26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਨਵੀਂ ਬਣ ਰਹੀ ਸੜਕ 'ਤੇ ਪਾਇਆ ਮੋਟਾ ਬੱਜਰ ਉਖੜਨ ਲੱਗਿਆ <br/>

ਅਜੀਤ ਡੈਸਕ 10-06-2026
ਗਿੱਦੜਬਾਹਾ, 9 ਜੂਨ (ਸ਼ਿਵਰਾਜ ਸਿੰਘ ਬਰਾੜ)-ਪਿੰਡ ਥਰਾਜਵਾਲਾ ਤੋਂ ਰੇਲਵੇ ਪਟੜੀ ਨੂੰ ਚੌੜਾ ਕਰਨ ਲਈ ਪਾਇਆ ਗਿਆ ਮੋਟਾ ਬੱਜਰ ਉਖੜਨ ਲੱਗ ਪਿਆ ਹੈ | ਅਧਿਕਾਰੀਆਂ ਵਲੋਂ ਜਲਦੀ ਕੰਮ ਨਿਬੇੜਨ ਦਾ ਕਹਿ ਕੇ ਪੱਲਾ ਝਾੜਿਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਥਰਾਜਵਾਲਾ ਤੋਂ ਗਿੱਦੜਬਾਹਾ ਬਾਈਪਾਸ ਨੂੰ ਜਾਂਦੀ ਸੜਕ ਅੱਗੇ ਮਲੋਟ-ਬਠਿੰਡਾ ਸੜਕ ਨਾਲ ਮਿਲਦੀ ਹੈ | ਉਕਤ ਸੜਕ ਨੂੰ ਚੌੜਾ ਕਰਨ ਲਈ ਦੋ ਕੁ ਮਹੀਨਿਆਂ ਤੋਂ ਕੰਮ ਚੱਲਿਆ ਸੀ ਅਤੇ ਮੋਟਾ ਬੱਜਰ ਪਾ ਕੇ ਕੰਮ ਇਕ ਵਾਰ ਬੰਦ ਕੀਤਾ ਗਿਆ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਖੇਤਾਂ 'ਚ ਜਾਣ ਲਈ ਪ੍ਰੇਸ਼ਾਨੀ ਆ ਰਹੀ ਹੈ | ਮੋਟਾ ਬੱਜਰ ਉਖੜ ਗਿਆ ਹੈ, ਜਿਸ ਨਾਲ ਵਾਹਨਾਂ ਤੇ ਟਾਇਰਾਂ ਦਾ ਨੁਕਸਾਨ ਹੋ ਰਿਹਾ ਹੈ | ਗਿੱਦੜਬਾਹਾ ਵਿਖੇ ਲੰਬੀ ਫਾਟਕ ਕੋਲ ਚੱਲ ਰਹੇ ਸੀਵਰੇਜ ਦੇ ਕੰਮ ਕਾਰਨ ਵੱਡੇ ਵਾਹਨਾਂ ਅਤੇ ਆਮ ਛੋਟੇ ਵਾਹਨਾਂ ਦੀ ਆਵਾਜਾਈ ਠੱਪ ਹੋਣ ਕਰਕੇ ਲੰਬੀ ਵਾਲੇ ਪਾਸੇ ਤੋਂ ਆਉਣ-ਜਾਣ ਵਾਲਿਆਂ ਲਈ ਥਰਾਜਵਾਲਾ ਪਿੰਡ ਰਾਹੀਂ ਆਉਣਾ-ਜਾਣਾ ਆਸਾਨ ਤੇ ਸੌਖਾ ਰਸਤਾ ਹੈ | ਪ੍ਰੰਤੂ ਉਕਤ ਚੌੜੀ ਹੋ ਰਹੀ ਸੜਕ ਦਾ ਕੰਮ ਬੰਦ ਹੋਣ ਕਰਕੇ ਆਮ ਰਾਹਗੀਰ ਨੂੰ ਪ੍ਰੇਸ਼ਾਨੀ ਆ ਰਹੀ ਹੈ | ਪਿੰਡ ਵਾਸੀਆਂ ਦੀ ਮੰਗ ਹੈ ਕਿ ਸੜਕ ਨੂੰ ਜਲਦੀ ਬਣਾਇਆ ਜਾਵੇ | ਪੰਜਾਬ ਮੰਡੀ ਬੋਰਡ ਦੇ ਐੱਸ.ਡੀ.ਓ. ਗੁਰਦਾਸ ਸਿੰਘ ਨੇ ਦੱਸਿਆ ਕਿ ਉਕਤ ਸੜਕ ਨੂੰ ਪਹਿਲ ਦੇ ਆਧਾਰ 'ਤੇ ਜਲਦੀ ਹੀ ਮੁਕੰਮਲ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ/ਰਿਹਰਸਲ ਕਰਵਾਈ <br/> ਅਗਲੀ ਖ਼ਬਰ ਆਰ.ਓ. ਦਾ ਪਾਣੀ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਹੋਇਆ ਬਾਹਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।