03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਰੇਲਵੇ ਪੁਲਿਸ ਨੇ ਮੁਸਾਫ਼ਰਾਂ ਦੀ ਸੁਰੱਖਿਆ ਲਈ ਚਲਾਇਆ ਤਲਾਸ਼ੀ ਅਭਿਆਨ

ਕੋਟਕਪੂਰਾ, 2 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਰੇਲਵੇ ਯਾਤਰੀਆਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਉਦੇਸ਼ ਨਾਲ ਪੰਜਾਬ ਰੇਲਵੇ ਪੁਲਿਸ (ਜੀ. ਆਰ.

ਅਜੀਤ ਡੈਸਕ 03-08-2026
ਕੋਟਕਪੂਰਾ, 2 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਰੇਲਵੇ ਯਾਤਰੀਆਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਉਦੇਸ਼ ਨਾਲ ਪੰਜਾਬ ਰੇਲਵੇ ਪੁਲਿਸ (ਜੀ.ਆਰ.ਪੀ.) ਵਲੋਂ ਇਕ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਗਿਆ। ਸਪੈਸਲ ਡੀ.ਜੀ.ਪੀ. (ਰੇਲਵੇ), ਪੰਜਾਬ ਦੇ ਨਿਰਦੇਸ਼ ਤਹਿਤ ਕੋਟਕਪੂਰਾ ਦੇ ਰੇਲਵੇ ਸਟੇਸ਼ਨ ’ ਤੇ ਸੁਰੱਖਿਆ ਜਾਂਚ ਕੀਤੀ ਗਈ। ਡੀ.ਐਸ.ਪੀ. (ਜ਼ੋਨਲ ਫ਼ਿਰੋਜ਼ਪੁਰ) ਜਸਕਰਨ ਸਿੰਘ ਦੀ ਅਗਵਾਈ ’ਚ ਜੀ.ਆਰ.ਪੀ ਪੁਲਿਸ ਦੇ ਐਸ. ਆਈ. ਜਸਵੀਰ ਸਿੰਘ, ਚੌਕੀ ਇੰਚਾਰਜ ਜਸਪਾਲ ਸ਼ਰਮਾ, ਏ.ਐਸ.ਆਈ ਰਣਧੀਰ ਸਿੰਘ ਦੀ ਨਿਗਰਾਨੀ ਹੇਠ ਐਂਟੀ-ਸੈਬੋਟਾਜ ਟੀਮ ਦੇ ਸਹਿਯੋਗ ਨਾਲ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਦੌਰਾਨ ਐਂਟੀ-ਸੈਬੋਟਾਜ ਟੀਮ ਨੇ ਆਧੁਨਿਕ ਉਪਕਰਣਾਂ ਦੀ ਮੱਦਦ ਨਾਲ ਰੇਲਵੇ ਸਟੇਸ਼ਨ ਦੇ ਪਲੇਟਫਾਰਮ, ਵੇਟਿੰਗ ਰੂਮ, ਟਿਕਟ ਕਾਊਂਟਰ ਅਤੇ ਰੇਲਵੇ ਟ੍ਰੈਕ ਦੀ ਜਾਂਚ ਕੀਤੀ, ਅਤੇ ਯਾਤਰੀਆਂ ਦੇ ਸਾਮਾਨ ਅਤੇ ਸ਼ੱਕੀ ਵਿਅਕਤੀਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਇੰਚਾਰਜ ਜਸਪਾਲ ਸ਼ਰਮਾ ਨੇ ਮੁਸਾਫਿਰਾਂ ਨੂੰ ਦੱਸਿਆ ਕਿ ਕਿਸੇ ਵੀ ਅਣਜਾਣ ਯਾਤਰੀ ਤੋਂ ਕੋਈ ਵੀ ਵਸਤੂ ਲੈ ਕੇ ਨਹੀ ਖਾਣੀ ਅਤੇ ਸ਼ੱਕੀ ਵਿਅਕਤੀ ਜਾਂ ਕੋਈ ਚੀਜ ਮਿਲਣ ’ਤੇ ਤੁਰੰਤ ਰੇਲਵੇ ਪੁਲਿਸ ਨੂੰ ਸੂਚਿਤ ਕਰਨਾ ਹੈ। ਇਸ ਮੌਕੇ ਡੀ.ਐਸ.ਪੀ. ਜਸਕਰਨ ਸਿੰਘ ਨੇ ਕਿਹਾ ਕਿ ਫ਼ਿਰੋਜ਼ਪੁਰ, ਬਠਿੰਡਾ, ਅਬੋਹਰ ਅਤੇ ਫ਼ਰੀਦਕੋਟ ਖੇਤਰਾਂ ਦੇ ਆਉਣ ਵਾਲੇ ਸਾਰੇ ਰੇਲਵੇ ਸਟੇਸ਼ਨਾਂ ਅਤੇ ਟ੍ਰੇਨਾਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ ਪੁਲਿਸ ਦੀ ਸਰਵਉਚ ਤਰਜੀਹ ਹੈ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਭਵਿੱਖ ਵਿਚ ਵੀ ਅਜਿਹੇ ਸੁਰੱਖਿਆ ਅਭਿਆਨ ਜਾਰੀ ਰਹਿਣਗੇ। ਇਸ ਮੌਕੇ ਹਰਜਿੰਦਰ ਸਿੰਘ, ਲਖਵੀਰ ਸਿੰਘ, ਸੁਮਣ ਰਾਣੀ, ਵੀਰਪਾਲ ਕੌਰ ਅਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਵਿੱਚ ਸਭ ਅੱਛਾ ਅਤੇ 2027 ਵਿੱਚ ਸਰਕਾਰ ਬਣਾਵਾਂਗੇ–ਰੌਕੀ ਬਾਂਸਲ ਅਗਲੀ ਖ਼ਬਰ ਆਸਥਾ ਇਨਕਲੇਵ ਦੇ ਸੰਸਥਾਪਕ ਸਵ : ਲਾਲਾ ਅਮਰਨਾਥ ਜੀ ਬਾਂਸਲ ਦੀ 6 ਵੀਂ ਬਰਸੀ ਮਨਾਈ ਬੂਟਿਆਂ ਦਾ ਲੰਗਰ ਲਗਾ ਕੇ 1500 ਬੂਟੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।