06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਵਿਵੇਕ ਆਸ਼ਰਮ ਬਰਗਾੜੀ ਵਿਖੇ ਮੂਰਤੀ ਸਥਾਪਨਾ ਦਿਹਾੜਾ 6 ਨੂੰ

ਅਜੀਤ ਡੈਸਕ 03-05-2026
ਬਰਗਾੜੀ, 2 ਮਈ (ਲਖਵਿੰਦਰ ਸ਼ਰਮਾ)-ਵਿਵੇਕ ਆਸ਼ਰਮ ਬਰਗਾੜੀ ਦੇ ਮੁਖੀ ਸੰਤ ਬਾਬਾ ਮੋਹਨ ਦਾਸ ਜੀ ਨੇ ਦੱਸਿਆ ਕਿ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੇ ਆਸ਼ੀਰਵਾਦ ਨਾਲ ਵਿਵੇਕ ਆਸ਼ਰਮ ਬਰਗਾੜੀ ਵਿਖੇ ਭਗਵਾਨ ਸ੍ਰੀ ਹਨੂੰਮਾਨ ਜੀ ਦਾ 25ਵਾਂ ਮੂਰਤੀ ਸਥਾਪਨਾ ਦਿਹਾੜਾ 6 ਮਈ 23 ਵੈਸਾਖ ਬੁੱਧਵਾਰ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ ਸ੍ਰੀ ਰਮਾਇਣ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ ਭੋਗਾਂ ਉਪਰੰਤ ਸਵਾਮੀ ਬ੍ਰਹਮ ਮੁਨੀ ਜੀ, ਬਾਬਾ ਜੀਵਨ ਸਿੰਘ ਬਗੀਚੀ ਵਾਲੇ ਅਤੇ ਅਨੇਕਾਂ ਹੋਰ ਵਿਵੇਕ ਪੰਥੀ ਸੰਤ ਮਹਾਤਮਾ ਕਥਾ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਢਾਡੀ ਕਵਿਸ਼ਰ ਵੀ ਸੰਗਤਾਂ ਨੂੰ ਧਾਰਮਿਕ ਇਤਿਹਾਸ ਸੁਣਾਉਣਗੇ | ਇਸ ਮੌਕੇ ਦੇਸੀ ਘਿਓ ਦੇ ਲੱਡੂਆਂ ਦੇ ਪ੍ਰਸ਼ਾਦ ਤੋਂ ਇਲਾਵਾ ਸੰਗਤਾਂ ਲਈ ਲੰਗਰਾਂ ਆਦਿ ਦੇ ਪ੍ਰਬੰਧ ਕੀਤੇ ਜਾਣਗੇ | ਮੈਡੀਕਲ ਕੈਂਪ, ਛਬੀਲਾਂ ਆਦਿ ਵੀ ਲਗਾਈਆਂ ਜਾਣਗੀਆਂ |
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਚਾਰ ਕਾਬੂ ਅਗਲੀ ਖ਼ਬਰ ਪੰਜਾਬੀ ਸਿਨੇਮੇ ਦਾ ਫ਼ਖ਼ਰ ਸੀ ਸੁਰਾਂ ਦੀ ਮਲਿਕਾ ਆਸ਼ਾ ਭੋਸਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।