10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸ੍ਰੀ ਵਿਜੇ ਸਾਂਪਲਾ ਨੂੰ ਮਿਲੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ

ਫ਼ਰੀਦਕੋਟ, 9 ਅਗਸਤ (ਗੁਰਚਰਨ ਸਿੰਘ ਗਾਬੜੀਆ)-ਲਾਇਨਜ਼ ਕਲੱਬ ਜੈਤੋ ਗੰਗਸਰ ਵਲੋਂ ਚੇਅਰਮੈਨ ਰਾਕੇਸ਼ ਰੋਮਾਣਾ ਅਤੇ ਪ੍ਰਧਾਨ ਪ੍ਰਦੀਪ ਸਿੰਗਲਾ ਦੀ ਅਗਵਾਈ ਹੇਠ ਲਾਇਨ ਮਹਿਲਾ ਪਰਿਵਾਰ ਜੈਤੋ ਦੇ ਸਹਿਯੋਗ ਨਾਲ ‘ਤੀਜ ਮਹਾਉਤਸਵ’ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪੀ.

ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪ੍ਰਧਾਨ ਪ੍ਰਦੀਪ ਸਿੰਗਲਾ ਤੇ ਹੋਰ ਸਹਿਯੋਗੀਆਂ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ: ਗੁਰਚਰਨ ਸਿੰਘ ਗਾਬੜੀਆ 10-08-2026
ਫ਼ਰੀਦਕੋਟ, 9 ਅਗਸਤ (ਗੁਰਚਰਨ ਸਿੰਘ ਗਾਬੜੀਆ)-ਲਾਇਨਜ਼ ਕਲੱਬ ਜੈਤੋ ਗੰਗਸਰ ਵਲੋਂ ਚੇਅਰਮੈਨ ਰਾਕੇਸ਼ ਰੋਮਾਣਾ ਅਤੇ ਪ੍ਰਧਾਨ ਪ੍ਰਦੀਪ ਸਿੰਗਲਾ ਦੀ ਅਗਵਾਈ ਹੇਠ ਲਾਇਨ ਮਹਿਲਾ ਪਰਿਵਾਰ ਜੈਤੋ ਦੇ ਸਹਿਯੋਗ ਨਾਲ ‘ਤੀਜ ਮਹਾਉਤਸਵ’ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪੀ.ਆਰ.ਓ. ਸੰਜੀਵ ਸ਼ਰਮਾ ਟੀਨੂੰ ਅਤੇ ਸਕੱਤਰ ਮੰਨੂ ਵਰਮਾ ਨੇ ਦੱਸਿਆ ਕਿ ਮਹਾਉਤਸਵ ਦੌਰਾਨ ਰਵਾਇਤੀ ਤੀਜ ਸੱਭਿਆਚਾਰ, ਮਨੋਰੰਜਕ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਆਕਰਸ਼ਕ ਝੂਲਾ, ਸੈਲਫੀ ਪੁਆਇੰਟ, ਸੁਆਦਿਸ਼ਟ ਪਕਵਾਨ ਅਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਮੁੱਖ ਖਿੱਚ ਦਾ ਕੇਂਦਰ ਰਹੀਆਂ। ਇਸ ਉਤਸਵ ਵਿਚ ਸ਼ਾਮਿਲ ਮਹਿਲਾਵਾਂ ਅਤੇ ਪਰਿਵਾਰਾਂ ਨੇ ਪੂਰੇ ਉਤਸ਼ਾਹ ਨਾਲ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ ਅਤੇ ਤੀਜ ਦੇ ਰਵਾਇਤੀ ਰੰਗਾਂ ਦਾ ਆਨੰਦ ਮਾਣਿਆ। ਪ੍ਰੋਜੈਕਟ ਚੇਅਰਮੈਨ ਜੀਵਨ ਗਰਗ, ਪ੍ਰੋਜੈਕਟ ਦੇ ਸਹਿ-ਚੇਅਰਮੈਨ ਦਿਨੇਸ਼ ਗੋਇਲ ਅਤੇ ਪੰਕਜ ਸ਼ਰਮਾ ਨੇ ਦੱਸਿਆ ਕਿ ਸਾਂਝੇ ਸਹਿਯੋਗ ਅਤੇ ਭਾਗੀਦਾਰੀ ਨਾਲ ਕਰਵਾਇਆ ਗਿਆ ਇਹ ਤੀਜ ਮਹਾਉਤਸਵ ਰਵਾਇਤੀ ਸੱਭਿਆਚਾਰ, ਮਨੋਰੰਜਨ, ਪਰਿਵਾਰ ਕ ਮਿਲਾਪ ਅਤੇ ਆਪਸੀ ਪਿਆਰ ਦਾ ਸੁੰਦਰ ਸੰਗਮ ਬਣ ਕੇ ਸਾਹਮਣੇ ਆਇਆ ਅਤੇ ਸਾਰਿਆਂ ਲਈ ਇਕ ਬਹੁਤ ਹੀ ਯਾਦਗਾਰ ਅਨੁਭਵ ਰਿਹਾ। ਇਸ ਉਤਸਵ ਦੌਰਾਨ ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪ੍ਰਧਾਨ ਪ੍ਰਦੀਪ ਸਿੰਗਲਾ ਅਤੇ ਚੇਅਰਮੈਨ ਰਾਕੇਸ਼ ਰੋਮਾਣਾ ਨੇ ਸਮਾਗਮ ਦੀ ਬੇਮਿਸਾਲ ਸਫ਼ਲਤਾ ਲਈ ਚਾਰੂ ਗੋਇਲ , ਸੁਸ਼ਮਾ ਸ਼ਰਮਾ, ਕਸ਼ਿਸ਼ ਵਰਮਾ, ਮਨੀਸ਼ਾ ਗਰਗ, ਸ਼ੀਤਲ ਸਿੰਗਲਾ, ਸਪਨਾ ਸਿੰਗਲਾ ਆਦਿ ਹੋਰ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜੀਵਨ ਗਰਗ, ਸੰਜੀਵ ਸ਼ਰਮਾ, ਸ਼ਿਵ ਬਾਂਸਲ, ਧਰਮਪਾਲ ਸਿੰਗਲਾ, ਨਰੇਸ਼ ਮਿੱਤਲ, ਦਿਨੇਸ਼ ਗੋਇਲ, ਮਨੀਸ਼ ਗਰਗ, ਪੰਕਜ ਸ਼ਰਮਾ, ਨਰੇਸ਼ ਗਰਗ, ਰਾਜੇਸ਼ ਜਿੰਦਲ ਆਦਿ ਹੋਰ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਕੁਲਵੰਤ ਜੋਸ਼ੀ ਮੈਮੋਰੀਅਲ ਰਿਜ਼ਨਲ ਕਾਨਵੈਂਟ ਸਕੂਲ ਦੀ ਕ੍ਰਿਕਟ ਟੀਮ ਨੇ ਹਾਸਿਲ ਕੀਤਾ ਤੀਜਾ ਸਥਾਨ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਭਰਵੀਂ ਬਾਰਿਸ਼ ਕਿਸਾਨਾਂ ਨੂੰ ਮਿਲੀ ਰਾਹਤ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ’ ਤੇ ਭਰਿਆ ਪਾਣੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।