30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁਹੱਲਾ ਲਾਜਪਤ ਨਗਰ ਵਾਸੀਆਂ ਨਾਲ ਕੀਤੀ ਮੀਟਿੰਗ

ਅਜੀਤ ਡੈਸਕ 13-06-2026
ਕੋਟਕਪੂਰਾ, 12 ਜੂਨ (ਮੇਘਰਾਜ)-ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਥਾਨਕ ਲਾਜਪਤ ਨਗਰ ਦੇ ਵਸਨੀਕਾਂ ਨਾਲ ਵਿਸ਼ੇਸ਼ ਮੀਟਿੰਗ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ¢ ਇਸ ਮੌਕੇ ਸੰਦੀਪ ਮਾਰਬਲ ਦੇ ਸੰਚਾਲਕ ਵੇਦ ਪ੍ਰਕਾਸ਼ ਗੋਇਲ ਦੀ ਰਿਹਾਇਸ਼ 'ਤੇ ਹੋਈ ਮਿਲਣੀ ਮੌਕੇ ਦਵਿੰਦਰ ਕੁਮਾਰ ਨੀਟੂ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਮੁਹੱਲਾ ਵਾਸੀਆਂ ਨਾਲ ਜਾਣ-ਪਹਿਚਾਣ ਕਰਵਾਈ | ਉਪਰੰਤ ਮੁਹੱਲੇ ਦੀਆਂ ਸਮੱਸਿਆਵਾਂ ਨਾਲ ਸਬੰਧਿਤ ਮੰਗ ਪੱਤਰ ਪ੍ਰੋ. ਹਰਬੰਸ ਸਿੰਘ ਪਦਮ ਨੇ ਸਪੀਕਰ ਸੰਧਵਾਂ ਅਤੇ ਮੁਹੱਲਾ ਵਾਸੀਆਂ ਨੂੰ ਪੜ੍ਹ ਕੇ ਸੁਣਾਇਆ, ਜਿਸ 'ਚ ਮੁਹੱਲੇ ਦੀਆਂ ਮੁੱਖ ਮੰਗਾਂ ਜਿਵੇਂ ਲੰਬੇ ਸਮੇਂ ਤੋਂ ਵਾਟਰ ਵਰਕਸ ਦੇ ਆ ਰਹੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਵੀਂ ਪਾਈਪ, ਨਾਲੀਆਂ ਦਾ ਪਾਣੀ ਸੀਵਰੇਜ 'ਚ ਪਾ ਕੇ ਨਾਲੀਆਂ ਨੂੰ ਢਕਣਾ, ਮੁਹੱਲੇ ਦੀ ਗਲੀ ਨੰਬਰ 2 'ਚ ਸਥਿਤ ਮਿੰਨੀ ਪਾਰਕ 'ਚ ਸੀਮੈਂਟ ਬੈਚਾਂ ਨੂੰ ਸਥਾਪਤ ਕਰਨਾ, ਗਲੀ 'ਚ ਸਟਰੀਟ ਲਾਈਟਾਂ ਲਗਾਉਣਾ ਸ਼ਾਮਿਲ ਹਨ | ਮੰਗਾਂ ਸੁਣਨ ਉਪਰੰਤ ਸਪੀਕਰ ਸੰਧਵਾਂ ਵਲੋਂ ਉਕਤ ਸਾਰੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਇੰਨ੍ਹਾਂ ਦੇ ਹੱਲ ਲਈ ਹਦਾਇਤ ਕੀਤੀ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਬਹੁਪੱਖੀ ਵਿਕਾਸ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੀਆਂ ਗਲੀਆਂ-ਨਾਲੀਆਂ ਨੂੰ ਪੱਕਾ ਕਰਨ ਅਤੇ ਸਫ਼ਾਈ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੌਕੇ ਸੁਖਵਿੰਦਰ ਸਿੰਘ ਪੱਪੂ ਨੰਬਰਦਾਰ ਵਲੋਂ ਮੁਹੱਲੇ ਦੇ ਮਿੰਨੀ ਪਾਰਕ 'ਚ ਜਿੰਮ ਲਗਾਉਣ ਦਾ ਵਾਅਦਾ ਵੀ ਕੀਤਾ ਗਿਆ ਅਤੇ ਰਾਜਾ ਠੇਕੇਦਾਰ ਵਲੋਂ ਸਫ਼ਾਈ ਤੇ ਸਟਰੀਟ ਲਾਈਟਾਂ ਦਾ ਕੰਮ ਪੂਰਾ ਕਰਨ ਦੀ ਜ਼ਿੰਮੇਵਾਰੀ ਲਈ ਗਈ | ਸਪੀਕਰ ਸੰਧਵਾਂ ਦੀ ਧਰਮਪਤਨੀ ਬੀਬੀ ਗੁਰਪ੍ਰੀਤ ਕੌਰ ਨੇ ਮੁਹੱਲੇ ਦੀਆਂ ਔਰਤਾਂ ਨਾਲ ਮਿਲ ਕੇ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਕੌਂਸਲਰ ਸਿਮਰਨਜੀਤ ਸਿੰਘ, ਅਨੀਤਾ ਅਰੋੜਾ, ਰਾਜਾ ਠੇਕੇਦਾਰ, ਸੁਖਵਿੰਦਰ ਸਿੰਘ ਪੱਪੂ ਨੰਬਰਦਾਰ, ਵਿਸ਼ਾਲ ਗੋਇਲ, ਪ੍ਰੀਤਮ ਸਿੰਘ ਮੱਕੜ, ਡਾ. ਰਾਜਿੰਦਰ ਅਰੋੜਾ, ਮਨਤਾਰ ਸਿੰਘ ਮੱਕੜ, ਸੁਭਾਸ਼ ਗੋਇਲ, ਸਤੀਸ਼ ਬਾਂਸਲ, ਸੁਰਿੰਦਰ ਦਮਦਮੀ, ਅਨਿਲ ਬੱਤਰਾ, ਅਜੇ ਪਸਰੀਚਾ, ਚੰਦਰ ਗੋਇਲ, ਦਵਿੰਦਰ ਰਾਜੂ, ਰਵੀ ਮੰਗਲ, ਅਸ਼ੋਕ ਗਰਗ, ਡਾ. ਸੋਨੂੰ ਗਰਗ ਸਮੇਤ ਹੋਰ ਵੀ ਮੁਹੱਲਾ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਲਦ ਖੁੱਲ੍ਹੇਗਾ ਦਫ਼ਤਰ : ਬੀਬੀ ਸੰਦੀਪ ਕੌਰ ਖ਼ਾਲਸਾ ਅਗਲੀ ਖ਼ਬਰ ...ਤੇ ਆਖ਼ਰ ਕਦੋਂ ਕੁ ਸੁਣੀ ਜਾਵੇਗੀ ਹਰੀਨੌਂ ਸੜਕ ਦੀ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।