ਬਾਜਾਖਾਨਾ, 7 ਜੂਨ (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ ਦੇ ਨੌਜਵਾਨਾਂ ਵਲੋਂ ਗੁਰਦੁਆਰਾ ਆਨੰਦਗੜ੍ਹ ਅਤੇ ਗੁਰਦੁਆਰਾ ਰਾਮਸਰ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਬਾਬਾ ਕਾਰਜ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਬਾਜਾਖਾਨਾ ਦੇ ਫ਼ਲਾਈ ਓਵਰ ਦੇ ਥੱਲ੍ਹੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਬਾਜਾਖਾਨਾ ਦੇ ਵਸਨੀਕ ਅਤੇ ਦਸਮੇਸ਼ ਗਲੋਬਲ ਪਬਲਿਕ ਸਕੂਲ ਬਰਗਾੜੀ ਦੇ ਵਿਦਿਆਰਥੀ ਅਤੇ ਆਰਟਿਸਟ ਲਖਵੀਰ ਸਿੰਘ ਮਰਾੜ ਪੁੱਤਰ ਗੁਰਵਿੰਦਰ ਸਿੰਘ ਮਰਾੜ ਨੂੰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਯਾਦਗਾਰੀ ਤਸਵੀਰ ਤਿਆਰ ਕਰਨ ਬਦਲੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਪ੍ਰਬੰਧਕ ਕੁਲਵੰਤ ਸਿੰਘ ਖਾਲਸਾ, ਰਾਜ ਬਹਾਦਰ ਸਿੰਘ ਰਾਜੂ ਢਿੱਲੋਂ, ਸੁਖਦੇਵ ਸਿੰਘ ਢਿੱਲੋਂ ਥਾਂਦਾ, ਜਗਸੀਰ ਸਿੰਘ ਸੀਰਾ ਬਰਾੜ, ਸਾਧੂ ਸਿੰਘ ਖਾਲਸਾ, ਜੱਗਾ ਸਿੰਘ ਖਾਲਸਾ, ਮਹਿੰਦਰ ਸਿੰਘ, ਗੁਰਜੰਟ ਸਿੰਘ, ਕਾਲਾ ਸਿੰਘ, ਬਲਦੇਵ ਸਿੰਘ, ਲਵੀ ਸਿੰਘ, ਕੁਲਬੀਰ ਸਿੰਘ, ਜਸਪ੍ਰੀਤ ਸਿੰਘ,ਗੁਰਮੇਲ ਸਿੰਘ ਮਰਾੜ, ਕੁਲਦੀਪ ਸਿੰਘ ਢਿੱਲੋਂ, ਜਗਸੀਰ ਸਿੰਘ ਸੀਰਾ ਢਿੱਲੋਂ, ਪਵਨਦੀਪ ਸਿੰਘ ਢਿੱਲੋਂ, ਵਿੱਕੀ ਅਰੋੜਾ, ਸਰਬਜੀਤ ਸਿੰਘ ਬਰਾੜ, ਵਿੱਕੀ ਸਿੰਘ, ਅੰਮਿ੍ਤਪਾਲ ਸਿੰਘ ਖਾਲਸਾ, ਧੰਨਾ ਸਿੰਘ, ਸ਼ੈਰੀ, ਅਕਾਸ਼ਦੀਪ ਸਿੰਘ ਅਤੇ ਪੱਪੀ ਜਵੰਦਾ ਆਦਿ ਸੇਵਾਦਾਰਾਂ ਨੇ ਤਨ ਮਨ ਅਤੇ ਧਨ ਨਾਲ ਸੇਵਾ ਕਰਕੇ ਉਕਤ ਛਬੀਲ ਦੇ ਕਾਰਜ ਨੂੰ ਨੇਪਰੇ ਚਾੜਿ੍ਹਆ |