18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਕਿਰਤੀ ਕਿਸਾਨ ਯੂਨੀਅਨ ਨੇ ਸਰਕਾਰ ਤੇ ਡਰੇਨਾਂ ਦੀ ਸਮੇਂ ਸਿਰ ਸਫ਼ਾਈ ਨਾ ਕਰਨ ਦਾ ਮਾਮਲਾ ਉਠਾਇਆ

ਅਜੀਤ ਡੈਸਕ 29-06-2026
ਸਾਦਿਕ, 28 ਜੂਨ (ਗੁਰਭੇਜ ਸਿੰਘ ਚੌਹਾਨ)-ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਬੀਹਲੇਵਾਲਾ ਨੇ ਅੱਜ ਮੁੱਦਕੀ ਡਰੇਨ ਜੋ ਮਹਿਮੂਆਣਾ ਤੋਂ ਬੀਹਲੇਵਾਲਾ ਪਿੰਡ ਦੇ ਨੇੜਿਉਂ ਲੰਘਦੀ ਹੈ ਤੇ ਪਹੁੰਚਕੇ ਉਸ ਵਿਚ ਉੱਗੀ ਹੋਈ ਕੇਲੀ ਵਿਖਾਉਂਦਿਆਂ ਸਰਕਾਰੀ ਤੰਤਰ ’ਤੇ ਦੋਸ਼ ਲਗਾਇਆ ਕਿ ਸਰਕਾਰ ਬਾਰਸ਼ਾਂ ਆਉਣ ਤੋਂ ਪਹਿਲਾਂ ਡਰੇਨਾਂ ਦੀ ਸਫ਼ਾਈ ਵੱਲ ਧਿਆਨ ਨਹੀਂ ਦਿੰਦੀ ਅਤੇ ਜਦੋਂ ਬਾਰਸ਼ਾਂ ਪੈਣ ਤੇ ਡਰੇਨਾਂ ਵਿਚ ਪਾਣੀ ਦਾ ਵਹਾਅ ਨਹੀਂ ਹੁੰਦਾ ਤਾਂ ਇਸ ਵਿਚੋਂ ਪਾਣੀ ਉੱਛਲਕੇ ਕਿਸਾਨਾਂ ਦੇ ਖੇਤਾਂ ਵਿਚ ਵੜ ਜਾਂਦਾ ਹੈ ਅਤੇ ਆਲੇ ਦੁਆਲੇ ਖੜ੍ਹੀਆਂ ਫ਼ਸਲਾਂ, ਨਰਮਾਂ, ਝੋਨਾਂ, ਚਾਰਾ ਸਭ ਦਾ ਨੁਕਸਾਨ ਕਰਦਾ ਹੈ। ਜਦੋਂ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਫਿਰ ਸਰਕਾਰੀ ਤੰਤਰ ਦੌਰਾ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀਆਂ ਗੱਲਾਂ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਡਰੇਨ ਇਸ ਵਿਚ ਉੱਗੀ ਕੇਲੀ ਨਾਲ ਬਿਲਕੁੱਲ ਬੰਦ ਹੋ ਚੁੱਕੀ ਹੈ ਅਤੇ ਇਸ ਵਿਚ ਸਫਾਈ ਕੀਤੇ ਬਿਨਾਂ ਪਾਣੀ ਦਾ ਵਹਾਅ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਹਰ ਸਾਲ ਬਾਰਿਸ਼ਾਂ ਦੇ ਮੌਸਮ ਦੌਰਾਨ ਉਨ੍ਹਾਂ ਦੇ ਪਿੰਡ ਬੀਹਲੇਵਾਲਾ ਤੋਂ ਲੈ ਕੇ ਅਗਲੇ ਕਈ ਪਿੰਡਾਂ ਡੋਹਕ ਭੰਗੇਵਾਲਾ ਤੱਕ ਦੀ ਫਸਲ ਅਕਸਰ ਮਾਰੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਰਿਸ਼ਾਂ ਤੋਂ ਪਹਿਲਾਂ ਸਮੇਂ ਸਿਰ ਸਾਰੀਆਂ ਡਰੇਨਾਂ ਦੀ ਸਫ਼ਾਈ ਹੋ ਜਾਵੇ ਤਾਂ ਕਿਸੇ ਵੀ ਕਿਸਾਨ ਦੀ ਫ਼ਸਲ ਦਾ ਨੁਕਸਾਨ ਨਾ ਹੋਵੇ ਅਤੇ ਨਾ ਹੀ ਉਸਨੂੰ ਸਰਕਾਰ ਤੋਂ ਮੁਆਵਜ਼ੇ ਦੀ ਭੀਖ ਮੰਗਣੀ ਪਵੇ।
ਪਿਛਲੀ ਖ਼ਬਰ ਕੁਲਬੀਰ ਸਿੰਘ ਮੱਤਾ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ’ਚ ਹੋਏ ਸ਼ਾਮਿਲ ਅਗਲੀ ਖ਼ਬਰ 8 ਘੰਟੇ ਨਹੀਂ 4 ਘੰਟੇ ਬਿਜਲੀ ਮਿਲਣ ਕਰਕੇ ਕਿਸਾਨਾਂ ਦਾ ਝੋਨਾ ਸੁੱਕਣ ਦੇ ਕਿਨਾਰੇ -ਨਛੱਤਰ ਸਿੰਘ ਜੈਤੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।