17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅਰਸ਼ਪ੍ਰੀਤ ਕੌਰ ਨੇ ਬੋਰਡ ਨਤੀਜੇ ਦੀ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ

ਅਜੀਤ ਡੈਸਕ 12-04-2026
ਬਾਜਾਖਾਨਾ, 11 ਅਪ੍ਰੈਲ (ਜੀਵਨ ਗਰਗ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜੇ 'ਚ ਹੰਸ ਰਾਜ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਪੁੱਤਰੀ ਭਿੰਦਰ ਸਿੰਘ ਨੇ 600 'ਚੋਂ 591 ਅੰਕ ਹਾਸਿਲ ਕਰਕੇ ਬੋਰਡ ਦੀ ਮੈਰਿਟ ਸੂਚੀ 'ਚ ਆਪਣਾ ਨਾਂਅ ਪੰਜਾਬ 'ਚ 9ਵਾਂ ਸਥਾਨ 'ਤੇ ਦਰਜ ਕਰਵਾ ਕਿ ਆਪਣੇ ਮਾਪਿਆਂ, ਆਪਣੀ ਵਿਦਿਅਕ ਸੰਸਥਾ ਅਤੇ ਆਪਣੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ | ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਹੰਸ ਰਾਜ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਦਰਸ਼ਨਪਾਲ ਸ਼ਰਮਾ ਨੇ ਕਿਹਾ ਕਿ ਇਹ ਵਿਦਿਆਰਥਣ, ਇਸ ਦੇ ਮਾਪੇ, ਸਕੂਲ ਪਿ੍ੰਸੀਪਲ ਤੇ ਅਧਿਆਪਕ ਵਧਾਈ ਦੇ ਪਾਤਰ ਹਨ | ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਇਲਾਕੇ 'ਚ ਸੰਸਥਾਂ ਨਾਂਅ ਹੋਰ ਪ੍ਰਸਿੱਧ ਹੋਇਆ ਹੈ | ਇਸ ਮੌਕੇ ਮਾ. ਨਛੱਤਰ ਸਿੰਘ, ਪ੍ਰੋ. ਰਾਜਪਾਲ ਸੋਹੀ, ਪਿ੍ੰ. ਸਿਮਰਜੀਤ ਕੌਰ, ਡਾ. ਸਿਮਰਤੀ ਸ਼ਰਮਾ ਆਦਿ ਨੇ ਵੀ ਅਰਸ਼ਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾਂ ਕਰਦਿਆਂ ਕਿਹਾ ਇਸ ਵਿਦਿਆਰਥਣ ਤੋਂ ਇਸ ਮਾਪਿਆਂ ਤੇ ਸੰਸਥਾ ਨੂੰ ਬਹੁਤ ਉਮੀਦਾਂ ਹਨ |
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਨਗਰ ਕੌਸਲਾਂ ਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਸੋਧ ਪ੍ਰਕਿਰਿਆ 17 ਅਪ੍ਰੈਲ ਤੋਂ 23 ਅਪ... ਅਗਲੀ ਖ਼ਬਰ ਅੱਠਵੀਂ ਜਮਾਤ ਦੇ ਨਤੀਜਿਆਂ 'ਚ ਸੰਤ ਮੋਹਨ ਦਾਸ ਸਕੂਲ ਪੰਜਾਬ ਭਰ 'ਚ ਤੀਜੇ ਅਤੇ ਪੰਜਵੇਂ ਰੈਂਕ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।