ਸਾਦਿਕ, 7 ਜੂਨ (ਗੁਰਭੇਜ ਸਿੰਘ ਚੌਹਾਨ)-ਬੀਤੇ ਦਿਨੀਂ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਲੋਂ ਐਲਾਨੇ ਗਏ ਨਤੀਜਿਆਂ ਵਿਚੋਂ ਐਲਾਈਡ ਹੈਲਥਕੇਅਰ ਵਿਭਾਗ ਦੇ ਤੀਜੇ ਤੇ ਪਹਿਲੇ ਸਮੈਸਟਰ 'ਚੋਂ ਆਦੇਸ਼ ਇੰਸਟੀਚਿਊਟ ਆਫ਼ ਹਾਇਰ ਸਟੱਡੀਜ਼, ਮਚਾਕੀ ਕਲਾਂ (ਫ਼ਰੀਦਕੋਟ) ਦੇ ਜਿਨ੍ਹਾਂ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ ਹਨ, ਉਨ੍ਹਾਂ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ ਹੈ | ਕਾਲਜ ਦੇ ਪਿ੍ੰਸੀਪਲ ਡਾ. ਅਮਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਬੀ.ਐੱਸ.ਸੀ. ਆਰ.ਆਈ.ਟੀ. ਤੀਜੇ ਸਮੈਸਟਰ ਵਿਚੋਂ ਸੁਖਦੀਪ ਕੌਰ ਨੇ 8.14, ਗੁਰਵਿੰਦਰ ਕੌਰ ਨੇ 7.62, ਪਾਇਲ ਨੇ 7.57 ਐਸ.ਜੀ.ਪੀ.ਏ ਅੰਕ ਪ੍ਰਾਪਤ ਕੀਤੇ, ਪਹਿਲੇ ਸਮੈਸਟਰ ਵਿਚੋਂ ਹਰਪ੍ਰੀਤ ਕੌਰ ਨੇ 8.75, ਅਮਨਦੀਪ ਕੌਰ ਨੇ 8.46, ਰਜਨੀ ਨੇ 8.38 ਐਸ.ਜੀ.ਪੀ.ਏ ਅੰਕ ਪ੍ਰਾਪਤ ਕੀਤੇ | ਬੀ.ਐੱਸ.ਸੀ. ਐਮ.ਐਲ.ਐਸ. ਤੀਜੇ ਸਮੈਸਟਰ ਵਿਚੋਂ ਹਰਮਨਜੋਤ ਕੌਰ ਨੇ 8.52, ਮਨੀਸ਼ਾ ਦੇਵੀ ਨੇ 7.57 ਅਤੇ ਪਹਿਲੇ ਸਮੈਸਟਰ ਵਿਚੋਂ ਤਨਵੀਰ ਕੌਰ ਨੇ 8.84, ਅੰਸ਼ ਨੇ 8.44 ਅਤੇ ਇੰਦਰਜੀਤ ਸਿੰਘ ਨੇ 8.36 ਐਸ.ਜੀ.ਪੀ.ਏ ਅੰਕ ਪ੍ਰਾਪਤ ਕੀਤੇ | ਬੀ.ਐੱਸ.ਸੀ. ਏ.ਟੀ/ਓ.ਟੀ.ਟੀ, ਤੀਜੇ ਸਮੈਸਟਰ ਵਿਚੋਂ ਅਰਮਾਨਪ੍ਰੀਤ ਕੌਰ ਨੇ 8.52, ਅਲਕਾ ਨੇ 7.90, ਹਰਪ੍ਰੀਤ ਕੌਰ ਨੇ 7.85 ਅੰਕ ਪ੍ਰਾਪਤ ਕੀਤੇ | ਪਹਿਲੇ ਸਮੈਸਟਰ ਵਿਚੋਂ ਦਿਸ਼ਾ ਦੱਤਾ ਨੇ 9.12 ਨਵਦੀਪ ਕੌਰ ਨੇ 8.12, ਲਵਪ੍ਰੀਤ ਕੌਰ ਨੇ 8.0 ਐਸ. ਜੀ.ਪੀ.ਏ ਅੰਕ ਪ੍ਰਾਪਤ ਕੀਤੇ | ਸੀ.ਐਮ.ਡੀ. ਜਨਜੀਤਪਾਲ ਸਿੰਘ ਸੇਖੋਂ, ਐਮ.ਡੀ. ਜਰਮਨਜੀਤ ਸਿੰਘ ਸੰਧੂ, ਡਾਇਰੈਕਟਰ ਐਸ.ਪੀ. ਮੌਂਗਾਂ ਵਲੋਂ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਵਿਭਾਗ ਮੁਖੀ ਪ੍ਰੋ. ਜੈਸਮੀਨ ਨਸੀਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |