14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਬਰਗਾੜੀ, 13 ਅਗਸਤ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਪਿ੍ੰਸੀਪਲ ਅਜੇ ਸ਼ਰਮਾ, ਉਪ ਪਿ੍ੰਸੀਪਲ ਕਮਲਜੀਤ ਕੌਰ, ਕੋਆਰਡੀਨੇਟਰ ਅਧਿਆਪਕਾ ਗੀਤਾਜਲੀ ਦਿਓੜਾ, ਅਨੀਤਾ ਰਾਣੀ ਦੀ ਅਗਵਾਈ ਹੇਠ ਤੀਆਂ ਤੀਜ ਦੀਆਂ ਦਾ ਤਿਓਹਾਰ ਪੂਰੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਅਤੇ ਅਧਿਆਪਕਾਂ ਨੇ ਪੰਜਾਬੀ ਪਹਿਰਾਵੇ ਵਿਚ ਸੱਜ ਧਜ ਕੇ ਰਵਾਇਤੀ ਬੋਲੀਆਂ, ਗਿੱਧਾ ਭੰਗੜਾ, ਗੀਤ, ਲੋਕ ਗੀਤ ਆਦਿ ਗਾਏ ਅਤੇ ਸਾਡੇ ਪੁਰਾਤਨ ਪੰਜਾਬੀ ਵਿਰਸੇ ਨੂੰ ਯਾਦ ਕੀਤਾ।

ਅਜੀਤ ਡੈਸਕ 14-08-2026
ਬਰਗਾੜੀ, 13 ਅਗਸਤ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਪਿ੍ੰਸੀਪਲ ਅਜੇ ਸ਼ਰਮਾ, ਉਪ ਪਿ੍ੰਸੀਪਲ ਕਮਲਜੀਤ ਕੌਰ, ਕੋਆਰਡੀਨੇਟਰ ਅਧਿਆਪਕਾ ਗੀਤਾਜਲੀ ਦਿਓੜਾ, ਅਨੀਤਾ ਰਾਣੀ ਦੀ ਅਗਵਾਈ ਹੇਠ ਤੀਆਂ ਤੀਜ ਦੀਆਂ ਦਾ ਤਿਓਹਾਰ ਪੂਰੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਅਤੇ ਅਧਿਆਪਕਾਂ ਨੇ ਪੰਜਾਬੀ ਪਹਿਰਾਵੇ ਵਿਚ ਸੱਜ ਧਜ ਕੇ ਰਵਾਇਤੀ ਬੋਲੀਆਂ, ਗਿੱਧਾ ਭੰਗੜਾ, ਗੀਤ, ਲੋਕ ਗੀਤ ਆਦਿ ਗਾਏ ਅਤੇ ਸਾਡੇ ਪੁਰਾਤਨ ਪੰਜਾਬੀ ਵਿਰਸੇ ਨੂੰ ਯਾਦ ਕੀਤਾ। ਸਕੂਲ ਡਾਇਰੈਕਟਰ ਜਸਬੀਰ ਸਿੰਘ ਸੰਧੂ, ਪਿ੍ੰਸੀਪਲ ਅਜੇ ਸ਼ਰਮਾ ਨੇ ਇਸ ਤਿਓਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਪੁਰਾਤਨ ਸਮੇਂ ਵਿਚ ਅਜੋਕੇ ਸਮੇਂ ਵਾਂਗ ਲੋਕਾਂ ਕੋਲ ਮਨੋਰੰਜਨ ਦੇ ਸਾਧਨ ਬਹੁਤ ਘੱਟ ਸਨ ਅਤੇ ਲੋਕ ਮਿਲ ਜੁਲ ਕੇ ਅਜਿਹੇ ਤਿਓਹਾਰ ਮਨਾਉਂਦੇ ਸਨ। ਲੋਕ ਅਜਿਹੇ ਤਿਓਹਾਰ ਮਨਾ ਕੇ ਜਿਥੇ ਆਪਣਾ ਮਨੋਰੰਜਨ ਕਰਦੇ ਸਨ ਉਥੇ ਆਪਸੀ ਮੋਹ ਪਿਆਰ, ਇਕ ਦੂਸਰੇ ਦਾ ਆਦਰ ਸਤਿਕਾਰ, ਆਪਸੀ ਮੇਲ ਜੋਲ ਅਤੇ ਆਪਣੇ ਗਿਆਨ ਵਿਚ ਵੀ ਵਾਧਾ ਕਰਦੇ ਸਨ। ਤੀਆਂ ਦੇ ਤਿਓਹਾਰ ਤੇ ਸਾਰੇ ਪਿੰਡ ਦੀਆਂ ਧੀਆਂ ਭੈਣਾਂ ਮਿਲ ਜੁਲ ਕੇ ਆਪਣੇ ਦੁੱਖ ਸੁਖ ਸਾਂਝੇ ਕਰਦੀਆਂ ਸਨ ਅਤੇ ਵਡੇਰੀ ਉਮਰ ਦੀਆਂ ਔਰਤਾਂ ਤੋਂ ਆਪਣੀਆਂ ਘਰੇਲੂ ਸਮੱਸਿਆਵਾਂ ਦੇ ਹੱਲ ਬਾਰੇ ਵੀ ਰਾਇ ਲੈਂਦੀਆਂ ਸਨ। ਉਨ੍ਹਾਂ ਸਮੂਹ ਬੱਚਿਆਂ ਅਤੇ ਸਟਾਫ਼ ਨੂੰ ਅਪੀਲ ਕੀਤੀ ਕਿ ਸਾਨੂੰ ਆਪਣਾ ਉਸਾਰੂ ਵਿਰਸਾ ਬਚਾਉਣ ਅਤੇ ਜਿਓਂਦਾ ਰੱਖਣ ਲਈ ਅਜਿਹੇ ਤਿਓਹਾਰ ਲਗਾਤਾਰ ਮਨਾਉਣੇ ਚਾਹੀਦੇ ਹਨ। ਅਧਿਆਪਕਾ ਮਨਮਿੰਦਰ ਕੌਰ ਨੇ ਬਹੁਤ ਹੀ ਸੁੰਦਰ ਲੋਕ ਗੀਤ ਪੇਸ਼ ਕੀਤੇ ਅਤੇ ਅਧਿਆਪਕਾ ਸਿਮਰਜੀਤ ਕੌਰ, ਰੁਪਿੰਦਰ ਕੌਰ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾਈ ਗਈ।
ਪਿਛਲੀ ਖ਼ਬਰ ਭਾਜਪਾ ਆਗੂ ਜਸਪਾਲ ਪੰਜਗਰਾਈਂ ਨੇ ਅੰਗਹੀਣਾਂ ਅਤੇ ਬਜ਼ੁਰਗਾਂ ਨੂੰ ਸਾਮਾਨ ਵੰਡਿਆ ਅਗਲੀ ਖ਼ਬਰ ਭਾਜਪਾ ਆਗੂਆਂ ਨੇ ਦੇਸ਼ ਭਗਤ ਸੰਧੂਰਾ ਸਿੰਘ ਦੇ ਬੁੱਤ ਨੂੰ ਇਸ਼ਨਾਨ ਕਰਵਾ ਕੇ ਹਾਰ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।