10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਟਰਾਂਸਫ਼ਾਰਮਰਾਂ 'ਚੋਂ ਤਾਂਬਾ ਚੋਰੀ

ਅਜੀਤ ਡੈਸਕ 04-03-2026
ਗਿੱਦੜਬਾਹਾ, 3 ਮਾਰਚ (ਸ਼ਿਵਰਾਜ ਸਿੰਘ ਬਰਾੜ)-ਪਿੰਡ ਗੁਰੂਸਰ ਦੇ ਖੇਤਾਂ 'ਚੋਂ ਤਿੰਨ ਟਰਾਂਸਫ਼ਾਰਮਰਾਂ ਦਾ ਤਾਂਬਾ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜ਼ਿਕਰਯੋਗ ਹੈ ਕਿ ਹਲਕੇ ਭਰ 'ਚ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਕਰਨ ਵਾਲੇ ਚੋਰਾਂ ਨੇ ਲੰਬੇ ਸਮੇਂ ਤੋਂ ਦਹਿਸ਼ਤ ਪਾਈ ਹੋਈ ਹੈ | ਬੀਤੇ ਦਿਨੀਂ ਨਜ਼ਦੀਕੀ ਪਿੰਡ ਬਾਦੀਆਂ ਤੋਂ ਵੀ ਦਰਜਨ ਦੇ ਲਗਭਗ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਕੀਤਾ ਗਿਆ ਸੀ, ਪਰ ਅਜੇ ਤੱਕ ਚੋਰਾਂ ਦਾ ਪਤਾ ਨਹੀਂ ਲੱਗ ਸਕਿਆ | ਪਿੰਡ ਗੁਰੂਸਰ ਦੇ ਕਿਸਾਨ ਗੁਰਦਾਸ ਸਿੰਘ, ਮਹਿੰਦਰ ਸਿੰਘ ਨੰਬਰਦਾਰ ਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਸਰਹਿੰਦ ਨਹਿਰ 'ਚ ਪਾਣੀ ਦੀ ਬੰਦੀ ਚੱਲ ਰਹੀ ਹੈ | ਸਵੇਰ ਵੇਲੇ ਜਦੋਂ ਉਹ ਕਣਕ ਨੂੰ ਟਿਊਬਵੈਲ ਰਾਹੀਂ ਪਾਣੀ ਲਗਾਉਣ ਲਈ ਖੇਤ ਗਏ ਤਾਂ ਦੇਖਿਆ ਕਿ ਟਿਊਬਵੈਲ 'ਤੇ ਲੱਗੇ ਬਿਜਲੀ ਦੇ ਖੰਭਿਆਂ ਤੋਂ ਬਿਜਲੀ ਦੇ ਟਰਾਂਸਫ਼ਾਰਮਰ ਹੇਠਾਂ ਜ਼ਮੀਨ 'ਤੇ ਪਏ ਸਨ ਤੇ ਉਨ੍ਹਾਂ ਵਿਚਲਾ ਤਾਂਬਾ ਤੇ ਹੋਰ ਸਾਮਾਨ ਚੋਰ ਚੋਰੀ ਕਰਕੇ ਲੈ ਗਏ ਹਨ | ਕਿਸਾਨਾਂ ਨੇ ਟਰਾਂਸਫ਼ਾਰਮਰਾਂ ਦੇ ਸਾਮਾਨ ਚੋਰੀ ਬਾਰੇ ਵਿਭਾਗ ਨੂੰ ੂ ਸੂਚਿਤ ਕਰ ਦਿੱਤਾ ਗਿਆ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਕਰਨ ਵਾਲਿਆਂ 'ਤੇ ਨੱਥ ਪਾਈ ਜਾਵੇ |
ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਸਰਕਾਰੀ ਹਸਪਤਾਲ ਵਿਖੇ ਐੱਚ. ਪੀ. ਵੀ. ਵੈਕਸੀਨ ਦੀ ਸ਼ੁਰੂਆਤ ਅਗਲੀ ਖ਼ਬਰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਭਵਨ ਵਿਖੇ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।