29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਾਬਾ ਮੋਹਨ ਦਾਸ ਬਰਗਾੜੀ ਨੂੰ ਸਦਮਾ, ਭਰਾ ਦਾ ਦਿਹਾਂਤ

ਅਜੀਤ ਡੈਸਕ 13-06-2026
ਬਰਗਾੜੀ, 12 ਜੂਨ (ਲਖਵਿੰਦਰ ਸ਼ਰਮਾ)-ਵਿਵੇਕ ਆਸ਼ਰਮ ਬਰਗਾੜੀ ਦੇ ਮੁਖੀ ਸੰਤ ਬਾਬਾ ਮੋਹਨ ਦਾਸ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਰਾ ਦਰਸ਼ਨ ਸਿੰਘ ਸਦੀਵੀ ਵਿਛੋੜਾ ਦੇ ਗਏ | ਸਵਾਮੀ ਬ੍ਰਹਮ ਮੁਨੀ ਜਲਾਲ ਵਾਲੇ, ਸੰਤ ਰਿਸ਼ੀ ਰਾਮ ਜੈਤੋ, ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਕਾਂਗਰਸੀ ਆਗੂ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ, ਯਾਦਵਿੰਦਰ ਸਿੰਘ ਔਲਖ, ਸਾਬਕਾ ਚੇਅਰਮੈਨ ਅਮਰਪ੍ਰੀਤ ਢਿੱਲੋਂ, ਸਾਬਕਾ ਸਰਪੰਚ ਜਗਸੀਰ ਸਿੰਘ ਕੈਨੇਡਾ, ਸਰਪੰਚ ਪ੍ਰਤਾਪ ਸਿੰਘ, ਜਗਸੀਰ ਸਿੰਘ ਜੱਗਾ ਢਿੱਲੋਂ, ਰਣਜੀਤ ਸਿੰਘ ਗੋਂਦਾਰਾ ਕੈਨੇਡਾ, ਕੁਲਦੀਪ ਸਿੰਘ ਗੋਂਦਾਰਾ, ਵਿਵੇਕ ਸਕੂਲ ਬਰਗਾੜੀ ਦੇ ਚੇਅਰਮੈਨ ਹਰਜਿੰਦਰ ਸਿੰਘ, ਸਮਾਜ ਸੇਵੀ ਡਾ. ਚਰਨਜੀਤ ਸਿੰਘ, ਪਿ੍ੰਸੀਪਲ ਸੋਨੀਆ ਸੇਠੀ ਅਤੇ ਸਮੂਹ ਸਟਾਫ਼, ਡਾ. ਈਸ਼ਰ ਸਿੰਘ ਢਿੱਲੋਂ, ਸੰਤ ਕਰਤਾਰ ਦਾਸ, ਸੰਤ ਹਰਮੇਲ ਦਾਸ, ਸੰਤ ਗੁਰਮੇਲ ਦਾਸ, ਬਾਬਾ ਜੀਵਨ ਸਿੰਘ ਬਗੀਚੀ ਵਾਲੇ, ਬਾਬਾ ਦਿਲਬਾਗ ਸਿੰਘ, ਬਾਬਾ ਜਸਵੀਰ ਸਿੰਘ, ਗੁਰਵੰਤ ਸਿੰਘ ਫ਼ਰੀਦਕੋਟ, ਮਾਤਾ ਕਲਿਆਣੀ ਜੀ, ਸੰਤ ਜਸਪਾਲ ਸਿੰਘ ਮੋਗਾ, ਗਿਆਨੀ ਗੁਰਲਾਲ ਸਿੰਘ, ਡਾ. ਰੇਸ਼ਮ ਸਿੰਘ ਫ਼ਰੀਦਕੋਟ, ਮਾਤਾ ਇੰਦਰਜੀਤ ਕੌਰ, ਕਮਲ ਬੇਦੀ ਕੋਟਕਪੂਰਾ, ਬਾਬਾ ਮੱਖਣ ਸਿੰਘ, ਬਾਬਾ ਭਾਗ ਸਿੰਘ, ਡਾ. ਵੀਰਪਾਲ ਕੌਰ, ਸੰਤ ਰਾਮ ਸ਼ਰਨ ਦਾਸ, ਸਮੂਹ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਆਦਿ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੰਤ ਮੋਹਨ ਦਾਸ ਅਤੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ |
ਪਿਛਲੀ ਖ਼ਬਰ ਅੱਜ ਭੋਗ 'ਤੇ ਵਿਸ਼ੇਸ਼-ਸਵ: ਬਸੰਤ ਸਿੰਘ ਵੜਿੰਗ ਅਗਲੀ ਖ਼ਬਰ ਹਲਕੇ ਦੇ ਕਈ ਪਿੰਡਾਂ 'ਚ ਕਿਸਾਨਾਂ ਵਲੋਂ ਬਾਸਮਤੀ 1509 ਦੀ ਲਵਾਈ ਲਗਪਗ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।