07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਫ਼ਰੀਦਕੋਟ 'ਚ ਬਲਾਕ ਸੰਮਤੀ ਚੋਣਾਂ 'ਚ ਦਿੱਖੀ ਸਰਕਾਰ ਦੀ ਤਾਕਤ

ਅਜੀਤ ਡੈਸਕ 08-03-2026
ਫ਼ਰੀਦਕੋਟ, 7 ਮਾਰਚ (ਜਸਵੰਤ ਸਿੰਘ ਪੁਰਬਾ)-ਬਲਾਕ ਸੰਮਤੀ ਫ਼ਰੀਦਕੋਟ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸਮੇਂ ਬੜਾ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ | ਬਲਾਕ ਸੰਮਤੀ ਦੀਆਂ 21 ਸੀਟਾਂ 'ਚੋਂ ਕੇਵਲ ਤਿੰਨ ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦੀ ਪਾਵਰ ਦਾ ਉਸ ਸਮੇਂ ਪਤਾ ਲੱਗਾ ਜਦੋਂ ਪਾਰਟੀ ਸਰਬਜੀਤ ਸਿੰਘ ਬਰਾੜ ਨੂੰ ਚੇਅਰਮੈਨ ਬਣਾ ਗਈ | ਜਦਕਿ 9 ਸੀਟਾਂ ਜਿੱਤਣ ਵਾਲੀ ਕਾਂਗਰਸ ਪਾਰਟੀ ਨੂੰ ਵਾਈਸ ਚੇਅਰਮੈਨ ਦੀ ਕੁਰਸੀ ਲਖਵਿੰਦਰ ਸਿੰਘ ਲੱਖਾ ਨੂੰ ਮਿਲੀ | ਇਸ ਚੋਣ ਵਿਚ ਸ਼ੋ੍ਰਮਣੀ ਅਕਾਲੀ ਦਲ ਬਾਦਲ ਜਿਸਦੀਆਂ 8 ਸੀਟਾਂ ਸਨ, ਇਸ ਚੋਣ ਦਾ ਬਾਈਕਾਟ ਕੀਤਾ | ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਗੱਠਜੋੜ ਕਰਕੇ ਇਸ ਚੋਣ ਨੂੰ ਸਰਬਸੰਮਤੀ ਨਾਲ ਕਰ ਗਈ | ਇੱਥੇ ਜ਼ਿਕਰਯੋਗ ਹੈ ਕਿ ਬੀਤੇ ਕੱਲ ਕੋਰਮ ਪੂਰਾ ਨਾ ਹੋਣ ਦੇ ਚੱਲਦਿਆਂ 24 ਘੰਟਿਆਂ ਲਈ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਸੀ | ਚੇਅਰਮੈਨ ਅਤੇ ਉਪ-ਚੇਅਰਮੈਨ ਦੀ ਚੋਣ ਕਹਿੰਦੇ ਨੇ ਤਕੜੇ ਦਾ ਸੱਤੀ ਵੀਹ ਸੌ ਹੁੰਦਾ 'ਤੇ ਇਹ ਗੱਲ ਚੋਣ 'ਚ ਸੱਚ ਸਾਬਿਤ ਹੋਈ | ਇਸ ਚੋਣ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਨਵ ਨਿਯੁਕਤ ਚੇਅਰਮੈਨ ਸਰਬਜੀਤ ਸਿੰਘ ਬਰਾੜ ਵੱਡੀ ਉਪਲਭਦੀ ਦੱਸ ਰਹੇ ਹਨ ਉਥੇ ਹੀ ਕਾਂਗਰਸ ਪਾਰਟੀ ਦੇ ਆਗੂ ਇਸ ਨੂੰ ਲੋਕ ਹਿੱਤ ਅਤੇ ਵੋਟਰਾਂ ਵਲੋਂ ਮਿਲੇ ਫ਼ਤਵੇ ਅਨੁਸਾਰ ਲਿਆ ਗਿਆ ਸਹੀ ਫ਼ੈਸਲਾ ਦੱਸਿਆ | ਦੂਸਰੇ ਪਾਸੇ 8 ਸੀਟਾਂ 'ਤੇ ਜਿੱਤ ਦਰਜ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਚੋਣ ਪ੍ਰੀਕਿ੍ਆ 'ਚ ਹਿੱਸਾ ਨਹੀਂ ਲਿਆ | ਜਦੋਂਕਿ ਸਿਰਫ਼ ਇਕ ਸੀਟ 'ਤੇ ਜਿੱਤ ਦਰਜ ਕਰਨ ਵਾਲੀ ਭਾਜਪਾ ਦਾ ਮੈਂਬਰ ਵੀ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਭੁਗਤ ਗਿਆ |
ਪਿਛਲੀ ਖ਼ਬਰ ਨਕਲੀ ਪੁਲਿਸ ਅਫ਼ਸਰ ਆਇਆ ਪੁਲਿਸ ਦੀ ਗਿ੍ਫ਼ਤ 'ਚ, ਲੋਕਾਂ ਨੂੰ ਕਰ ਰਿਹਾ ਸੀ ਗੁੰਮਰਾਹ ਅਗਲੀ ਖ਼ਬਰ ਭਾਕਿਯੂ ਸਿੱਧੂਪੁਰ ਨੇ ਬਲਾਕ ਸਾਦਿਕ ਅਤੇ ਪਿੰਡ ਇਕਾਈ ਝੋਕ ਸਰਕਾਰੀ ਦੇ ਅਹੁਦੇਦਾਰ ਐਲਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।