30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਯੂਨਾਈਟਿਡ ਕਲੱਬ ਵਲੋਂ ਹੋਣਹਾਰ ਵਿਦਿਆਰਥਣ ਦਾ ਸਨਮਾਨ

ਅਜੀਤ ਡੈਸਕ 08-06-2026
ਕੋਟਕਪੂਰਾ, 7 ਜੂਨ (ਮੋਹਰ ਸਿੰਘ ਗਿੱਲ)-ਯੂਨਾਈਟਿਡ ਇੰਟਰਨੈਸ਼ਨਲ ਕਲੱਬ ਦੀ ਕੋਟਕਪੂਰਾ ਯੂਨਿਟ ਵਲੋਂ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਤਹਿਤ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿਚ ਜ਼ਿਲ੍ਹਾ ਪੱਧਰ 'ਤੇ ਦੂਜਾ ਸਥਾਨ ਹਾਸਿਲ ਕਰਨ ਵਾਲੀ ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਦੀ ਵਿਦਿਆਰਥਣ ਸਿਮਰਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਕਲੱਬ ਦੇ ਇੰਟਰਨੈਸ਼ਨਲ ਪ੍ਰਧਾਨ ਚਰਨ ਦਾਸ ਗਰਗ ਅਤੇ ਯੂਨਿਟ ਪ੍ਰਧਾਨ ਡਾ. ਸਤੀਸ਼ ਸ਼ਰਮਾ ਨੇ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਉਨ੍ਹਾਂ ਹੋਣਹਾਰ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਨਾ ਹੈ, ਜੋ ਆਪਣੀ ਸਖ਼ਤ ਮਿਹਨਤ ਸਦਕਾ ਮੋਹਰੀ ਸਥਾਨ ਹਾਸਿਲ ਕਰ ਰਹੇ ਹਨ | ਅਜਿਹੇ ਸਨਮਾਨ ਸਮਾਰੋਹ ਦਾ ਮਕਸਦ ਦੂਜੇ ਬੱਚਿਆਂ ਨੂੰ ਵੀ ਮੁਕਾਬਲੇ ਲਈ ਉਤਸ਼ਾਹਿਤ ਕਰਨਾ ਹੈ | ਕਲੱਬ ਦੇ ਸੈਕਿੰਡ ਇੰਟਰਨੈਸ਼ਨਲ ਪ੍ਰਧਾਨ ਬਲਜੀਤ ਸਿੰਘ ਖੀਵਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥਣ ਸਿਮਰਨ ਦੀ ਇਸ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕੀਤੀ, ਉਸ ਨੂੰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ | ਆਪਣੇ ਭਵਿੱਖ ਦੇ ਟੀਚੇ ਬਾਰੇ ਦੱਸਦਿਆਂ ਸਿਮਰਨ ਨੇ ਕਿਹਾ ਕਿ ਉਹ ਵੱਡੀ ਹੋ ਕੇ 'ਫੂਡ ਸਪਲਾਈ ਇੰਸਪੈਕਟਰ' ਬਣਨਾ ਚਾਹੁੰਦੀ ਹੈ | ਸਮਾਜ ਅਤੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹੈ | ਇਸ ਮੌਕੇ ਡਾ. ਨੀਰੂ ਸ਼ਰਮਾ ਪ੍ਰਧਾਨ ਨੀਮਾ ਜ਼ਿਲ੍ਹਾ ਫ਼ਰੀਦਕੋਟ, ਡਾ. ਉਤਕਰਸ਼ ਸ਼ਰਮਾ, ਕਲੱਬ ਅਹੁਦੇਦਾਰ ਚਰਨਜੀਤ ਸਿੰਘ ਉਪ ਪ੍ਰਧਾਨ ਫ਼ਸਟ, ਪਵਨ ਭਾਰਤੀ ਉਪ ਪ੍ਰਧਾਨ ਸੈਕਿੰਡ, ਚੰਦਰ ਗਰਗ ਜਨਰਲ ਸਕੱਤਰ, ਤਲਵਿੰਦਰ ਬਰਾੜ ਸੰਯੁਕਤ ਸਕੱਤਰ, ਗਗਨ ਆਹੂਜਾ ਸਕੱਤਰ, ਕਮਲ ਕਟਾਰੀਆ ਕੈਸ਼ੀਅਰ, ਰਾਜ ਕੁਮਾਰ ਅਗਰਵਾਲ, ਜਗਦੀਸ਼ ਛਾਬੜਾ, ਸ਼ਿਵਓਮ ਨਾਥ ਸਲਾਹਕਾਰ, ਸਾਬਕਾ ਯੂਨਿਟ ਪ੍ਰਧਾਨ ਰਾਕੇਸ਼ ਗਰਗ, ਸਤਨਾਮ ਸਿੰਘ ਖੱਬੂ, ਮਨਵੀਰ ਰੰਗਾ, ਮੋਹਿਤ ਮਹਿਤਾ, ਵਿਨੋਦ ਖੇਮਕਾ ਪੀ.ਆਰ.ਓ ਅਤੇ ਸੁਰੇਸ ਗਰਗÊਪੀ.ਆਰ.ਓ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਵਰਮਾ ਪਰਿਵਾਰ ਵਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਅਗਲੀ ਖ਼ਬਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।