08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਇਕ ਦੇਸੀ ਕੱਟਾ 315 ਬੋਰ ਅਤੇ ਦੋ ਜ਼ਿੰਦਾ ਰੌਂਦਾਂ ਸਮੇਤ ਪੁਲਿਸ ਵਲੋਂ ਇਕ ਵਿਅਕਤੀ ਗਿ੍ਰਫ਼ਤਾਰ

ਅਜੀਤ ਡੈਸਕ 07-07-2026
ਕੋਟਕਪੂਰਾ, 6 ਜੁਲਾਈ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਸੀ.ਆਈ.ਏ ਸਟਾਫ਼ ਫ਼ਰੀਦਕੋਟ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸਬੰਧੀ ਪਿੰਡ ਸੰਧਵਾਂ ਤੋਂ ਗਰਿੱਡ ਵੱਲ ਨੂੰ ਜਾਂਦੀ ਲਿੰਕ ਰੋਡ ’ਦੇ ਮੋੜ ਉਪਰ ਪੁੱਜੇ ਤਾਂ ਇਕ ਮੋਨਾ ਨੌਜਵਾਨ ਪੈਦਲ ਆ ਰਿਹਾ ਦਿਖਾਈ ਦਿੱਤਾ। ਜੋ ਮੌਕੇ ਤੋਂ ਖਿਸਕਣ ਲੱਗਾ ਤਾਂ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਉਕਤ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਮਾਨਵਦੀਪ ਸਿੰਘ ਵਾਸੀ ਪਿੰਡ ਔਲਖ, ਥਾਣਾ ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ ਦੱਸਿਆ। ਤਲਾਸ਼ੀ ਕਰਨ ਉਪਰੰਤ ਪੁਲਿਸ ਪਾਰਟੀ ਨੂੰ ਉਸ ਕੋਲੋਂ ਇਕ ਦੇਸੀ ਕੱਟਾ 315 ਬੋਰ, 02 ਜਿੰਦਾ ਰੌਂਦ 315 ਬੌਰ ਬਰਾਮਦ ਹੋਏ। ਪੁਲਿਸ ਪਾਰਟੀ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ। ਜਿਸ ’ਤੇ ਮੁਕੱਦਮਾ ਬਾ ਜੁਰਮ ਉਕਤ ਦਰਜ ਰਜਿਸਟਰ ਕੀਤਾ ਗਿਆ।
ਪਿਛਲੀ ਖ਼ਬਰ ਸਿਮੂਵਰਸ 2026 ਦੌਰਾਨ ਰਾਸ਼ਟਰੀ ਮੈਡੀਕਲ ਆਗੂਆਂ ਨੇ ਯੋਗਤਾ ਆਧਾਰਿਤ ਸਿਹਤ ਸਿੱਖਿਆ ’ਤੇ ਦਿੱਤਾ ਜ਼ੋਰ ਅਗਲੀ ਖ਼ਬਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਾਕ ’ਚ ਬੈਠੇ ਸੱਤ ਸ਼ੱਕੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।