ਸ੍ਰੀ ਮੁਕਤਸਰ ਸਾਹਿਬ, 3 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵਸਨੀਕ ਦੇ ਹਰ ਪਰਿਵਾਰ ਨੂੰ 10 ਲੱਖ ਦੀ ਮੁਫ਼ਤ ਇਲਾਜ ਕਰਵਾਉਣ ਲਈ ਦਿੱਤੀ ਜਾ ਸਹੂਲਤ ਤਹਿਤ ਸ਼ਹਿਰ ਦੇ ਵਾਰਡ ਨੰਬਰ 6 ਵਿਖੇ ਕਾਰਡ ਬਣਾਉਣ ਲਈ 6 ਰੋਜ਼ਾ ਕੈਂਪ ਰਿੰਕੂ ਬਾਂਸਲ ਵਾਲੀ ਗਲੀ 'ਚ ਲਗਾਇਆ ਗਿਆ | ਕੈਂਪ ਨੂੰ ਇੰਟਰਨੈਸ਼ਨਲ ਅਲਾਇੰਸ ਕਲੱਬ ਜ਼ਿਲ੍ਹਾ 111 ਦੇ ਸਾਬਕਾ ਜ਼ਿਲ੍ਹਾ ਗਵਰਨਰ ਨਿਰੰਜਣ ਸਿੰਘ ਰੱਖਰਾ ਤੇ ਰਿੰਕੂ ਬਾਂਸਲ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ | ਕੈਂਪ ਦੌਰਾਨ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ ਤੇ ਚੱਲ ਰਹੇ ਕੈਂਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਕੈਂਪ ਦੇ ਅਖ਼ੀਰਲੇ ਦਿਨ ਅਲਾਇੰਸ ਕਲੱਬ ਮੁਕਤਸਰ ਤੇ ਰਿੰਕੂ ਬਾਂਸਲ ਵਲੋਂ ਕੈਂਪ ਦੌਰਾਨ ਕਾਰਡ ਬਣਾਉਣ ਆਈ ਟੀਮ ਦੇ ਕਰਮਚਾਰੀਆਂ ਜਿਨ੍ਹਾਂ 'ਚ ਗੁਰਪ੍ਰੀਤ ਸਿੰਘ, ਰਾਧਿਕਾ ਰਾਣੀ ਤੇ ਪੁਸ਼ਪਾ ਦੇਵੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਸਮੇਂ ਨਿਰੰਜਣ ਸਿੰਘ ਰੱਖਰਾ ਨੇ ਦੱਸਿਆ ਕਿ 6 ਰੋਜ਼ਾ ਕੈਂਪ ਦੌਰਾਨ ਕਰੀਬ 500 ਵਿਅਕਤੀਆਂ ਦੇ ਸਿਹਤ ਕਾਰਡ ਬਣਾਏ ਗਏ | ਕੈਂਪ ਤੋਂ ਇਲਾਵਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕਮਰਾ ਨੰਬਰ 36 'ਚ ਵੀ ਕਾਰਡ ਬਣਾਏ ਜਾ ਰਹੇ ਹਨ |
ਪਿਛਲੀ ਖ਼ਬਰ ਕੇਜਰੀਵਾਲ ਤੇ ਸਿਸੋਦੀਆ ਮਾਮਲੇ 'ਚ ਸੱਚ ਦੀ ਜਿੱਤ ਹੋਈ-ਬੱਬੂ ਅਗਲੀ ਖ਼ਬਰ ਚੇਅਰਮੈਨ ਕਾਉਣੀ ਵਲੋਂ ਦੋਦਾ ਸਕੂਲ 'ਚ ਨਵੇਂ ਲਗਾਏ ਆਰ. ਓ. ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।