10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪਿੰਡ ਕਾਦੀਆਂ ਰਾਜਪੂਤਾਂ ਵਿਖੇ ਅਣਪਛਾਤਿਆਂ ਨੇ ਸਰਪੰਚ 'ਤੇ ਗੋਲੀਆਂ ਚਲਾਈਆਂ <br/>

ਅਜੀਤ ਡੈਸਕ 10-06-2026

ਫਤਹਿਗੜ੍ਹ ਚੂੜੀਆਂ (ਗੁਰਦਾਸਪੁਰ), 9 ਜੂਨ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਅਣਪਛਾਤਿਆਂ ਨੇ ਮੌਜੂਦਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ | ਮਿਲੀ ਜਾਣਕਾਰੀ ਮੁਤਾਬਕ ਪਿੰਡ ਦਾ ਮੌਜੂਦਾ ਸਰਪੰਚ ਗੁਰਬਿੰਦਰ ਸਿੰਘ ਪੁੱਤਰ ਜਗਦੀਪ ਸਿੰਘ ਆਪਣੇ ਪਿੰਡੋਂ ਬਾਹਰ ਫਿਰਨੀ ਉੱਪਰ ਆਪਣੀ ਕਾਰ 'ਤੇ ਜਾ ਰਿਹਾ ਸੀ ਕਿ ਦੋ ਅਣਪਛਾਤੇ ਮੋਟਰਸਾਈਕਲ ਸਵਾਰ, ਕਿਸੇ ਨੂੰ ਗੁਰਵਿੰਦਰ ਸਿੰਘ ਬਾਰੇ ਪੁੱਛ ਰਹੇ ਸੀ ਕਿ ਉਸ ਨੂੰ ਮਿਲ ਕੇ ਡੱਬਾ ਦੇਣਾ ਹੈ | ਏਨੇ ਨੂੰ ਅਚਾਨਕ ਅੱਗੋਂ ਸਰਪੰਚ ਗੁਰਬਿੰਦਰ ਸਿੰਘ ਆਉਂਦਾ ਦੇਖਿਆ ਤਾਂ ਮੋਟਰਸਾਈਕਲ ਸਵਾਰਾਂ ਨੇ ਇਕਦਮ ਉਸ ਉਪਰ ਗੋਲੀਆਂ ਚਲਾ ਦਿੱਤੀਆਂ, ਜੋ ਉਸ ਦੀ ਲੱਤ ਅਤੇ ਪੱਟ 'ਤੇ ਲੱਗੀਆਂ ਅਤੇ ਹਮਲਾਵਰ ਉਥੋਂ ਮੋਟਰਸਾਈਕਲ 'ਤੇ ਫਰਾਰ ਹੋ ਗਏ | ਪਤਾ ਲੱਗਣ 'ਤੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਬਟਾਲਾ ਦੇ ਸਿਵਲ ਹਸਪਤਾਲ ਲੈ ਕੇ ਗਏ, ਜਿੱਥੋਂ ਡਾਕਟਰਾਂ ਨੇ ਅੰਮਿ੍ਤਸਰ ਰੈਫਰ ਕਰ ਦਿੱਤਾ | ਇਸ ਸਬੰਧੀ ਡੀ.ਐਸ.ਪੀ. ਲਲਿਤ ਕੁਮਾਰ ਨੇ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ | ਇਹ ਵੀ ਪਤਾ ਲੱਗਾ ਹੈ ਕਿ ਇਸ ਦੀ ਜ਼ਿੰਮੇਵਾਰੀ ਨਿਸ਼ਾਨ ਜੌੜੀਆਂ ਨੇ ਲਈ ਹੈ, ਪਰ ਪੁਲਿਸ ਨੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ |

ਪਿਛਲੀ ਖ਼ਬਰ ਤੰਦੂਰ ਦੀ ਤਰ੍ਹਾਂ ਮੁੜ ਤਪਿਆ ਪੰਜਾਬ, ਬਠਿੰਡਾ ਸਭ ਤੋਂ ਗਰਮ ਰਿਹਾ 46 ਡਿਗਰੀ ਤੋਂ ਵੀ ਪਾਰ ਹੋਇਆ ਤਾਪਮਾਨ <br/> ਅਗਲੀ ਖ਼ਬਰ ਟਰੈਕਟਰ ਟਰਾਲੀ ਦੇ ਹੇਠਾਂ ਆਉਣ ਨਾਲ ਵਿਦਿਆਰਥੀ ਗੰਭੀਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।