24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਜੇਤੂ ਨਗਰ ਕੌਂਸਲ ਮੈਂਬਰਾਂ ਤੇ ਮੁਹਤਬਰਾਂ ਨੇ ਗੁਰਚੇਤ ਸਿੰਘ ਢਿੱਲੋਂ ਬਰਗਾੜੀ ਦਾ ਕੀਤਾ ਧੰਨਵਾਦ <br/>

ੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਮੁਲਾਕਾਤ ਸਮੇਂ ਗੁਰਚੇਤ ਸਿੰਘ ਢਿੱਲੋਂ ਦਾ ਮੂੰਹ ਮਿੱਠਾ ਕਰਵਾੳਾੁਦੇ ਨਗਰ ਕੌਂਸਲ ਜੈਤੋ ਦੇ ਜੇਤੂ ਮੈਂਬਰ ਅਤੇ ਮੁਹਤਬਰ ਅਕਾਲੀ ਵਰਕਰ ਆਦਿ | ਤਸਵੀਰ: ਲਖਵਿੰਦਰ ਸ਼ਰਮਾ <br/> 10-06-2026
ਬਰਗਾੜੀ, 9 ਜੂਨ (ਲਖਵਿੰਦਰ ਸ਼ਰਮਾ)-ਨਗਰ ਕੌਸਲ ਜੈਤੋ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਜੇਤੂ ਨਗਰ ਕੌਂਸਲ ਮੈਂਬਰਾਂ ਅਤੇ ਅਕਾਲੀ ਦਲ ਦੇ ਮੋਹਤਬਰ ਵਿਅਕਤੀਆਂ ਨੇ ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਨਾਲ ਉਨ੍ਹਾਂ ਦੇ ਗ੍ਰਹਿ ਬਰਗਾੜੀ ਵਿਖੇ ਮੁਲਾਕਾਤ ਕੀਤੀ | ਉਨ੍ਹਾਂ ਦੀ ਜਿੱਤ ਲਈ ਮੂੰਹ ਮਿੱਠਾ ਕਰਵਾਉਂਦਿਆਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਜੇਤੂ ਮੈਂਬਰਾਂ ਅਤੇ ਮੋਹਤਬਰਾਂ ਨੇ ਕਿਹਾ ਕਿ ਸੱਤਾਧਾਰੀ ਧਿਰ ਵਲੋਂ ਨਗਰ ਕੌਂਸਲ ਚੋਣਾਂ ਦੌਰਾਨ ਵਿਰੋਧੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮੁਕਾਬਲਾ ਕਰਨ ਲਈ ਗੁਰਚੇਤ ਸਿੰਘ ਢਿੱਲੋਂ ਅਤੇ ਇੰਨ੍ਹਾਂ ਦੇ ਸਮੂਹ ਸਾਥੀਆਂ ਨੇ ਬਹੁਤ ਮਦਦ ਕੀਤੀ ਅਤੇ ਵੋਟਰਾਂ ਨੂੰ ਉਨ੍ਹਾਂ ਦੇ ਹੱਕ ਵਿਚ ਵੋਟ ਪਾਉਣ ਲਈ ਵਧੀਆ ਚੋਣ ਪ੍ਰਚਾਰ ਕੀਤਾ | ਗੁਰਚੇਤ ਸਿੰਘ ਢਿੱਲੋਂ ਵਰਗੇ ਸੂਝਵਾਨ ਲੀਡਰਾਂ ਦਾ ਹਮੇਸ਼ਾ ਵਰਕਰਾਂ ਨਾਲ ਵਧੀਆ ਤਾਲਮੇਲ ਰਹਿੰਦਾ ਹੈ ਅਤੇ ਹਰ ਸਮੇਂ ਵਰਕਰਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੁੰਦੇ ਹਨ ਜਿਸ ਨਾਲ ਵਰਕਰਾਂ ਵਿਚ ਹੋਰ ਹੌਂਸਲਾ ਵੱਧਦਾ ਹੈ | ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਗੁਰਚੇਤ ਸਿੰਘ ਢਿੱਲੋਂ ਅਤੇ ਸਮੂਹ ਸਾਥੀ ਚੋਣਾਂ ਦੌਰਾਨ ਔਖੇ ਵੇਲੇ ਵਰਕਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ੍ਹ | ਜੇਤੂ ਮੈਂਬਰਾਂ ਅਤੇ ਮੋਹਤਬਰਾਂ ਨੇ ਕਿਹਾ ਕਿ ਭਾਵੇਂ ਸੱਤਾਧਾਰੀ ਧਿਰ ਨੇ ਧੱਕੇਸ਼ਾਹੀ ਨਾਲ ਵਿਰੋਧੀਆਂ ਦੇ ਕਾਗਜ਼ ਨਾ ਭਰਵਾ ਕੇ ਜਾਂ ਰੱਦ ਕਰਕੇ ਆਪਣੇ ਬਹੁ ਗਿਣਤੀ ਮੈਂਬਰ ਜਿਤਾ ਲਏ ਪ੍ਰੰਤੂ ਸਮੂਹ ਲੋਕ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਜੋ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕਰਵਾਇਆ ਸੀ ਅਤੇ ਹੁਣ 2027 ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬਣਨ ਵਾਲੀ ਸਰਕਾਰ ਨੇ ਕਰਵਾਉਣਾ ਹੈ ਇਨ੍ਹਾਂ ਵਿਕਾਸ ਕੋਈ ਹੋਰ ਸਰਕਾਰ ਨਹੀਂ ਕਰਵਾ ਸਕਦੀ | ਅਕਾਲੀ ਦਲ ਦੀ ਸਰਕਾਰ ਸਮੇਂ ਜੈਤੋ ਦਾ ਹੋਇਆ ਵਿਕਾਸ ਅੱਜ ਵੀ ਮੂੰਹੋਂ ਬੋਲ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਤਾਂ ਪ੍ਰਸ਼ਾਸਨ ਨੇ ਸਰਕਾਰ ਦੀ ਸ਼ਹਿ 'ਤੇ ਧੱਕੇਸ਼ਾਹੀ ਕਰ ਲਈ ਪ੍ਰੰਤੂ ਵਿਧਾਨ ਸਭਾ ਚੋਣਾਂ ਸਮੇਂ ਚੋਣ ਜਾਬਤਾ ਲੱਗਦਿਆਂ ਹੀ ਸਾਰਾ ਪਾਸਾ ਪਲਟ ਜਾਣਾ ਹੈ ਅਤੇ ਲੋਕਾਂ ਨੇ ਆਪ ਮੁਹਾਰੇ ਸ਼੍ਰੋਮਣੀ ਅਕਾਲੀ ਦਲ ਵੱਲ ਤੁਰ ਪੈਣਾ ਹੈ ਕਿਉਂਕਿ ਪੰਜਾਬ ਦੇ ਲੋਕ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ | ਪੰਜਾਬ ਦੇ ਲੋਕ ਸਭ ਕੁਝ ਵੇਖ ਰਹੇ ਹਨ ਕਿ ਪੰਜਾਬ ਦੀ ਖੇਤਰੀ ਪਾਰਟੀ ਕਿਹੜੀ ਹੈ ਅਤੇ ਦਿੱਲੀ ਤੋਂ ਚੱਲਣ ਵਾਲੀਆਂ ਕਿਹੜੀਆਂ ਪਾਰਟੀਆਂ ਹਨ | ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਦੂਸਰੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ | ਗੁਰਚੇਤ ਸਿੰਘ ਢਿੱਲੋਂ ਨੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜੈਤੋ ਦੇ ਵਿਕਾਸ ਲਈ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਪੂਰਾ ਸਾਥ ਦੇਣ ਅਤੇ ਹਰ ਮੁਸ਼ਕਿਲ ਸਮੇਂ ਜੈਤੋ ਦੇ ਲੋਕਾਂ ਨਾਲ ਡਟ ਕੇ ਖੜ੍ਹਨ | ਇਸ ਮੌਕੇ ਜੇਤੂ ਨਗਰ ਕੌਂਸਲ ਮੈਂਬਰ ਗੁਰਚਰਨ ਸਿੰਘ, ਸ਼ਕਤੀ ਸਿੰਘ, ਜਥੇਦਾਰ ਅੰਗਰੇਜ ਸਿੰਘ, ਜਸਵੰਤ ਸਿੰਘ ਰਾਮਗੜੀਆ, ਲਖਵਿੰਦਰ ਸਿੰਘ ਲੱਖਾ ਪ੍ਰਧਾਨ,

ਪਿਛਲੀ ਖ਼ਬਰ ਬਾਬਾ ਬੰਦਾ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਰੰਗ ਹਰਜਿੰਦਰ ਸਪੈਸ਼ਲ ਇੰਟੈਂਸਿਵ ਰਵੀਜ਼ਨ-2026 ਲਈ ਜ਼ਿਲ੍ਹਾ ਅਬੈਂਸਡਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।