11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਜਾਗਿ੍ਤੀ ਯਾਤਰਾ ਦਾ ਸਾਦਿਕ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਜਾਵੇਗਾ-ਰੁਪੱਈਆਂਵਾਲਾ

ਅਜੀਤ ਡੈਸਕ 04-03-2026
ਸਾਦਿਕ, 3 ਮਾਰਚ (ਆਰ. ਐਸ. ਧੁੰਨਾ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਲੋਂ ਸ਼ੁਰੂ ਕੀਤੀ ਗਈ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਜਾਗਿ੍ਤੀ ਯਾਤਰਾ ਜੋ 6 ਮਾਰਚ 2026 ਨੂੰ ਦੁਪਹਿਰ ਸਮੇਂ ਸਾਦਿਕ ਪੁੱਜ ਰਹੀ ਹੈ, ਦਾ ਸਾਦਿਕ ਪੁੱਜਣ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਗੈਰ ਰਾਜਨੀਤਿਕ ਬਲਾਕ ਸਾਦਿਕ ਜ਼ਿਲ੍ਹਾ ਫ਼ਰੀਦਕੋਟ ਵਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ | ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆਂਵਾਲਾ, ਸਾਦਿਕ ਬਲਾਕ ਦੇ ਪ੍ਰਧਾਨ ਨੈਬ ਸਿੰਘ ਸ਼ੇਰ ਸਿੰਘ ਵਾਲਾ ਨੇ ਦੱਸਿਆ ਕਿ ਇਸ ਜਾਗਿ੍ਤੀ ਯਾਤਰਾ ਨੂੰ ਪਿੰਡ ਕਿੰਗਰਾ ਤੋਂ ਲੈ ਕੇ ਆਇਆ ਜਾਵੇਗਾ ਜਿਸ ਵਿਚ ਭਰਾਤਰੀ ਜਥੇਬੰਦੀਆ ਵੀ ਸ਼ਾਮਿਲ ਹੋ ਰਹੀਆਂ ਹਨ | ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਦੇ ਸਾਦਿਕ ਪੁੱਜਣ 'ਤੇ ਵਪਾਰ ਮੰਡਲ, ਆੜ੍ਹਤੀਆ ਐਸੋਸੀਏਸ਼ਨ ਆਦਿ ਜਥੇਬੰਦੀਆਂ ਵੀ ਇਸ ਸਮਾਗਮ ਵਿਚ ਸ਼ਾਮਿਲ ਹੋਣਗੀਆਂ, ਗਤਕਾ ਪਾਰਟੀਆਂ ਆਪਣੇ ਕਰਤੱਵ ਵਿਖਾਉਣਗੀਆਂ ਤੇ ਭੰਗੜੇ ਦੀਆਂ ਟੀਮਾਂ ਵੀ ਆਪਣਾ ਪ੍ਰੋਗਰਾਮ ਪੇਸ਼ ਕਰਨਗੀਆਂ ਉਪਰੰਤ ਜਾਗਿ੍ਤੀ ਯਾਤਰਾ ਆਪਣੇ ਅਗਲੇ ਪੜ੍ਹਾਅ ਵੱਲ ਵਧੇਗੀ | ਇਸ ਮੌਕੇ ਮਹਿਮਾ ਸਿੰਘ ਮਹਿਮੂਆਣਾ, ਦਿਲਬਾਗ ਸਿੰਘ, ਜਗਤਾਰ ਸਿੰਘ ਸ਼ੇਰ ਸਿੰਘ ਵਾਲਾ, ਲਵਪ੍ਰੀਤ ਸਿੰਘ ਚੱਕ ਸਾਹੂ ਅਤੇ ਸਰਤਾਜ ਸਿੰਘ ਜੰਡਵਾਲਾ ਦੋਵੇਂ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਕਾਉਣੀ, ਗੁਰਨਾਮ ਸਿੰਘ ਮਹਿਮੂਆਣਾ, ਗੁਰਪ੍ਰੀਤ ਸਿੰਘ ਸਾਦਿਕ, ਸਵਰਨ ਸਿੰਘ ਖਜ਼ਾਨਚੀ, ਗੁਰਮੇਲ ਸਿੰਘ ਡੋਡ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹੰਸ ਰਾਜ ਵਿਦਿਅਕ ਸੰਸਥਾਵਾਂ 'ਚ ਸਾਲਾਨਾ ਖੇਡਾਂ ਕਰਵਾਈਆਂ ਅਗਲੀ ਖ਼ਬਰ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।