24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਤੰਦੂਰ ਦੀ ਤਰ੍ਹਾਂ ਮੁੜ ਤਪਿਆ ਪੰਜਾਬ, ਬਠਿੰਡਾ ਸਭ ਤੋਂ ਗਰਮ ਰਿਹਾ 46 ਡਿਗਰੀ ਤੋਂ ਵੀ ਪਾਰ ਹੋਇਆ ਤਾਪਮਾਨ <br/>

ਅਜੀਤ ਡੈਸਕ 10-06-2026

ਅੰਮਿ੍ਤਸਰ, 9 ਜੂਨ (ਹਰਮਿੰਦਰ ਸਿੰਘ)-ਭਾਰੀ ਗਰਮੀ ਦੇ ਕਾਰਨ ਪੰਜਾਬ ਇਕ ਵਾਰ ਮੁੜ ਤੰਦੂਰ ਦੀ ਤਰ੍ਹਾਂ ਤੱਪ ਰਿਹਾ ਹੈ | ਲੂ ਚੱਲਣ ਦੇ ਕਾਰਨ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਗਿਆ ਹੈ | ਪਿਛਲੇ 24 ਘੰਟਿਆਂ 'ਚ ਪੰਜਾਬ ਦਾ ਬਠਿੰਡਾ ਸਭ ਤੋਂ ਗਰਮ ਰਿਹਾ ਜਿਥੇ ਦਿਨ ਦੇ ਸਮੇਂ ਤਾਪਮਾਨ 46.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | ਸੂਬੇ ਵਿਚ ਇਸ ਵੇਲੇ ਆਮ ਨਾਲੋਂ ਤਾਪਮਾਨ 4.4 ਡਿਗਰੀ ਸੈਲਸੀਅਸ ਤੱਕ ਵੱਧ ਚਲ ਰਿਹਾ ਹੈ | ਅਗਲੇ 24 ਘੰਟਿਆਂ ਵਿਚ ਪੰਜਾਬ 'ਚ ਆਮ ਤੌਰ 'ਤੇ ਮੌਸਮ ਖੁਸ਼ਕ ਰਹੇਗਾ ਜਿਸ ਦੇ ਕਾਰਨ ਗਰਮੀ ਦਾ ਪ੍ਰਭਾਵ ਹੋਰ ਵੀ ਵੱਧ ਸਕਦਾ ਹੈ | ਇਸ ਤੋਂ ਬਾਅਦ 11 ਤੇ 12 ਜੂਨ ਨੂੰ ਸੂਬੇ ਦੇ ਕਈ ਇਲਾਕਿਆ 'ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਗਰਜ ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ | ਜਿਸ ਸਬੰਧੀ ਮੌਸਮ ਵਿਭਾਗ ਵਲੋਂ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ | ਲੰਘੇ 24 ਘੰਟਿਆਂ 'ਚ ਗਰਮੀ ਦਾ ਕਹਿਰ ਬਰਕਰਾਰ ਰਹਿਣ ਕਾਰਨ ਅੰਮਿ੍ਤਸਰ 'ਚ ਦਿਨ ਦੇ ਸਮੇਂ ਤਾਪਮਾਨ 43.5 ਡਿਗਰੀ ਸੈਲਸੀਅਸ, ਲੁਧਿਆਣਾ 'ਚ 43.6 ਡਿਗਰੀ, ਪਟਿਆਲਾ 'ਚ 43.8 ਡਿਗਰੀ, ਪਠਾਨਕੋਟ 'ਚ 42.6 ਡਿਗਰੀ, ਫਰੀਦਕੋਟ 'ਚ 44.0 ਡਿਗਰੀ, ਗੁਰਦਾਸਪੁਰ 'ਚ 42.0 ਡਿਗਰੀ, ਨਵਾਂ ਸ਼ਹਿਰ 'ਚ 40.0 ਡਿਗਰੀ, ਫਾਜ਼ਿਲਕਾ 'ਚ 42.7 ਡਿਗਰੀ ਫਿਰੋਜ਼ਪੁਰ 'ਚ 43.4 ਡਿਗਰੀ, ਹੁਸ਼ਿਆਰਪੁਰ 'ਚ 40.6 ਡਿਗਰੀ, ਮੁਹਾਲੀ 'ਚ 40.6 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ |

ਪਿਛਲੀ ਖ਼ਬਰ ਪੁਲਿਸ ਛਾਪੇਮਾਰੀ ਦੌਰਾਨ ਨੌਜਵਾਨ ਨੂੰ ਹਿਰਾਸਤ 'ਚ ਲੈਣ 'ਤੇ ਹੋਈ ਹੱਥੋਪਾਈ ਦੌਰਾਨ ਬਜ਼ੁਰਗ ਦੀ ਮੌਤ, ਪਰਿਵਾਰਕ ਮੈਂਬਰਾਂ... ਅਗਲੀ ਖ਼ਬਰ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਅਣਪਛਾਤਿਆਂ ਨੇ ਸਰਪੰਚ 'ਤੇ ਗੋਲੀਆਂ ਚਲਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।