ਮੋਟਰਸਾਈਕਲ ਅਤੇ ਮੋਬਾਈਲ ਚੋਰੀ ਕਰਨ ਦੇ ਦੋਸ਼ਾਂ ਤਹਿਤ ਦੋ ਖ਼ਿਲਾਫ਼ ਮਾਮਲਾ ਦਰਜ
ਫ਼ਰੀਦਕੋਟ, 6 ਅਗਸਤ (ਸਰਬਜੀਤ ਸਿੰਘ)-ਸਥਾਨਕ ਨਵੀਂ ਦਾਣਾ ਮੰਡੀ ਵਿਖੇ ਇਕ ਵਿਅਕਤੀ ਤੋਂ ਦੋ ਵਿਅਕਤੀਆਂ ਵਲੋਂ ਝਪਟ ਮਾਰ ਕੇ ਮੋਬਾਈਲ ਖੋਹ ਕੇ ਦੇ ਮੋਟਰਸਾਈਕਲ ਲੈ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਇਕ ਕਥਿਤ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਚੋਰੀ ਕੀਤਾ ਮੋਟਰਸਾਈਕਲ ਅਤੇ ਮੋਬਾਈਲ ਫ਼ੋਨ ਬਰਾਮਦ ਕਰ ਲਿਆ ਗਿਆ ਹੈ ਅਤੇ ਦੂਜੇ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਅਜੀਤ ਡੈਸਕ
07-08-2026