11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਿਧਾਇਕ ਬਿਲਾਸਪੁਰ ਵਲੋਂ 'ਆਪ' ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ <br/>

ਅਜੀਤ ਡੈਸਕ 24-05-2026
ਕੋੋਟਕਪੂਰਾ, 23 ਮਈ (ਮੋਹਰ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਟੀਮ ਅਤੇ ਨਿਹਾਲ ਸਿੰਘ ਵਾਲਾ ਤੋਂ ਸੀਨੀਅਰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਸ਼ਹਿਰ ਕੋਟਕਪੂਰਾ ਦੇ ਵੱਖ-ਵੱਖ ਵਾਰਡਾਂ ਵਿਚ ਜਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਗਿਆ | ਇਸ ਦੌਰਾਨ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਸੁਖਵੰਤ ਸਿੰਘ ਪੱਕਾ, ਗੁਰਿੰਦਰ ਚਾਨਾ, ਸੰਜੀਵ ਕਾਲੜਾ, ਜਸਵੀਰ ਸਿੰਘ ਜੱਸਾ ਅਤੇ ਰਾਜਪਾਲ ਸਿੰਘ ਢੁੱਡੀ ਸਮੇਤ ਸਪੀਕਰ ਸੰਧਵਾਂ ਦੀ ਟੀਮ ਨੇ ਲੋਕਾਂ ਨੂੰ 'ਆਪ ਦੀ ਸਰਕਾਰ, ਆਪ ਦਾ ਕੌਂਸਲਰ' ਦੇ ਨਾਅਰੇ ਨਾਲ ਜੋੜਦਿਆਂ ਸ਼ਹਿਰ ਦੇ ਵਿਕਾਸ, ਬੁਨਿਆਦੀ ਸਹੂਲਤਾਂ ਅਤੇ ਪਾਰਦਰਸ਼ੀ ਪ੍ਰਸ਼ਾਸਨ ਲਈ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ | ਚੋਣ ਪ੍ਰਚਾਰ ਦੌਰਾਨ ਵਾਰਡ ਨੰਬਰ 17 ਤੋਂ ਰਣਜੀਤ ਕੌਰ ਪਤਨੀ ਗੁਰਸੇਵਕ ਸਿੰਘ ਐਮ.ਸੀ, ਵਾਰਡ ਨੰਬਰ 19 ਤੋਂ ਮਨਪ੍ਰੀਤ ਕੌਰ ਪਤਨੀ ਕੁਲਦੀਪ ਮਾਣਕ, ਵਾਰਡ ਨੰਬਰ 20 ਤੋਂ ਸਰਬਜੀਤ ਕੌਰ ਪਤਨੀ ਜਗਜੀਤ ਸਿੰਘ, ਵਾਰਡ ਨੰਬਰ 21 ਤੋਂ ਸਮਸ਼ੇਰ ਸਿੰਘ ਭਾਨਾ, ਵਾਰਡ ਨੰਬਰ 24 ਤੋਂ ਸੰਜੀਵ ਕਾਲੜਾ ਅਤੇ ਵਾਰਡ ਨੰਬਰ 9 ਤੋਂ ਜਸਵੀਰ ਕੌਰ ਮੌਂਗਾ ਨੂੰ ਜਿਤਾਉਣ ਲਈ ਲੋਕਾਂ ਨਾਲ ਰਾਬਤਾ ਬਣਾਇਆ ਗਿਆ | ਇਸ ਦੌਰਾਨ ਲੋਕਾਂ ਵਲੋਂ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਜਗਜੀਤ ਸਿੰਘ ਸੁਪਰਡੈਂਟ, ਗੁਰਮੇਲ ਸਿੰਘ ਬਾਹਮਣਵਾਲਾ, ਸੁਖਵੰਤ ਸਿੰਘ ਹਰੀਏਵਾਲਾ ਯੂਥ ਆਗੂ, ਪ੍ਰਵੀਨ ਕੁਮਾਰ ਗਰਗ, ਗੁਰਸੇਵਕ ਸਿੰਘ ਪੁਰਬਾ, ਅਮਰੀਕ ਸਿੰਘ ਸਰਪੰਚ, ਹੈਪੀ ਚਮੇਲੀ, ਲਾਡੀ ਢੁੱਡੀ ਯੂਥ ਆਗੂ, ਸਰਪੰਚ ਨਾਨਕਸਰ ਸੁਖਮੰਦਰ ਸਿੰਘ ਚਾਹਲ, ਨਿਰਭੈ ਸਿੰਘ ਦੀਪ ਸਰਪੰਚ, ਦਿਲਬਾਗ ਸਿੰਘ ਸਰਪੰਚ ਚਮੇਲੀ, ਜਗਜੀਤ ਸਿੰਘ, ਕੁਲਦੀਪ ਮਾਣਕ, ਗੌਰਵ ਅਰੋੜਾ, ਪਵਨੀਤ ਛਾਬੜਾ, ਬਿੰਦਾ ਸੈਣੀ, ਗੁਰਤੇਜ ਸਿੰਘ ਠੇਕੇਦਾਰ, ਗੁਰਪ੍ਰੀਤ ਸਿੰਘ ਢੁੱਡੀ, ਗਿਆਨੀ ਦਲੀਪ ਸਿੰਘ ਚੋਪੜਾ, ਮਾਸਟਰ ਮਨਜੀਤ ਸਿੰਘ ਚਾਹਲ, ਦਰਸ਼ਨ ਸਿੰਘ ਚਾਹਲ, ਸੁਖਵਿੰਦਰ ਸਿੰਘ ਸੁੱਖਾ ਧਾਲੀਵਾਲ, ਪਿਸ਼ੌਰਾ ਸਿੰਘ ਭੁੱਲਰ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਨੂੰ ਕੰਗਾਲ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਲੋੜ- ਬੈਂਸ ਕਾਂਗਰਸੀ ਉਮੀਦਵਾਰ ਰਮਨਪ੍ਰੀਤ ਕੌਰ ਧਾਲੀਵਾਲ ਦੇ... ਅਗਲੀ ਖ਼ਬਰ ਦਰਸ਼ਨ ਸਿੰਘ ਢਿੱਲਵਾਂ ਨੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਦੇ ਹੱਕ 'ਚ ਕੀਤਾ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।