03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਬੇਅਦਬੀ ਦੇ ਇਨਸਾਫ਼ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ 40 ਸਿੰਘਾਂ ਸਿੰਘਣੀਆਂ ਦੇ ਜਥੇ ਨੇ ਬਰਗਾੜੀ ਵਿਖੇ ਦਿੱਤੀ ਗਿ੍ਫ਼ਤਾਰੀ

ਅਜੀਤ ਡੈਸਕ 17-07-2026
ਬਰਗਾੜੀ, 16 ਜੁਲਾਈ (ਲਖਵਿੰਦਰ ਸ਼ਰਮਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਜਥਿਆਂ ਵਲੋਂ ਹਰ ਮਹੀਨੇ ਦੀ 2 ਅਤੇ 16 ਤਰੀਕ ਨੂੰ ਬਰਗਾੜੀ ਬੇਅਦਬੀ, ਬਹਿਬਲ, ਕੋਟਕਪੂਰਾ ਗੋਲੀਕਾਂਡ ਦੇ ਇਨਸਾਫ਼ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਗਿ੍ਰਫ਼ਤਾਰੀਆਂ ਦੇਣ ਦੀ ਲੜੀ ਤਹਿਤ ਅੱਜ 40 ਸਿੰਘਾਂ ਅਤੇ ਸਿੰਘਣੀਆਂ ਦੇ ਜਥੇ ਵਲੋਂ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਗਿ੍ਰਫ਼ਤਾਰੀ ਦਿੱਤੀ ਗਈ। ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਸੰਨ 2015 ਵਿਚ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ, ਬਹਿਬਲ, ਕੋਟਕਪੂਰਾ ਵਿਖੇ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ’ਤੇ ਹੋਏ ਗੋਲੀਕਾਂਡ ਦਾ ਅਜੇ ਤੱਕ ਪੂਰਨ ਇਨਸਾਫ਼ ਨਹੀਂ ਮਿਲਿਆ ਅਤੇ ਸਾਰੇ ਦੋਸ਼ੀ ਗਿ੍ਰਫ਼ਤਾਰ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਨ੍ਹਾਂ ਮੁਦਿੱਆਂ ’ਤੇ ਇਨਸਾਫ਼ ਦੇਣ ਦੇ ਨਾਂਅ ’ਤੇ ਸਰਕਾਰਾਂ ਬਣਾਈਆਂ ਪ੍ਰੰਤੂ ਇਨ੍ਹਾਂ ਮੁਦਿੱਆਂ ਦਾ ਇਨਸਾਫ਼ ਦੇਣ ਦੀ ਥਾਂ ’ਤੇ ਇਨ੍ਹਾਂ ਮੁਦਿੱਆਂ ’ਤੇ ਸਿਆਸੀ ਰੋਟੀਆਂ ਸੇਕੀਆਂ। ਭਗਵੰਤ ਮਾਨ ਦੀ ਸਰਕਾਰ ਵੀ ਦੂਸਰੀਆਂ ਸਰਕਾਰਾਂ ਵਾਂਗ ਪੰਜਾਬ ਦੀ ਨੌਜਵਾਨੀ ਦਾ ਘਾਣ ਕਰ ਰਹੀ ਹੈ ਅਤੇ ਝੂਠੇ ਇਨਕਾਉਂਟਰ ਕਰਕੇ ਨੌਜਵਾਨਾਂ ਦਾ ਖਾਤਮਾ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਅਤੇ ਕੇਜਰੀਵਾਲ ਜੁੰਡਲੀ ਵਲੋਂ ਪੰਜਾਬ ਦੇ ਲੋਕਾਂ ਨੂੰ ਝੂਠੇ ਪ੍ਰਚਾਰ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ। ਕਿਸੇ ਵੀ ਸਰਕਾਰ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਅਤੇ ਨਾ ਹੀ ਇੰਨ੍ਹਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਦੇ ਇਨਸਾਫ਼ ਲਈ ਸੰਘਰਸ਼ ਜਾਰੀ ਰਹੇਗਾ। ਅੱਜ ਦੇ ਗਿਫ਼ਤਾਰੀ ਦੇਣ ਵਾਲੇ ਜਥੇ ਵਿਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰਗਟ ਸਿੰਘ ਸੀਹਾ, ਵੀਰ ਸਿੰਘ, ਬਲਦੇਵ ਸਿੰਘ, ਕੁਲਵਿੰਦਰ ਸਿੰਘ ਸੇਖਵਾਂ, ਅੰਮ੍ਰਿਤਪਾਲ ਸਿੰਘ ਜਲਾਲ, ਬਲਜਿੰਦਰ ਸਿੰਘ ਦਿਆਲਪੁਰਾ, ਜਸਵੀਰ ਸਿੰਘ ਕੋਠਾ ਗੁਰੂ, ਸੁਰਜੀਤ ਸਿੰਘ ਕੋਠਾ ਗੁਰੂ, ਮੁਕੰਦ ਸਿੰਘ ਕੋਠਾ ਗੁਰੂ, ਸੁਖਮੰਦਰ ਸਿੰਘ ਨਿਓਰ, ਮੱਖਣ ਸਿੰਘ ਦਿਆਲਪੁਰਾ, ਬਲੌਰ ਸਿੰਘ ਦਿਆਲਪੁਰਾ, ਸੁਰਿੰਦਰ ਸਿੰਘ ਨਥਾਣਾ, ਜੋਬਨਜੀਤ ਸਿੰਘ ਪੁਹਲਾ, ਸਤਨਾਮ ਸਿੰਘ ਦਿਆਲਪੁਰਾ, ਰਸਵਿੰਦਰ ਸਿੰਘ ਦਿਆਲਪੁਰਾ, ਹਰਬੰਸ ਸਿੰਘ ਦਿਆਲਪੁਰਾ, ਜਗਚਾਨਣ ਸਿੰਘ, ਕੋਮਨਦੀਪ ਕੌਰ, ਜਗਪ੍ਰੀਤ ਸਿੰਘ, ਨਿੱਕਾ ਸਿੰਘ ਭਦੌੜ, ਨਾਹਰ ਸਿੰਘ, ਗੋਰੂ ਸਿੰਘ, ਹਰਮਨ ਕੌਰ, ਕੁਲਦੀਪ ਕੌਰ ਭਦੌੜ, ਪ੍ਰੀਤਮ ਸਿੰਘ ਬੁਰਜ ਥਰੋੜ, ਬੂਟਾ ਸਿੰਘ ਦਿਆਲਪੁਰਾ, ਬਲਵਿੰਦਰ ਸਿੰਘ ਬਰਨਾਲਾ, ਵੀਰ ਸਿੰਘ ਚੀਮਾ, ਰਾਜ ਸਿੰਘ ਚੀਮਾ, ਦੇਵ ਸਿੰਘ ਬਰਨਾਲਾ, ਜੱਗਾ ਸਿੰਘ ਬਰਨਾਲਾ, ਸਿੰਦੀ ਸਿੰਘ ਬਰਨਾਲਾ, ਹਰਜੀਤ ਸਿੰਘ ਰਾਏਸਰ, ਸਤਨਾਮ ਸਿੰਘ ਬਿਲਾਸਪੁਰ, ਦਰਸ਼ਨ ਸਿੰਘ ਮਾਣੂਕੇ, ਸੁਖਜਿੰਦਰ ਸਿੰਘ ਝੋਰੜ, ਦਲਜੀਤ ਸਿੰਘ ਕੋਟਸਾਲਗਰਾਮ ਆਦਿ ਸ਼ਾਮਿਲ ਸਨ। ਇਸ ਮੌਕੇ ਬਾਬਾ ਸਤਨਾਮ ਸਿੰਘ ਦਿਆਲਪੁਰਾ, ਪਿ੍ਰਤਪਾਲ ਸਿੰਘ ਮੀਰਾਂਕੋਟ, ਦਲਜੀਤ ਸਿੰਘ ਢਿੱਲੋਂ, ਚਮਕੌਰ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ, ਸੁਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਜਲਾਲ, ਕਸ਼ਮੀਰ ਸਿੰਘ ਨਵਾਦਾ, ਸਤਨਾਮ ਸਿੰਘ ਮਨਾਵਾਂ, ਬੰਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੈਡੀਕਲ ਕਾਲਜ ਦੇ ਪੀਡੀਐਟਰਿਕ ਵਿਭਾਗ ’ਚ ਸਿਹਤ ਸੇਵਾਵਾਂ ਸ਼ਲਾਘਾਯੋਗ-ਸਪੀਕਰ ਸੰਧਵਾਂ ਅਗਲੀ ਖ਼ਬਰ ਬਾਬਾ ਫ਼ਰੀਦ ਯੂਨੀਵਰਸਿਟੀ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ’ਚ ਨਵੇਂ ਪ੍ਰਾਜੈਕਟਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।