24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਟਰੈਕਟਰ ਟਰਾਲੀ ਦੇ ਹੇਠਾਂ ਆਉਣ ਨਾਲ ਵਿਦਿਆਰਥੀ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 10-06-2026
ਫ਼ਰੀਦਕੋਟ, 9 ਜੂਨ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਬੱਸ ਸਟੈਂਡ ਦੇ ਨਜ਼ਦੀਕ ਅੱਜ ਇਕ ਵਿਦਿਆਰਥੀ ਦੀ ਨਗਰ ਕੌਂਸਲ ਦੀ ਪਾਣੀ ਦੀ ਟੈਂਕੀ ਨਾਲ ਸਕੂਟਰੀ ਵੱਜਣ ਕਾਰਨ ਸੰਤੁਲਨ ਵਿਗੜ ਗਿਆ, ਜਿਸ ਤੋਂ ਬਾਅਦ ਉਹ ਸੜਕ 'ਤੇ ਡਿੱਗ ਪਿਆ ਤੇ ਪਿੱਛੋਂ ਆਉਂਦੀ ਟਰੈਕਟਰ ਟਰਾਲੀ ਦਾ ਟਾਇਰ ਉਸ 'ਤੇ ਚੜ੍ਹ ਗਿਆ ਅਤੇ ਵਿਦਿਆਰਥੀ ਨੂੰ ਕਾਫ਼ੀ ਗੰਭੀਰ ਸੱਟਾਂ ਵੱਜੀਆਂ | ਉਸ ਦਾ ਇਕ ਪੈਰ ਬੁਰੀ ਤਰ੍ਹਾਂ ਕੁਚਲਿਆ ਗਿਆ | ਲੋਕਾਂ ਦੀ ਮਦਦ ਨਾਲ ਉਸ ਨੂੰ ਟਰਾਲੀ ਦੇ ਹੇਠੋਂ ਕੱਢਿਆ ਅਤੇ ਸੜਕ ਸੁਰੱਖਿਆ ਦਸਤੇ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ | ਲੜਕੇ ਦੇ ਸਾਥੀ ਨੇ ਦੱਸਿਆ ਕਿ ਉਹ ਟਿਊਸ਼ਨ ਤੋਂ ਪੜ੍ਹ ਕੇ ਵਾਪਸ ਆ ਰਹੇ ਸਨ ਕਿ ਰਸਤੇ 'ਚ ਪਾਣੀ ਦੀ ਟੈਂਕੀ ਵਾਲੀ ਟਰਾਲੀ ਖੜ੍ਹੀ ਸੀ ਜਿਸ ਨਾਲ ਹਲਕਾ ਜਿਹਾ ਟਕਰਾਉਣ ਤੋਂ ਬਾਅਦ ਪ੍ਰਭਕਰਨ ਸਿੰਘ ਜੋ ਦਸਵੀਂ ਜਮਾਤ ਦਾ ਵਿਦਿਆਰਥੀ ਹੈ, ਦੀ ਸਕੂਟਰੀ ਦਾ ਸੰਤੁਲਨ ਵਿਗੜਿਆ ਜਿਸ ਤੋਂ ਬਾਅਦ ਉਹ ਡਿੱਗ ਗਿਆ ਅਤੇ ਪਿੱਛੋਂ ਆਉਂਦੀ ਫ਼ੀਡ ਨਾਲ ਭਰੀ ਟਰੈਕਟਰ ਟਰਾਲੀ ਦਾ ਟਾਇਰ ਉਸ 'ਤੇ ਚੜ੍ਹ ਗਿਆ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ | ਉਥੇ ਰਾਹਗੀਰਾਂ ਨੇ ਦੱਸਿਆ ਕਿ ਸਕੂਟਰੀ ਤੋਂ ਡਿੱਗਣ ਤੋਂ ਬਾਅਦ ਵਿਦਿਆਰਥੀ ਟਰਾਲੀ ਹੇਠ ਆ ਗਿਆ ਅਤੇ ਪੈਰ 'ਤੇ ਟਾਇਰ ਚੜਨ ਨਾਲ ਪੈਰ 'ਤੇ ਕਾਫ਼ੀ ਜ਼ਿਆਦਾ ਸੱਟ ਵੱਜੀ ਅਤੇ ਹੋਰ ਵੀ ਕਾਫੀ ਸੱਟਾਂ ਲੱਗੀਆਂ | ਉਨ੍ਹਾਂ ਕਿਹਾ ਕਿ ਐਬੂਲੈਂਸ ਨੂੰ ਫ਼ੋਨ ਕਰਨ ਤੋਂ ਕਰੀਬ ਅੱਧਾ ਘੰਟਾ ਬਾਅਦ ਆਈ ਜਦ ਤੱਕ ਲੋਕਾਂ ਵਲੋਂ ਉਸ ਨੂੰ ਟਰਾਲੀ ਹੇਠੋਂ ਬਾਹਰ ਕੱਢਿਆ ਗਿਆ ਅਤੇ ਐਸ.ਐਸ.ਐਫ. ਦੀ ਮਦਦ ਨਾਲ ਹਸਪਤਾਲ ਭੇਜਿਆ |

ਪਿਛਲੀ ਖ਼ਬਰ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਅਣਪਛਾਤਿਆਂ ਨੇ ਸਰਪੰਚ 'ਤੇ ਗੋਲੀਆਂ ਚਲਾਈਆਂ <br/> ਅਗਲੀ ਖ਼ਬਰ ਵਿਨੇ ਕੁਮਾਰ (ਸੋਨੀ ਬਾਂਸਲ) ਵਪਾਰ ਮੰਡਲ ਹਲਕਾ ਜੈਤੋ ਦੇ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।