03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਡੀ.ਸੀ.ਐਮ. ਸਕੂਲ ਦੇ ਅਭੀਜੋਤ ਨੇ ਦਸਵੀਂ ਵਿਚ ਜ਼ਿਲ੍ਹੇ 'ਚੋਂ ਟਾਪ ਕੀਤਾ <br/>

ਅਜੀਤ ਡੈਸਕ 19-04-2026
ਕੋਟਕਪੂਰਾ, 18 ਅਪ੍ਰੈਲ (ਮੋਹਰ ਸਿੰਘ ਗਿੱਲ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ) ਦਿੱਲੀ ਵਲੋਂ ਦੇਸ਼ ਭਰ ਵਿਚ ਲਈ ਗਈ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਨਤੀਜਾ ਪਿਛਲੇ ਦਿਨੀਂ ਐਲਾਨਿਆ ਗਿਆ | ਇਸ ਨਤੀਜੇ ਵਿਚ ਡੀ.ਸੀ.ਐਮ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਦੇ ਵਿਦਿਆਰਥੀ ਨੇ ਜ਼ਿਲ੍ਹਾ ਫ਼ਰੀਦਕੋਟ ਵਿਚੋਂ ਟਾਪ ਕਰਕੇ ਆਪਣਾ, ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਵਿਦਿਆਰਥੀ ਅਭੀਜੋਤ ਸਿੰਘ ਸੇਖੋਂ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਕੋਠੇ ਸੈਣੀਆਂ ਵਲੋਂ ਰਾਸ਼ਟਰੀ ਪੱਧਰ 'ਤੇ ਮੈਰਿਟ ਵਿਚ ਸਥਾਨ ਪ੍ਰਾਪਤ ਕੀਤਾ ਹੈ | ਵਿਦਿਆਰਥੀ ਨੇ ਓਵਰਆਲ 99.6 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਫ਼ਰੀਦਕੋਟ ਵਿਚ ਵੀ ਪਹਿਲਾ ਸਥਾਨ ਹਾਸਿਲ ਕੀਤਾ ਹੈ | ਸਕੂਲ ਦੇ ਚੇਅਰਮੈਨ ਪਵਨ ਮਿੱਤਲ, ਸਰਪ੍ਰਸਤ ਅਸ਼ੋਕ ਚਾਵਲਾ ਅਤੇ ਪਿ੍ੰਸੀਪਲ ਮੀਨਾਕਸ਼ੀ ਸ਼ਰਮਾ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ | ਵਿਦਿਆਰਥੀ ਅਭਿਜੋਤ ਸਿੰਘ ਸੇਖੋਂ ਨੇ ਸਮਾਜਿਕ ਸਿੱਖਿਆ ਵਿਚ 100, ਪੰਜਾਬੀ ਵਿਚ 100, ਆਈ.ਟੀ ਵਿਚ 100, ਮੈਥ ਅਤੇ ਸਾਇੰਸ ਵਿਚ 99 ਅੰਕ ਪ੍ਰਾਪਤ ਕਰਕੇ ਸਕੂਲ ਦਾ ਸਿਰ ਇਲਾਕੇ ਵਿਚ ਉੱਚਾ ਕੀਤਾ ਹੈ | ਇਸ ਨੇ ਪਿੰਡ ਸਮੇਤ ਮਾਪਿਆਂ ਦੀ ਸ਼ਾਨ ਨੂੰ ਵੀ ਚਾਰ ਚੰਨ ਲਗਾਏ ਹਨ |

ਪਿਛਲੀ ਖ਼ਬਰ ਬਿਜਲੀ ਦੀ ਲੁਕਣਮੀਚੀ ਕਾਰਨ ਪਿੰਡਾਂ ਦੇ ਲੋਕ ਹੋਏ ਔਖੇ, ਮੱਛਰਾਂ ਦੀ ਭਰਮਾਰ! ਅਗਲੀ ਖ਼ਬਰ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਤੁਰੰਤ ਖੋਲ੍ਹਣ ਲਈ ਗੰਭੀਰ ਹੋਵੇ ਕੇਂਦਰ ਸਰਕਾਰ-ਮਲਸੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।