07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮਾਊਂਟ ਲਰਨਿੰਗ ਜੂਨੀਅਰ ਸਕੂਲ ’ਚ ਗ੍ਰੀਨ ਡੇਅ ਮਨਾਇਆ

ਅਜੀਤ ਡੈਸਕ 29-07-2026
ਫ਼ਰੀਦਕੋਟ, 28 ਜੁਲਾਈ (ਜਸਵੰਤ ਸਿੰਘ ਪੁਰਬਾ)-ਮਾਊਂਟ ਲਰਨਿੰਗ ਜੂਨੀਅਰ ਸਕੂਲ ਦੇ ਵਿਦਿਆਰਥੀਆਂ ਵਲੋਂ ਗ੍ਰੀਨ ਡੇ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਹੋਈ। ਗ੍ਰੀਨ ਡੇ ਸਕਾਰਾਤਮਕ ਅਤੇ ਖੁਸ਼ੀ ਭਰੇ ਪਹਿਲੂਆਂ ਨੂੰ ਉਜਾਗਰ ਕਰਨ ਲਈ ਮਨਾਇਆ ਗਿਆ। ਸਕੂਲ ਨੂੰ ਹਰੇ ਰੰਗ ਨਾਲ ਸਜਾਇਆ ਗਿਆ। ਵਿਦਿਆਰਥੀ ਅਤੇ ਅਧਿਆਪਕ ਹਰੇ ਰੰਗ ਦੇ ਪਹਿਰਾਵੇ ਵਿਚ ਸਜੇ ਹੋਏ ਸਨ ਅਤੇ ਇਸ ਬਾਰੇ ਜਾਨਣ ਲਈ ਗਤੀਵਿਧੀਆਂ ਵਿਚ ਸ਼ਾਮਿਲ ਹੋਏ ਸਨ। ਬੱਚਿਆਂ ਨੇ ਨਾ ਸਿਰਫ਼ ਆਪਣੇ ਮਨਪਸੰਦ ਹਰੇ ਰੰਗ ਦੇ ਪਹਿਰਾਵੇ ਪਹਿਨੇ ਹੋਏ ਸਨ, ਸਗੋਂ ਹਰੇ ਰੰਗ ਦੀਆਂ ਵਸਤੂਆਂ ਵੀ ਲਿਆਂਦੀਆਂ ਸਨ। ਟਿਫਨ ਹਰੇ ਸੇਬ, ਅੰਬ, ਅੰਗੂਰ, ਨਾਸ਼ਪਤੀ, ਹਰੀ ਸਬਜ਼ੀਆਂ ਆਦਿ ਨਾਲ ਭਰੇ ਹੋਏ ਸਨ। ਅੰਗੂਠਾ ਛਾਪਣਾ, ਪਾਮ ਛਾਪਣਾ, ਡਿੱਪ ਐਂਡ ਪੇਸਟ ਆਦਿ ਬੱਚਿਆਂ ਨੇ ਇਨ੍ਹਾਂ ਗਤੀਵਿਧੀਆਂ ਦਾ ਆਨੰਦ ਮਾਣਿਆ। ਵਿਦਿਆਰਥੀਆਂ ਨੇ ਪੌਦੇ ਲਗਾਏ। ਇਹ ਦਿਨ ਪੂਰੀ ਤਰ੍ਹਾਂ ਹਰੇ ਰੰਗ ਨੂੰ ਸਮਰਪਿਤ ਹੈ। ਸਕੂਲ ਦੀ ਪਿ੍ਰੰਸੀਪਲ ਸੀਮਾ ਗੁਲਾਟੀ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਕੀਤੀ। ਅੰਤ ਵਿਚ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ।
ਪਿਛਲੀ ਖ਼ਬਰ ਨਗਰ ਕੌਂਸਲ ਜੈਤੋ ਦੀ ਪ੍ਰਧਾਨਗੀ ਦਾ ਅਹੁਦਾ ਅੱਜ ਸੰਭਾਲਣਗੇ ਨਿਰਮਲਾ ਦੇਵੀ ਅਗਲੀ ਖ਼ਬਰ ਕੇਂਦਰੀ ਜੇਲ੍ਹ ’ਚੋਂ ਹਵਾਲਾਤੀਆਂ ਪਾਸੋਂ ਚਾਰ ਮੋਬਾਈਲ ਫ਼ੋਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।