28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 08-06-2026
ਨੱਥੂਵਾਲਾ ਗਰਬੀ, 7 ਜੂਨ (ਨਵਦੀਪ ਸਿੰਘ)-ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਪਿੰਡ ਮਾਹਲਾ ਖ਼ੁਰਦ ਮਹਿੰਦਰ ਸਿੰਘ ਦੇ ਘਰ ਵਿਖੇ ਹੋਈ | ਇਹ ਮੀਟਿੰਗ ਅਵਤਾਰ ਸਿੰਘ ਮਹਿਮਾ ਦੀ ਅਗਵਾਈ ਵਿਚ ਹੋਈ ਅਤੇ ਮੀਟਿੰਗ ਦੀ ਪ੍ਰਧਾਨਗੀ ਸੀਨੀਅਰ ਮੀਤ ਪ੍ਰਧਾਨ ਕਸ਼ਮੀਰਾ ਸਿੰਘ ਵਲੋਂ ਕੀਤੀ ਗਈ | ਇਸ ਦੌਰਾਨ ਜਰਨਲ ਸਕੱਤਰ ਸਤਿਨਾਮ ਸਿੰਘ ਹਰੀਏ ਵਾਲਾ ਵਲੋਂ ਬਿਜਲੀ ਬੋਰਡ ਤੋ ਨਿਰਵਿਘਨ ਅੱਠ ਘੰਟੇ ਬਿਜਲੀ ਝੋਨੇ ਦੇ ਸੀਜ਼ਨ ਮੰਗ ਕੀਤੀ ਗਈ | ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ ਨੇ ਜ਼ਿਲ੍ਹਾ ਕਮੇਟੀ ਨੂੰ ਕਿਹਾ ਪਿੰਡ ਪਿੰਡ ਫ਼ੰਡ ਮੁਹਿੰਮਾਂ ਸ਼ੁਰੂ ਕਰੋ ਅਤੇ ਸੂਬਾ ਕਮੇਟੀ ਨੂੰ ਫ਼ੰਡ ਭੇਜੋ ਵੱਧ ਤੋਂ ਵੱਧ ਵਰਕਰ ਜਥੇਬੰਦੀ ਨਾਲ ਜੋੜੋ ਇਕਾਈਆਂ ਦਾ ਗਠਨ ਕਰੋ | ਬਲਾਕ ਆਗੂ ਸੁਖਦੀਪ ਸਿੰਘ ਭੇਖਾ ਨੇ ਪਟਿਆਲਾ ਪੁਲਿਸ ਦੀ ਸਖ਼ਤ ਸ਼ਬਦਾਂ ਨਿੰਦਾ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਕੱਚੇ ਬਿਜਲੀ ਕਾਮਿਆਂ 'ਤੇ ਲਾਠੀਚਾਰਜ ਕਰਨ ਵਾਲੇ ਡੀ.ਐਸ.ਪੀ. ਤੇ ਕਾਰਵਾਈ ਕੀਤੀ ਜਾਵੇ | ਸੀਨੀ ਮੀਤ ਪ੍ਰਧਾਨ ਕਸ਼ਮੀਰਾ ਸਿੰਘ ਨੇ ਕਿਹਾ ਕਿ ਅਸੀ ਬਿਜਲੀ ਕਾਮਿਆਂ ਨਾਲ ਚਟਾਨ ਵਾਗ ਖੜੇ ਹਾਂ | ਇਸ ਮੌਕੇ ਬਲਾਕ ਆਗੂ ਜਗਰੂਪ ਸਿੰਘ ਮਾਹਲਾ, ਗੁਰਮੀਤ ਸਿੰਘ ਭੇਖਾ, ਬਲਵਿੰਦਰ ਸਿੰਘ ਹਰੀਏ ਵਾਲਾ, ਹਰਜਿੰਦਰ ਸਿੰਘ ਮੀਟਰ ਰੀਡਰ ਹਰੀਏ ਵਾਲਾ, ਰਾਮ ਦਿਆਲ ਵੱਡਾ ਘਰ, ਕਰਮਜੀਤ ਸਿੰਘ ਲੰਗੇਆਣਾ, ਜਸਵਿੰਦਰ ਸਿੰਘ ਮਾਹਲਾ, ਗੁਰਦੀਪ ਸਿੰਘ ਸਾਬਕਾ ਸਰਪੰਚ ਮਾਹਲਾ, ਪੂਨਮ ਰਾਣੀ ਮਾਹਲਾ, ਜਸਵੀਰ ਕੌਰ ਮਾਹਲਾ, ਪਰਮਜੀਤ ਕੌਰ ਮਾਹਲਾ, ਮਨਜੀਤ ਕੌਰ ਨੱਥੂਵਾਲਾ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਨਵ ਨਿਯੁਕਤ ਬਲਾਕ ਪ੍ਰਧਾਨ ਅਰਵਿੰਦਰ ਸਿੰਘ ਭਾਟੀਆ ਦਾ ਪ੍ਰਧਾਨ ਪਵਨ ਗੁਪਤਾ ਵਲੋਂ ਸਨਮਾਨ ਅਗਲੀ ਖ਼ਬਰ ਆਦੇਸ਼ ਕਾਲਜ ਐਲਾਈਡ ਹੈਲਥਕੇਅਰ ਵਿਭਾਗ ਦੇ ਅੱਵਲ ਰਹਿਣ ਵਾਲੇ ਵਿਦਿਆਰਥੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।