ਬਰਗਾੜੀ, 27 ਜੁਲਾਈ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਧਰਨੇ ਮੁਜ਼ਾਹਿਰਆਂ ਦੇ ਸੱਭਿਆਰਚਾਰ ਖਤਮ ਕਰਨ ਵਾਲੀ ਪਾਰਟੀ ਦੇ ਰਾਜ ’ਚ ਹੱਕ ਮੰਗਦੇ ਮਨਰੇਗਾ ਮੁਲਾਜ਼ਮ, ਬਿਜਲੀ ਮੁਲਾਜ਼ਮ ਤੇ ਸਫ਼ਾਈ ਸੇਵਕਾਂ ’ਤੇ ਖੰਨਾ, ਪਟਿਆਲਾ ਤੇ ਬਰਨਾਲਾ ਵਿਖੇ ਕੀਤੇ ਅੰਨ੍ਹੇਵਾਹ ਤਸੱਦਦ ਦਾ ਕਾਂਗਰਸ ਪਾਰਟੀ ਵਲੋਂ ਵਿਰੋਧ ਜਾਰੀ ਰਹੇਗਾ। ਇਸ ਤੋਂ ਇਲਾਵਾ ਦਿੱਲੀ ਵਿਖੇ ਪੇਪਰ ਲੀਕ ਦੇ ਵਿਰੋਧ ’ਚ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ’ਤੇ ਦੇਸ਼ ਭਰ ਦੇ ਵਿਦਿਆਰਥੀਆਂ ਵਲੋਂ ਦਿੱਤੇ ਜਾ ਰਹੇ ਧਰਨੇ ’ਤੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰਨਾ ਇਹ ਦਰਸਾਉਂਦਾ ਹੈ ਕਿ ਸਮੇਂ ਦੀ ਸੂਬਾ ਤੇ ਕੇਂਦਰ ਸਰਕਾਰ ਹੱਕ ਮੰਗਦੇ ਨੌਜਵਾਨਾਂ, ਵਿਦਿਆਰਥੀਆਂ, ਕਿਸਾਨਾਂ, ਮੁਜ਼ਦੂਰਾਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਦੀ ਇੰਨਸਾਫ਼ ਦੀ ਆਵਾਜ਼ ਨੂੰ ਜਬਰ ਨਾਲ ਦਬਾਉਣਾ ਚਾਹੁੰਦੀਆਂ ਹਨ ਜੋ ਸੰਵਿਧਾਨਕ ਹੱਕਾਂ ਦੀ ਸ਼ਰੇਆਮ ਉਲੰਘਣਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਤੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰੀਤਪਾਲ ਸਿੰਘ ਬਰਾੜ ਨੇ ਬਰਗਾੜੀ ਵਿਖੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜਨ ਸਮੇਂ ਗੱਲਬਾਤ ਕਰਦਿਆਂ ਕੀਤਾ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਤਾਨਾਸ਼ਾਹੀ ਰਵੱਈਆਂ ਅਪਨਾਇਆ ਜਾ ਰਿਹਾ ਹੈ ਤੇ ਹੱਕ ਮੰਗਦੇ ਲੋਕਾਂ ਨਾਲ ਦੁਸ਼ਮਣੀ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਸ਼ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਕਾਂਗਰਸੀ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਵੱਖ-ਵੱਖ ਵਰਗਾਂ ਤੇ ਕੀਤੇ ਅੰਨੇ ਤਸੱਦਦ ਲਈ ਜਨਤਕ ਤੌਰ ’ਤੇ ਮਾਫੀ ਮੰਗੇ ਤੇ ਉਨ੍ਹਾਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰੇ। ਇਸ ਮੌਕੇ ਸਾਬਕਾ ਸਰਪੰਚ ਬਲਕਰਨ ਸਿੰਘ, ਲਛਮਣ ਸਿੰਘ ਬਾਜਾਖਾਨਾ, ਭੁਪਿੰਦਰ ਸਿੰਘ ਮੱਲ੍ਹਾ, ਹਰਨੈਕ ਸਿੰਘ ਮੱਲਾ, ਅਵਤਾਰ ਸਿੰਘ, ਕਾਕਾ ਸਿੰਘ ਘੁਮਾਣ, ਮਨਪ੍ਰੀਤ ਸਿੰਘ ਸੇਖੋਂ, ਹਰਬੰਸ ਸਿੰਘ, ਤਲਬੀਰ ਸਿੰਘ, ਯੋਧਵੀਰ ਸਿੰਘ, ਬਲਵੀਰ ਸਿੰਘ, ਪਰਮਿੰਦਰ ਸਿੰਘ, ਸਿੰਦਰ ਸਿੰਘ ਡੋਡ, ਬਲਦੇਵ ਸਿੰਘ, ਜਸਵੰਤ ਸਿੰਘ, ਹਰਜੀਤ ਸਿੰਘ ਬਿਸ਼ਨੰਦੀ, ਬਲਦੇਵ ਸਿੰਘ ਡਿੱਗੀ, ਰਾਜਵਿੰਦਰ ਸਿੰਘ ਭੁੱਲਰ, ਬੇਅੰਤ ਸਿੰਘ ਬੁਰਜ, ਸੱਤਾ ਭਾਊ, ਹਰਤੇਜ ਸਿੰਘ, ਸੁਰਜੀਤ ਸਿੰਘ ਸਰਾਂ, ਸਵਰਨ ਸਿੰਘ ਪੰਚ, ਬਲਦੇਵ ਸਿੰਘ ਢਿੱਲੋਂ, ਜਗਜੀਤ ਸਿੰਘ ਪ੍ਰਧਾਨ, ਵਕੀਲ ਸਿੰਘ ਪੰਚ, ਰਣਜੀਤ ਸਿੰਘ ਪੰਚ, ਗੁਰਲਾਲ ਸਿੰਘ ਕੰਗ, ਬਲਜੀਤ ਸਿੰਘ ਗਿੱਲ, ਕੇਸ਼ਵ ਬਹਿਬਲ, ਦਰਸ਼ਨ ਸਿੰਘ, ਸੇਵਕ ਸਿੰਘ ਬਰਾੜ, ਦਵਿੰਦਰ ਸਿੰਘ, ਲਹਿਰੀ ਢਿੱਲੋਂ, ਸੁਖਮੰਦਰ ਸਿੰਘ, ਦਰਸ਼ਨ ਸਿੰਘ ਠੇਕੇਦਾਰ, ਕਾਲਾ ਸਿੰਘ ਪੰਚ, ਸਪੂੰਰਨ ਸਿੰਘ ਪੰਚ, ਡਾ. ਸਰਜਾ ਸਿੰਘ, ਡਾ. ਜਰਨੈਲ ਸਿੰਘ, ਡਾ. ਸੋਹਣ ਸਿੰਘ, ਮਨਪ੍ਰੀਤ ਸਿੰਘ ਮੈਂਬਰ ਬਲਾਕ ਸੰਮਤੀ, ਜੱਗਾ ਸਿੰਘ ਪੰਚ, ਇੰਦਰ ਸਿੰਘ ਦਬੜੀਖਾਨਾ, ਚੂਹੜ ਸਿੰਘ ਢਿੱਲੋਂ, ਗੁਰਚਰਨ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ ਢਿੱਲੋਂ, ਵੀਰ ਚੰਦ ਸ਼ਰਮਾਂ ਪੰਚ, ਜੈਪਾਲ ਸ਼ਰਮਾ, ਕਰਨੈਲ ਸਿੰਘ, ਕੁਲਦੀਪ ਸਿੰਘ, ਜੱਗਾ ਸਿੰਘ ਢੈਪਈ, ਗੁਰਲਾਲ ਢੈਪਈ, ਗੁਰਮੇਲ ਸਿੰਘ ਮੱਲਾ, ਅੰਗਰੇਜ਼ ਸਿੰਘ ਘਣੀਆਂ, ਗੁਰਮੀਤ ਸਿੰਘ ਪੱਪੂ ਬਰਾੜ, ਗੁਰਦੀਪ ਸਿੰਘ ਪੰਚ, ਨਿੱਕਾ ਪ੍ਰਧਾਨ, ਰਣਜੀਤ ਸਿੰਘ ਘਾਰੂ, ਬਾਬੂ ਸਿੰਘ, ਕੁਲਵਿੰਦਰ ਸਿੰਘ ਨੰਬਰਦਾਰ, ਜੱਗੀ, ਗੁਰਚਰਨ ਸਿੰਘ ਢਿੱਲੋਂ, ਲਖਵੀਰ ਸਿੰਘ ਘੱਕੀ ਢਿੱਲੋਂ, ਸੁਖਜਿੰਦਰ ਮਾਨਾ, ਬੋਨੀ ਪੰਚ, ਲਾਡੀ ਕੋਠੇ ਹਜ਼ੂਰਾ ਸਿੰਘ, ਦਰਸ਼ਨ ਸਿੰਘ ਸੇਖੋਂ, ਰਾਮ ਸਿੰਘ ਬਰਾੜ, ਕਾਲਾ ਰੌਤੇਵਾਲਾ, ਪਰਮਜੀਤ ਸਿੰਘ ਢਿੱਲੋਂ, ਜਸਵਿੰਦਰ ਸਿੰਘ ਪੰਚ, ਬਲਵੀਰ ਸਿੰਘ ਪ੍ਰਧਾਨ, ਬਲਜੀਤ ਸਿੰਘ ਗਿੱਲ, ਸਤਨਾਮ ਸਿੰਘ ਸਿੱਧੂ, ਜਸਵੰਤ ਸਿੰਘ ਗਿੱਲ, ਸੁਖਵਿੰਦਰ ਸਿੰਘ ਪੰਚ ਆਦਿ ਹਾਜ਼ਰ ਸਨ।