30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

8.40 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਤਿੰਨ ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 03-07-2026
ਕੋਟਕਪੂਰਾ, 2 ਜੁਲਾਈ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸਤੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਦੌਰਾਨ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਫ਼ਰੀਦਕੋਟ ਰੋਡ ਕੋਟਕਪੂਰਾ ਫ਼ਲਾਈਓਵਰ ਦੇ ਹੇਠ ਫ਼ੋਕਲ ਪੁਆਇੰਟ ਤੋਂ ਥੋੜਾ ਅੱਗੇ ਸ਼ਿਵ ਨਗਰ ਵੱਲ ਨੂੰ ਜਾ ਰਹੀ ਸਨ ਤਾਂ ਸਾਹਮਣੇ ਰੇਲਵੇ ਲਾਈਨ ਪਾਸ ਬਣੇ ਪਿਲਰ ਦੇ ਨਾਲ ਤਿੰਨ ਮੋਨੇ ਨੌਜਵਾਨ ਖੜੇ ਦਿਖਾਈ ਦਿੱਤੇ। ਇਕ ਨੌਜਵਾਨ ਦੇ ਹੱਥ ਵਿਚ ਮੋਮੀ ਪਾਰਦਰਸ਼ੀ ਲਿਫ਼ਾਫ਼ੀ ਫੜੀ ਹੋਈ ਸੀ। ਬਾਕੀ ਦੋਨੋ ਨੌਜਵਾਨ ਆਪਣੇ ਹੱਥਾਂ ਦੀਆਂ ਉਂਗਲੀਆਂ ਨਾਲ ਕੁਝ ਕੱਢ ਰਹੇ ਸਨ। ਜੋ ਪੁਲਿਸ ਪਾਰਟੀ ਨੂੰ ਦੇਖ ਇਕਦਮ ਘਬਰਾ ਕੇ ਲਿਫ਼ਾਫ਼ੀ ਪਾਰਦਰਸ਼ੀ ਹੇਠਾ ਸੁੱਟ ਕੇ ਆਪ ਰੇਲਵੇ ਲਾਈਨ ਵੱਲ ਨੂੰ ਖਿਸਕਣ ਲੱਗੇ ਤਾਂ ਉਕਤ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ। ਤਲਾਸ਼ੀ ਦੌਰਾਨ ਪਾਰਦਰਸ਼ੀ ਮੋਮੀ ਲਿਫ਼ਾਫ਼ੀ ਵਿਚੋਂ 8.40 ਗਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧ ’ਚ ਅਨਿਲ ਕੁਮਾਰ, ਜਸਵੀਰ ਸਿੰਘ ਉਰਫ ਗਿਆਨੀ ਅਤੇ ਪੁੱਤਰ ਜਗਸੀਰ ਸਿੰਘ ਉਰਫ਼ ਮੰਗਾ ਤਿੰਨੇ ਵਾਸੀ ਕੋਟਕਪੂਰਾ ਨੂੰ ਗਿ੍ਰਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਪਿਛਲੀ ਖ਼ਬਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਪਿੰਡ ਵੜਿੰਗ ਪਾਣੀ ਦੀ ਬੂੰਦ-ਬੂੰਦ ਨੂੰ ਤਰਸਿਆ ਅਗਲੀ ਖ਼ਬਰ ਬਿਜਲੀ ਸਪਲਾਈ ਦੇ ਮੰਦੇ ਹਾਲ ਤੋਂ ਦੁਖੀ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।