ਕੋਟ ਈਸੇ ਖਾਂ, 7 ਜੂਨ (ਗੁਰਮੀਤ ਸਿੰਘ ਖ਼ਾਲਸਾ)-ਇਸ ਤਪਦੀ ਗਰਮੀ ਵਿਚ ਵੀ ਸਾਥੀਓ ਤੁਸਾਂ ਨੇ ਇਸ ਬੈਠਕ ਵਿਚ ਭਾਗ ਲਿਆ | ਇਹ ਸ਼ਬਦਾਂ ਨਾਲ ਸਭਾ ਦੀ ਪ੍ਰਧਾਨਗੀ ਕਰਦਿਆਂ ਮਾਸਟਰ ਸ਼ਮਸ਼ੇਰ ਸਿੰਘ ਨੇ ਆਏ ਮੈਂਬਰਾਂ ਨੂੰ ਸੰਬੋਧਨ ਕੀਤਾ | ਇਸ ਬੈਠਕ ਦੀ ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਵਿਵੇਕ ਕੋਟ ਈਸੇ ਖਾਂ ਨੇ ਪੈੱ੍ਰਸ ਨੂੰ ਦੱਸਿਆ ਕਿ ਇਹ ਸਭਾ ਦੀ ਮਹੀਨਾਵਾਰ ਬੈਠਕ ਸਰਕਾਰੀ ਹਾਈ ਸਕੂਲ ਜ਼ੀਰਾ ਰੋਡ ਵਿਖੇ ਆਯੋਜਿਤ ਕੀਤੀ ਗਈ | ਇਸ ਦੌਰਾਨ ਹੋਏ ਕਵੀ ਦਰਬਾਰ ਵਿਚ ਗੁਰਦੀਪ ਖਿੰਡਾ, ਮਾਸਟਰ ਸ਼ਮਸ਼ੇਰ ਸਿੰਘ, ਬਲਵਿੰਦਰ ਸਿੰਘ ਬੀ.ਏ., ਯਸ਼ਪਾਲ ਗੁਲਾਟੀ, ਹਰੀ ਦਾਸ ਚੌਹਾਨ, ਹਰਬੰਸ ਸਿੰਘ ਗੈਂਦੂ, ਦੀਪ ਜੀਰਵੀ, ਸੁਖਰਾਜ ਸਿੰਘ ਜ਼ੀਰਾ, ਰੱਬੀ ਹਰਪ੍ਰੀਤ ਸਿੰਘ, ਰਤਨ ਸਿੰਘ ਸੰਧੂ, ਵਿਵੇਕ ਕੋਟ ਈਸੇ ਖਾਂ, ਜਸਵਿੰਦਰ ਸੰਧੂ, ਰਾਜ ਹਰੀਕੇ, ਵੀਰ ਜਤਿੰਦਰ ਹਰੀਕੇ, ਪਵਨ ਕੁਮਾਰ, ਸੂਬਾ ਸਿੰਘ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਜਿਨ੍ਹਾਂ 'ਤੇ ਸਾਰਥਿਕ ਬਹਿਸ ਹੋਈ ਤੇ ਉਸਾਰੂ ਸੁਝਾਅ ਦਿੱਤੇ ਗਏ | ਗੁਰਦੀਪ ਖਿੰਡਾ ਨੇ ਵਿਚਾਰ ਚਰਚਾ ਮੌਕੇ ਦੇਸ਼ ਵਿਚ ਵਧ ਰਹੇ ਫ਼ਿਰਕੂ ਮਾਹੌਲ 'ਤੇ ਚਿੰਤਾ ਪ੍ਰਗਟ ਕੀਤੀ | ਯਸ਼ਪਾਲ ਗੁਲਾਟੀ ਅਤੇ ਪਵਨ ਕੁਮਾਰ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਸੁਝਾਅ ਦਿੱਤੇ | ਅੰਤ ਵਿਚ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਾਹਿਤ ਸਭਾ ਵਲੋਂ ਮਹੀਨੇ ਵਾਰ ਬੈਠਕ ਦਾ ਸਿਲਸਿਲਾ ਮੈਂਬਰਾਂ ਦੇ ਸਹਿਯੋਗ ਨਾਲ ਲਗਾਤਾਰ ਜਾਰੀ ਰਹੇਗਾ | ਉਨ੍ਹਾਂ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ | ਫਿਰ ਮਿਲਣ ਦੇ ਵਾਅਦੇ ਨਾਲ ਇਸ ਬੈਠਕ ਦੀ ਸਮਾਪਤੀ ਹੋਈ |