17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਕਾਂਗਰਸ ਪਾਰਟੀ ਵਲੋਂ ਡਾ. ਅੰਬੇਡਕਰ ਦੀ ਮੂਰਤੀ ਅੱਗੇ ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਖਿਲਾਫ਼ ਰੋਸ ਪ੍ਰਦਰਸ਼ਨ

ਮਲੋਟ, 16 ਅਗਸਤ (ਪਾਟਿਲ)-ਮਲੋਟ ਸ਼ਹਿਰ ਵਿਖੇ ਕਾਂਗਰਸ ਪਾਰਟੀ ਵਲੋਂ ਰਵਿਦਾਸ ਨਗਰ ਵਿਚ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਅੱਗੇ ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਐਸ.

ਰਵਿਦਾਸ ਨਗਰ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਸਮੇਤ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ। ਤਸਵੀਰ : ਪਾਟਿਲ ਆਜ਼ਾਦੀ ਦਿਵਸ ’ਤੇ ਕੋਟਕਪੂਰਾ ਦੇ ਸਾਈਕਲ ਰਾਈਡਰ ਆਪਣੇ ਸਾਈਕਲਿੰਗ ਸਫ਼ਰ ਸਬੰਧੀ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 17-08-2026
ਮਲੋਟ, 16 ਅਗਸਤ (ਪਾਟਿਲ)-ਮਲੋਟ ਸ਼ਹਿਰ ਵਿਖੇ ਕਾਂਗਰਸ ਪਾਰਟੀ ਵਲੋਂ ਰਵਿਦਾਸ ਨਗਰ ਵਿਚ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਅੱਗੇ ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਐਸ.ਸੀ ਵਿਭਾਗ ਦੇ ਆਗੂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਰੁਪਾਣਾ ਆਪਣੇ ਸਾਥੀਆਂ ਸਮੇਤ ਪਹੁੰਚੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਅਤੇ ਗੋਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਦਿਹਾਤੀ ਪ੍ਰਧਾਨ ਮੱਖਣ ਸਿੰਘ, ਗੁਰਜੰਟ ਸਿੰਘ ਲੰਬੀ ਹਲਕਾ, ਹਰਜੀਤ ਸਿੰਘ ਰੁਪਾਣਾ ਐਸ ਸੀ ਵਿੰਗ ਪ੍ਰਧਾਨ, ਹਰਮਨ ਸਿੰਘ ਵਾਇਸ ਪ੍ਰਧਾਨ ਜ਼ਿਲ੍ਹਾ ਕਮੇਟੀ, ਰਾਜ ਕੁਮਾਰ, ਰਾਮਦਾਸ ਨਿੱਕੀ, ਪੂਰਨ ਚੰਦ, ਧਰਮਪਾਲ ਗੁੱਡੂ, ਰਜਿੰਦਰ ਸਿੰਘ ਰਾਜਾ ਅੋਲਖ, ਪ੍ਰੇਮ ਰਾਜਪੂਤ, ਕੁਲਵਿੰਦਰ ਸਿੰਘ, ਭੰਗਚੜੀ, ਰਾਜਾ ਸਿੰਘ ਛਤਿਆਣਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਤੰਦਰੁਸਤੀ ਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਅਗਲੀ ਖ਼ਬਰ ਬਾਬਾ ਫ਼ਰੀਦ ਲਾਅ ਕਾਲਜ ਵਿਖੇ 80ਵਾਂ ਆਜ਼ਾਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।