14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਗੁਰਦੁਆਰਾ ਸਾਹਿਬ ਦੇ ਪਾਰਕ ਵਿਚ ਬੂਟੇ ਲਗਾਏ ਗਏ ਪਰਮਜੀਤ ਸਿੰਘ ਝੋਟੀਵਾਲਾ, ਲਛਮਣ ਸਿੰਘ ਬਰਾੜ, ਕੁਲਵਿੰਦਰ ਸਿੰਘ ਅਹਿਲ ਤੇ ਜਗਤਾਰ ਸਿੰਘ ਵਿਰਕ ਅਰਾਈਆਂਵਾਲਾ ਪੀ.ਏ.ਸੀ. ਦੇ ਮੈਂਬਰ ਬਣੇ

ਕੋਟਕਪੂਰਾ, 13 ਅਗਸਤ (ਮੋਹਰ ਸਿੰਘ ਗਿੱਲ)-ਨੇੜਲੇ ਪਿੰਡ ਹਰੀ ਨੌ ਵਿਖੇ ਅੱਠਵੇਂ ਪਾਤਿਸਾਹ ਸ੍ਰੀ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਬਣਾਏ ਗਏ ਨਵੇਂ ਪਾਰਕ ਵਿਚ ਐਨ. ਆਰ.

ਪਰਮਜੀਤ ਸਿੰਘ ਝੋਟੀਵਾਲਾ, ਲਛਮਣ ਸਿੰਘ ਬਰਾੜ ਗੋਲੇਵਾਲਾ, ਕੁਲਵਿੰਦਰ ਸਿੰਘ ਅਹਿਲ ਅਤੇ ਜਗਤਾਰ ਸਿੰਘ ਵਿਰਕ ਅਰਾਈਆਂਵਾਲਾ 14-08-2026
ਕੋਟਕਪੂਰਾ, 13 ਅਗਸਤ (ਮੋਹਰ ਸਿੰਘ ਗਿੱਲ)-ਨੇੜਲੇ ਪਿੰਡ ਹਰੀ ਨੌ ਵਿਖੇ ਅੱਠਵੇਂ ਪਾਤਿਸਾਹ ਸ੍ਰੀ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਬਣਾਏ ਗਏ ਨਵੇਂ ਪਾਰਕ ਵਿਚ ਐਨ.ਆਰ.ਆਈ ਵੀਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਬਿਧੀ ਚੰਦ ਗਤਕਾ ਵੈਲਫੇਅਰ ਐਂਡ ਸਪੋਰਟਸ ਕਲੱਬ, ਮਹਾਂਰਾਣੀ ਜਿੰਦ ਕੌਰ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਛਾਂਦਾਰ, ਸਜਾਵਟੀ ਅਤੇ ਫਲ਼ਦਾਰ ਬੂਟੇ ਲਗਾਏ ਗਏ। ਨਵੇਂ ਬਣਾਏ ਗਏ ਪਾਰਕ ਵਾਸਤੇ ਆਪਣੀ ਬੇਟੀ ਐਸ਼ਮੀਨ ਕੌਰ ਸਿੱਧੂ ਅਤੇ ਜਪਨਾਜ ਸਿੰਘ ਸਿੱਧੂ ਦੇ ਜਨਮ ਦਿਨ ’ਤੇ ਭਾਈ ਰਾਜਵੰਤ ਸਿੰਘ ਉਰਫ਼ ਰਾਜਾ (ਮਨੀਲਾ) ਦੇ ਪਰਿਵਾਰ ਵਲੋਂ ਮੇਨ ਗੇਟ ਦੀ ਸੇਵਾ ਕੀਤੀ ਗਈ। 55,900 ਦੀ ਲਾਗਤ ਨਾਲ ਨਵਾਂ ਲੋਹੇ ਦਾ ਗੇਟ ਬਣਾਇਆ ਗਿਆ। ਪਾਰਕ ਵਿਚ ਬੂਟੇ ਲਾਉਣ ਸਮੇਂ ਬਾਬਾ ਪਾਲਾ ਸਿੰਘ ਜੀ ਨੇ ਕਿਹਾ ਗਿਆ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਅਤੇ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ, ਮੈਂਬਰ ਕੁਲਦੀਪ ਸਿੰਘ, ਮਨਜੀਤ ਸਿੰਘ, ਇਕਬਾਲ ਸਿੰਘ, ਬਾਬਾ ਪਾਲਾ ਸਿੰਘ ਮੁੱਖ ਸੇਵਾਦਾਰ, ਹੈਡ ਗ੍ਰੰਥੀ ਜਸਦੀਪ ਸਿੰਘ, ਮਾਸਟਰ ਗੇਜ ਰਾਮ ਭੌਰਾ, ਬਾਬਾ ਮੁਕੰਦ ਸਿੰਘ, ਲਖਵਿੰਦਰ ਸਿੰਘ, ਡਾ. ਕੁਲਵੰਤ ਸਿੰਘ, ਰਿੰਕੂ ਸਿੰਘ ਮੱਤਾ, ਭੁਪਿੰਦਰ ਸਿੰਘ, ਅੰਮਿ੍ਰਪਾਲ ਸਿੰਘ ਪ੍ਰਧਾਨ ਮਹਾਂਰਾਣੀ ਜਿੰਦ ਕੌਰ ਸੇਵਾ ਸੁਸਾਇਟੀ, ਸੁਖਮੰਦਰ ਸਿੰਘ, ਜਗਜੀਤ ਸਿੰਘ ਪ੍ਰਧਾਨ ਬਾਬਾ ਬਿਧੀ ਚੰਦ ਗਤਕਾ ਅਖਾੜਾ, ਡਾ. ਕਰਮਜੀਤ ਸਿੰਘ, ਰੇਸ਼ਮ ਸਿੰਘ, ਬਲ ਸਿੰਘ, ਗੁਰਸਾਹਿਬ ਸਿੰਘ, ਦੀਪ ਸਿੰਘ, ਬੌਬੀ ਕਟਾਰੀਆਂ, ਸਿਦਕ ਕਟਾਰੀਆ, ਬੂਟਾ ਸਿੰਘ ਟੇਲਰ, ਬਲਜੀਤ ਸਿੰਘ ਸੇਵਾਦਾਰ ਅਤੇ ਸਮੂਹ ਸੇਵਾਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਰਾਜ ’ਚ ਹੀ ਪੰਜਾਬ ਦਾ ਵਿਕਾਸ ਹੋਇਆ-ਅਕਾਲੀ ਆਗੂ ਅਗਲੀ ਖ਼ਬਰ ਸਾਬਕਾ ਵਿਧਾਇਕ ਰੋਜ਼ੀ ਬਰਕੰਦੀ ਤੇ ਹੋਰ ਆਗੂਆਂ ਵਲੋਂ ਸੁਖਬੀਰ ਬਾਦਲ ’ਤੇ ਹਮਲੇ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।