ਮੋਗਾ, 7 ਜੂਨ (ਅਸ਼ੋਕ ਬਾਂਸਲ)-ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸੁਧਾਈ ਦਾ ਅੱਜ ਕੈਂਪ ਸਿਵਲ ਲਾਈਨ ਸਿਵਲ ਲਾਈਨ ਧਰਮਸ਼ਾਲਾ ਮੋਗਾ ਵਿਖੇ ਬੂਥ ਨੰਬਰ 108, 109 ਤੇ 110 ਤੇ ਬੀ.ਐਲ.ੳ. ਮਨੀਸ਼ ਕੁਮਾਰ, ਜਸਪਾਲ ਸਿੰਘ ਅਤੇ ਸੁਖਦੇਵ ਸਿੰਘ ਵਲੋਂ ਸਵੇਰੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸੁਧਾਈ ਕੈਂਪ ਲਗਾਇਆ ਗਿਆ ਇਸ ਵਿਚ ਇਲਾਕੇ ਦੇ ਵੋਟਰਾਂ ਵਲੋਂ ਆ ਕੇ ਵੋਟਰ ਲਿਸਟ ਚੈੱਕ ਕੀਤੀ ਗਈ ਨਾਮ, ਜਨਮ ਮਿਤੀ, ਅਡਰੈਸ ਵਿਚ ਕੋਈ ਫ਼ਰਕ ਲੱਗਿਆ ਹੈ ਤਾਂ ਉਨ੍ਹਾਂ ਨੇ ਮੌਕੇ 'ਤੇ ਆ ਕੇ ਦਰੁਸਤੀ ਕਰਵਾਈ | ਇਸ ਕਮ ਵਿਚ ਲੋਕਾਂ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ | ਇਸ ਮੌਕੇ ਐਸ.ਕੇ. ਬਾਂਸਲ ਐਨ.ਜੀ.ਓ. ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਸਾਰੀਆਂ ਵੋਟਾਂ ਦਾ ਨਿਰੀਖਣ ਕੀਤਾ ਅਤੇ ਜਿਸ ਵੋਟਾਂ ਵਿਚ ਫ਼ਰਕ ਸੀ ਉਸ ਦੀ ਖ਼ੁਦ ਦਰੁਸਤੀ ਕਰਵਾਈ ਅਤੇ ਟੀਮ ਵਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ |