30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਧਰਮ ਗੁਰੂਆਂ ਵਲੋਂ ਦੇਸੀ ਗਊਆਂ ਦੇ ਸਤਿਕਾਰ ਅਤੇ ਸੰਭਾਲ ਲਈ ਅੱਗੇ ਆਉਣ ਦਾ ਸੱਦਾ

ਜੈਤੋ ਵਿਖੇ ਗਊ ਸਨਮਾਨ ਆਹਵਾਨ ਅਭਿਆਨ ਤਹਿਤ ਪ੍ਰੋਗਰਾਮ ਵਿਚ ਆਪਣੇ ਵਿਚਾਰ ਪ੍ਰਗਟ ਕਰਦਾ ਵਿਅਕਤੀ | (ਸੱਜੇ) ਪ੍ਰੋਗਰਾਮ ਵਿਚ ਸ਼ਾਮਿਲ ਲੋਕ | ਤਸਵੀਰ : ਗੁਰਚਰਨ ਸਿੰਘ ਗਾਬੜੀਆ <br/> 13-06-2026
ਜੈਤੋ, 12 ਜੂਨ (ਗੁਰਚਰਨ ਸਿੰਘ ਗਾਬੜੀਆ)-ਗਊ ਸਨਮਾਨ ਆਹਵਾਨ ਅਭਿਆਨ ਤਹਿਤ ਇਕ ਬੈਠਕ ਖੇਤੀ ਵਿਰਾਸਤ ਮਿਸ਼ਨ ਦੇ ਮੁੱਖ ਦਫ਼ਤਰ ਕਿਸਾਨ ਭਵਨ ਜੈਤੋ ਵਿਖੇ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਵਾਮੀ ਸ੍ਰੀ ਰਾਮ ਤੀਰਥ , ਸ੍ਰੀ ਵਰਿੰਦਾਵਣ ਵਾਲੇ ਨੇ ਕਿਹਾ ਕਿ ਗਊ ਕਿਸੇ ਵਿਸ਼ੇਸ਼ ਧਰਮ ਜਾਂ ਫਿਰਕੇ ਦੀ ਨਹੀਂ ਸਗੋਂ ਸਮੂਹ ਭਾਰਤੀਆਂ ਦੀ ਮਾਤਾ ਹੈ | ਇਸ ਗਊ ਮਾਤਾ ਦੀ ਰੱਖਿਆ ਕਰਨਾ ਹਰ ਭਾਰਤ ਵਾਸੀ ਦਾ ਕਰਤੱਵ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਸਭ ਤੋਂ ਜ਼ਿਆਦਾ ਜ਼ੁਲਮ ਗਊ ਮਾਤਾ ਉੱਤੇ ਹੋ ਰਿਹਾ ਹੈ | ਉਨ੍ਹਾਂ ਕਿਸਾਨਾਂ ਤੇ ਹੋਰ ਪਸ਼ੂ ਪਾਲਕਾਂ ਨੂੰ ਦੇਸੀ ਭਾਰਤੀ ਨਸਲ ਦੀਆਂ ਗਊਆਂ ਪਾਲਣ ਦਾ ਸੱਦਾ ਦਿੱਤਾ | ਉਨ੍ਹਾਂ ਗਊਸ਼ਾਲਾਵਾਂ ਚਲਾਉਣ ਵਾਲਿਆਂ ਨੂੰ ਵੀ ਕਿਹਾ ਕਿ ਉਹ ਦੇਸੀ ਗਊਆਂ ਦੀ ਸੰਭਾਲ ਕਰਨ | ਸਵਾਮੀ ਸ੍ਰੀ ਨਾਰਾਇਣ (ਕੁਰੂਕਸ਼ੇਤਰ ਵਾਲੇ) ਨੇ ਇਸ ਮੁਹਿੰਮ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਉਨ੍ਹਾਂ ਅੱਗੇ ਦੱਸਿਆ ਕਿ 27 ਅਪ੍ਰੈਲ ਵਾਲੀ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਤੇ ਹੁਣ ਅਗਲੇ ਪੜਾਅ ਵਿਚ 27 ਜੁਲਾਈ ਅਤੇ 27 ਅਕਤੂਬਰ 2026 ਨੂੰ ਦੇਸ਼ ਦੀਆਂ ਸਾਰੀਆਂ ਤਹਿਸੀਲਾਂ ਵਿਚ ਇਕੋ ਦਿਨ ਇਕੋ ਵੇਲੇ ਲੋਕਾਂ ਦੇ ਦਸਤਖ਼ਤ ਸੌਂਪ ਕੇ ਮੰਗ ਪੱਤਰ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਗਊ ਮਾਤਾ ਨੂੰ ਸਨਮਾਨ ਦਿਵਾਏ ਬਗੈਰ ਹੁਣ ਇਹ ਮੁਹਿੰਮ ਪਿੱਛੇ ਨਹੀਂ ਹਟੇਗੀ | ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਵਲੋਂ ਜਗਤਾਰ ਧਾਲੀਵਾਲ ਤੇ ਰੂਬੀ ਸਿੰਘ ਨੂੰ ਇਸ ਮੁਹਿੰਮ ਦਾ ਇੰਚਾਰਜ ਅਤੇ ਜਸਵੀਰ ਕੌਰ ਨੂੰ ਮਹਿਲਾ ਹਸਤਾਖਰ ਪ੍ਰਮੁੱਖ ਥਾਪਿਆ ਗਿਆ | ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ ਉਮੇਂਦਰ ਦੱਤ ਨੇ ਸੰਸਥਾ ਵਲੋਂ ਇਸ ਮੁਹਿੰਮ ਨੂੰ ਭਰਪੂਰ ਸਹਿਯੋਗ ਦੇਣ ਦਾ ਵਾਅਦਾ ਕੀਤਾ | ਸੌਰਭ ਸੈਣੀ ਨੇ ਦੱਸਿਆ ਕਿ ਖੇਤੀ ਵਿਰਾਸਤ ਮਿਸ਼ਨ ਆਪਣੇ ਵੱਖ-ਵੱਖ ਪ੍ਰੋਜੈਕਟਾਂ ਤਹਿਤ ਸੈਂਕੜੇ ਪਿੰਡਾਂ ਦੇ ਕਿਸਾਨਾਂ ਤੱਕ ਇਸ ਮੁਹਿੰਮ ਨੂੰ ਲਿਜਵੇਗਾ | ਕਰਣ ਸਿੰਘ ਭੁੱਟੀਵਾਲਾ ਨੇ ਪੰਜਾਬ ਵਿਚ ਸ਼ੁੱਧ ਦੇਸੀ ਨਸਲ ਦੇ ਢੱਠੇ ਨਾ ਮਿਲਣ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਇਸ ਦੇ ਹੱਲ ਲਈ ਸਹਿਯੋਗ ਦੀ ਮੰਗ ਕੀਤੀ | ਜਗਤਾਰ ਧਾਲੀਵਾਲ ਨੇ ਦੱਸਿਆ ਕਿ ਕੁਦਰਤੀ ਖੇਤੀ ਵਿਚ ਦੇਸੀ ਗਊ ਦਾ ਵਿਸ਼ੇਸ਼ ਮਹੱਤਵਪੂਰਨ ਸਥਾਨ ਹੈ | ਇਸ ਦੌਰਾਨ ਰਮੇਸ਼ ਮਾਂਡੀਆ, ਗੋਰਾ ਸਿੰਘ ਅਤੇ ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਨਗਰ ਅਤੇ ਕੌਂਸਲਰ ਹਰੀਸ਼ ਗੋਇਲ ਨੇ ਵੀ ਆਪਣੇ ਸੁਝਾਅ ਰੱਖੇ |
ਪਿਛਲੀ ਖ਼ਬਰ ਇਕ ਨਜ਼ਰ ਏਧਰ ਵੀ...! <br/> ...ਤੇ ਆਖ਼ਰ ਕਦੋਂ ਕੁ ਸੁਣੀ ਜਾਵੇਗੀ ਹਰੀਨੌਂ ਸੜਕ ਦੀ! ਅਗਲੀ ਖ਼ਬਰ ਪੰਜਾਬ ਸਰਕਾਰ ਟੁੱਟੀਆਂ ਲਿੰਕ ਸੜਕਾਂ ਦੀ ਮੁਰੰਮਤ ਵੱਲ ਤੁਰੰਤ ਧਿਆਨ ਦੇਵੇ : ਦਰਸ਼ਨ ਸਿੰਘ ਢਿੱਲਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।