03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪਿੰਡ ਗੋਂਦਾਰਾ ਦੇ ਇਕ ਘਰ ’ਚੋਂ ਰਾਤ ਸਮੇਂ ਨਕਦੀ ਤੇ ਚਾਂਦੀ ਚੋਰੀ

ਅਜੀਤ ਡੈਸਕ 31-07-2026
ਬਾਜਾਖਾਨਾ, 30 ਜੁਲਾਈ (ਜੀਵਨ ਗਰਗ)-ਪਿਛਲੇ ਦਿਨੀਂ ਰਾਤ ਸਮੇਂ ਪਿੰਡ ਗੋਂਦਾਰਾ ਨਿਵਾਸੀ ਰਾਜ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਦੇ ਘਰੋਂ 1 ਲੱਖ 42 ਹਜ਼ਾਰ ਰੁਪਏ ਨਕਦ ਅਤੇ ਡੇਢ ਕਿਲੋ ਦੇ ਕਰੀਬ ਚਾਂਦੀ ਚੋਰੀ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਜਿਸ ’ਤੇ ਕਰਵਾਈ ਕਰਦਿਆਂ ਪਤਾ ਚੱਲਿਆ ਕਿ ਇਹ ਸਾਰਾ ਸਮਾਨ ਪਿੰਡ ਗੋਂਦਾਰਾ ਦੇ ਹੀ ਵਸਨੀਕ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਰਣਜੀਤ ਸਿੰਘ ਅਤੇ ਲਛਮਣ ਸਿੰਘ ਉਰਫ਼ ਲੱਭੀ ਪੁੱਤਰ ਸਿਕੰਦਰ ਸਿੰਘ ਨੇ ਚੋਰੀ ਕੀਤਾ ਸੀ। ਚੋਰੀ ਹੋਈ ਸਮਾਨ ਦੀ ਕੀਮਤ 3 ਲੱਖ 74 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ। ਪੁਲਿਸ ਨੇ ਉਪਰੋਕਤ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 123 ਅਧੀਨ ਦਰਜ ਕੀਤਾ ਅਤੇ ਲਛਮਣ ਸਿੰਘ ਉਰਫ਼ ਲੱਭੀ ਨੂੰ ਗਿ੍ਰਫ਼ਤਾਰ ਕਰਕੇ ਉਸ ਤੋਂ 20 ਹਜ਼ਾਰ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ। ਇਸ ਤੋਂ ਇਲਾਵਾ ਉਸ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕਰਕੇ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ। ਦੂਜੇ ਕਥਿਤ ਦੋਸ਼ੀ ਦੀ ਭਾਲ ਜਾਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਵੀ ਪੁਲਿਸ ਦੀ ਗਿ੍ਫ਼ਤ ’ਚ ਹੋਵੇਗਾ।
ਪਿਛਲੀ ਖ਼ਬਰ ਸਿੱਖ ਪੰਥ ਦੇ ਧਾਰਮਿਕ ਫ਼ੈਸਲੇ ਸਿਰਫ਼ ਗੁਰੂ ਪੰਥ ਦੀ ਮਰਿਯਾਦਾ ਅਨੁਸਾਰ ਹੀ ਹੋਣਗੇ-ਗਿਆਨੀ ਕੁਲਦੀਪ ਸਿੰਘ ਗੜਗੱਜ ਅਗਲੀ ਖ਼ਬਰ ਵਕੀਲਾਂ ਨੇ ਐਲ.ਏ.ਡੀ.ਸੀ. ਖ਼ਿਲਾਫ਼ ਸ਼ਹਿਰ ’ਚ ਕੀਤਾ ਪੈਦਲ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।