18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਰਕਾਰੀ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਅਜੀਤ ਡੈਸਕ 12-04-2026
ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਿ੍ੰਸੀਪਲ ਪ੍ਰੋ. ਮੰਜੂ ਕਪੂਰ ਦੀ ਅਗਵਾਈ ਅਤੇ ਵਾਇਸ ਪਿ੍ੰਸੀਪਲ ਪ੍ਰੋ. ਹਰਦਵਿੰਦਰ ਸਿੰਘ ਬਰਾੜ ਦੇ ਯਤਨਾਂ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ, ਜਿਸ ਵਿਚ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕਾਲਜ ਪਹੁੰਚਣ ਉਪਰੰਤ ਮੁੱਖ ਮਹਿਮਾਨ ਦਾ ਪਿ੍ੰਸੀਪਲ ਤੇ ਸਮੂਹ ਸਟਾਫ਼ ਵਲੋਂ ਫ਼ੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਜਗਦੀਪ ਸਿੰਘ ਬਰਾੜ ਵਲੋਂ ਜੋਤ ਜਗਾਉਣ ਉਪਰੰਤ ਵਿਦਿਆਰਥੀਆਂ ਵਲੋਂ ਰੂਹਾਨੀ ਸ਼ਬਦ ਗਾਇਨ ਨਾਲ ਸਮਾਰੋਹ ਦੀ ਸ਼ੁੱਭ ਸ਼ੁਰੂਆਤ ਹੋਈ | ਸਮਾਰੋਹ ਦੀ ਅਗਵਾਈ ਕਰਦਿਆਂ ਪਿ੍ੰਸੀਪਲ ਪ੍ਰੋ. ਮੰਜੂ ਕਪੂਰ ਨੇ ਮੁੱਖ ਮਹਿਮਾਨ, ਸਨਮਾਨਿਤ ਹਸਤੀਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ | ਇਸ ਮੌਕੇ ਵਿਧਾਇਕ ਕਾਕਾ ਬਰਾੜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖ਼ਾਸ ਤੌਰ 'ਤੇ ਲੜਕੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ 'ਤੇ ਖ਼ੁਸ਼ੀ ਪ੍ਰਗਟ ਕੀਤੀ | ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ਵਿਚ ਲੜਕੀਆਂ ਹਰ ਖੇਤਰ 'ਚ ਆਪਣੀ ਕਾਬਲੀਅਤ ਦਾ ਲੋਹਾ ਮੰਨਵਾ ਰਹੀਆਂ ਹਨ | ੲਸ ਉਪਰੰਤ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਅਕਾਦਮਿਕ, ਸੱਭਿਆਚਾਰਕ ਤੇ ਖੇਡ ਖੇਤਰਾਂ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ ਲਈ ਸਨਮਾਨ ਚਿੰਨ੍ਹ ਤੇ ਪ੍ਰਸੰੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਪੋਰਟਸ, ਐੱਨ. ਐੱਸ. ਐੱਸ., ਸੱਭਿਆਚਾਰਕ ਤੇ ਅਕਾਦਮਿਕ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ 13 ਵਿਦਿਆਰਥੀਆਂ ਨੂੰ ਕਾਲਜ ਕਲਰ ਨਾਲ ਨਿਵਾਜਿਆ ਗਿਆ | ਇਸ ਮੌਕੇ ਵਿਦਿਆਰਥੀਆਂ ਅਲੀਸ਼ਵਾ (ਬੀ.ਏ. ਭਾਗ ਦੂਜਾ), ਜਗਮੀਤ (ਬੀ.ਏ. ਭਾਗ ਦੂਜਾ) ਤੇ ਜੋਬਨਪ੍ਰੀਤ ਸਿੰਘ (ਬੀ.ਏ. ਭਾਗ ਪਹਿਲਾ) ਨੇ ਆਪਣੇ ਸੁਰੀਲੇ ਸਾਹਿਤਕ ਗੀਤ ਪੇਸ਼ ਕੀਤੇ | ਇਸ ਮੌਕੇ ਪ੍ਰੋਫ਼ੈਸਰ ਗੁਰਬਾਜ ਸਿੰਘ ਵਲੋਂ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ | ਸਮਾਰੋਹ ਵਿਚ ਵਿਦਿਆਰਥੀਆਂ ਦੇ ਮਾਪਿਆਂ ਦੀ ਵੀ ਵੱਡੀ ਸੰਖਿਆ 'ਚ ਹਾਜ਼ਰੀ ਰਹੀ | ਪਿ੍ੰਸੀਪਲ ਤੇ ਸਮੂਹ ਸਟਾਫ਼ ਵਲੋਂ ਮੁੱਖ ਮਹਿਮਾਨ ਜਗਦੀਪ ਸਿੰਘ ਬਰਾੜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਹੋਰ ਸਨਮਾਨਿਤ ਮਹਿਮਾਨਾਂ ਮਨਜੀਤ ਸਿੰਘ (ਲੈਕਚਰਾਰ ਭੂਗੋਲ), ਉਪਕਾਰ ਸਿੰਘ (ਰਿਟਾ. ਅਸਿਸਟੈਂਟ ਮੈਨੇਜਰ ਸੈਂਟਰਲ ਬੈਂਕ), ਸ਼ੁਭਾਸ਼ ਖੰਨਾ, ਤਰਸੇਮ ਸਿੰਘ ਤੇ ਮਨੋਜ ਗਰਗ ਨੂੰ ਵੀ ਯਾਦਗਾਰੀ ਚਿੰਨ੍ਹਾਂ ਨਾਲ ਨਿਵਾਜਿਆ ਗਿਆ | ਸਮਾਰੋਹ ਦਾ ਮੰਚ ਸੰਚਾਲਨ ਪ੍ਰੋ. ਦੀਪਇੰਦਰ ਸਿੰਘ ਨੇ ਕੀਤਾ | ਅੰਤ ਵਿਚ ਪਿ੍ੰਸੀਪਲ ਪ੍ਰੋ. ਮੰਜੂ ਕਪੂਰ ਨੇ ਸਾਰਿਆਂ ਦਾ ਧੰਨਵਾਦ ਕੀਤਾ | ਅੰਤ ਸਮੂਹ ਸਟਾਫ਼ ਮੈਂਬਰਾਂ ਵਲੋਂ ਪਿ੍ੰਸੀਪਲ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਦੀ ਯੋਗ ਅਗਵਾਈ ਹੇਠ ਇਹ ਕਾਰਜ ਆਰੰਭ ਤੇ ਸੰਪੂਰਨ ਹੋ ਸਕਿਆ |
ਪਿਛਲੀ ਖ਼ਬਰ ਆਨਲਾਈਨ ਇਲਾਜ ਦੇ ਨਾਂਅ 'ਤੇ ਠੱਗੀ, ਔਰਤ ਨਾਲ ਲੱਖਾਂ ਦੀ ਧੋਖਾਧੜੀ ਅਗਲੀ ਖ਼ਬਰ ਸੇਂਟ ਸਹਾਰਾ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ.ਐੱਡ. ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।