30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਹਾਦਸੇ 'ਚ ਮਾਰੇ ਗਏ ਨੌਜਵਾਨ ਅਤੇ ਉਸ ਦੀਆਂ ਮਾਸੂਮ ਬੇਟੀਆਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਅਜੀਤ ਡੈਸਕ 13-06-2026
ਕੋਟਕਪੂਰਾ,12 ਜੂਨ (ਮੋਹਰ ਸਿੰਘ ਗਿੱਲ)-ਕੱਲ੍ਹ ਫ਼ਰੀਦਕੋਟ ਨੇੜੇ ਇਕ ਮੋਟਰਸਾਈਕਲ ਅਤੇ ਕਾਰ ਦਰਮਿਆਨ ਵਾਪਰੇ ਭਿਆਨਕ ਹਾਦਸੇ 'ਚ ਇਕ ਨੌਜਵਾਨ ਅਤੇ ਉਸ ਦੀਆਂ ਦੋ ਬੱਚੀਆਂ ਦੀ ਮੌਕੇ 'ਤੇ ਦਰਦਨਾਕ ਮੌਤ ਹੋ ਗਈ ਸੀ | ਅੱਜ ਇਨ੍ਹਾਂ ਤਿੰਨਾਂ ਜਤਿੰਦਰ ਸਿੰਘ (35) ਪੁੱਤਰ ਮੇਜਰ ਸਿੰਘ ਅਤੇ ਉਸ ਦੀਆਂ ਮਾਸੂਮ ਬੇਟੀਆਂ ਰਸ਼ਨਪ੍ਰੀਤ ਕੌਰ ਤੇ ਗੁਰਲੀਨ ਕੌਰ ਦਾ ਸਮਸ਼ਾਨਘਾਟ ਪਿੰਡ ਕੋਠੇ ਚਹਿਲ ਵਿਖੇ ਬੇਹੱਦ ਸੋਗਮਈ ਮਾਹੌਲ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ | ਇਸ ਹਾਦਸੇ 'ਚ ਮੋਟਰਸਾਈਕਲ ਚਾਲਕ ਜਤਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਅਤੇ 5 ਸਾਲਾ ਪੁੱਤਰ ਸ਼ਿਵਜੋਤ ਸਿੰਘ ਗੰਾਭੀਰ ਰੂਪ 'ਚ ਜ਼ਖ਼ਮੀ ਹੋ ਗਏ ਸਨ, ਜਿੰਨ੍ਹਾਂ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਇਲਾਜ਼ ਚੱਲ ਰਿਹਾ ਹੈ | ਅੰਤਿਮ ਸੰਸਕਾਰ ਮੌਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਨਗਰ ਨਿਵਾਸੀ ਅਤੇ ਪਤਵੰਤੇ ਵਿਅਕਤੀ ਵੱਡੀ ਗਿਣਤੀ 'ਚ ਮੌਜੂਦ ਸਨ, ਸਭਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਜੈਨਕੋ ਪੰਜਾਬ ਦੇ ਸਾਬਕਾ ਚੇਅਰਮੈਨ ਧਨਜੀਤ ਸਿੰਘ ਧਨੀ ਵਿਰਕ, ਬਲਾਕ ਸੰਮਤੀ ਮੈਂਬਰ ਜਗਸੀਰ ਸਿੰਘ ਪ੍ਰਧਾਨ, ਪਿੰਡ ਦੇ ਸਰਪੰਚ ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ, ਕਾਕਾ ਸਿੰਘ ਮੈਂਬਰ, ਇੰਦਰਦੀਪ ਸਿੰਘ ਬਰਾੜ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ ਵਿਰੋਧੀ ਗਤੀਵਿਧੀਆਂ ਅਗਲੀ ਖ਼ਬਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਲਦ ਖੁੱਲ੍ਹੇਗਾ ਦਫ਼ਤਰ : ਬੀਬੀ ਸੰਦੀਪ ਕੌਰ ਖ਼ਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।