18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸੀ.ਐਚ.ਸੀ ਆਲਮਵਾਲਾ ਵਿਖੇ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ

ਅਜੀਤ ਡੈਸਕ 29-06-2026
ਮਲੋਟ, 28 ਜੂਨ (ਪਾਟਿਲ)-ਅੱਜ ਪਲਸ ਪੋਲੀਉ ਮੁਹਿੰਮ ਦੇ ਨੈਸ਼ਨਲ ਰਾਊਂਡ ਦੀ ਸ਼ੁਰੂਆਤ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਸੁਨੀਲ ਬਾਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਡਾ. ਕੁਲਤਾਰ ਸਿੰਘ ਵਲੋਂ ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾ ਕੇ ਕੀਤੀ। ਡਾ. ਕੁਲਤਾਰ ਸਿੰਘ ਵਲੋਂ ਸੀ.ਐਚ.ਸੀ ਆਲਮਵਾਲਾ ਵਿਖੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਡਾ. ਕੁਲਤਾਰ ਸਿੰਘ ਨੇ ਦੱਸਿਆ ਕਿ ਪਲਸ ਪੋਲੀਉ ਦਾ ਨੈਸ਼ਨਲ ਰਾਊਂਡ ਹੈ। ਪਹਿਲੇ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਪੋਲੀੳ ਬੂਥਾਂ ਤੇ 0-5 ਸਾਲ ਦੇ ਬੱਚਿਆਂ ਨੂੰ ਪੋਲੀੳ ਬੂੰਦਾਂ ਪਿਲਾਉਣਗੇ, ਦੂਜੇ ਅਤੇ ਤੀਜੇ ਦਿਨ ਟੀਮਾਂ ਵਲੋਂ ਘਰ ਘਰ ਜਾ ਕੇ ਸਾਰੇ ਬੱਚਿਆਂ ਨੂੰ ਪੋਲੀੳ ਬੂੰਦਾਂ ਪਿਲਾਈਆਂ ਜਾਣਗੀਆਂ ਇਸ ਤੋਂ ਬਿਨਾਂ ਸਿਹਤ ਵਿਭਾਗ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਭੱਠੇ, ਝੁੱਗੀਆਂ, ਨਿਰਮਾਣ ਅਧੀਨ ਇਮਾਰਤ, ਪਥੇਰਾਂ ਆਦਿ ਤੇ ਸਾਰੇ ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆਂ ਜਾਣਗੀਆ। ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਆਲਮਵਾਲਾ ਡਾ. ਸਿੰਪਲ ਕੁਮਾਰ ਨੇ ਦੱਸਿਆ ਕਿ ਬਲਾਕ ਆਲਮਵਾਲਾ ਦੇ 77 ਬੂਥਾਂ ਅਤੇ 2 ਮੋਬਾੲਲਿ ਟੀਮਾਂ ਵਲੋ ਸਾਰੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਇਸ ਮੌਕੇ ਬਲਾਕ ਐਜੂਕੇਟਰ ਹਰਮਿੰਦਰ ਕੌਰ, ਸਰਬਜੀਤ ਕੌਰ ਮ.ਪ.ਹ.ਸ ਫੀਮੇਲ, ਚਰਨਜੀਤ ਕੌਰ ਮਪਹਵ, ਸੁਪਰਵਾਇਜ਼ਰ ਸੀਐਚਓ ਕਮਲ ਕੁਮਾਰ ਅਤੇ ਆਸ਼ਾ ਵਰਕਰਜ਼ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਦੇਵ ਕੁਮਾਰ ਸ਼ਰਮਾ ਵਲੋਂ ਭਾਜਪਾ ਸੂਬਾ ਪ੍ਰਧਾਨ ਦੇ ਪਹਿਲੇ ਦੌਰੇ ਸੰਬੰਧੀ ਪਿੰਡਾਂ ’ਚ ਰਾਬਤਾ ਮੁਹਿੰਮ ਅਗਲੀ ਖ਼ਬਰ ਸਿਵਲ ਹਸਪਤਾਲ ਮਲੋਟ ਵਿਖੇ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।