17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਫਿਰੌਤੀ ਲਈ ਕਰਵਾਈ ਗਈ ਫਾਇਰਿੰਗ ਮਾਮਲੇ ’ਚ ਪੁਲਿਸ ਦੀ ਵੱਡੀ ਕਾਮਯਾਬੀ, 2 ਗ੍ਰਿਫ਼ਤਾਰ

ਮਲੋਟ, 16 ਅਗਸਤ (ਪਾਟਿਲ)-ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵਲੋ ਸ਼ਰਾਰਤੀ ਅਨਸਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੰਸਪੈਕਟਰ ਜਸਕਰਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਮਲੋਟ ਦੀ ਟੀਮ ਨੇ ਫਿਰੌਤੀ ਲਈ ਕਰਵਾਈ ਗਈ ਫਾਇਰਿੰਗ ਦੇ ਸਨਸਨੀਖੇਜ਼ ਮਾਮਲੇ ਵਿਚ ਦੋ ਮੁੱਖ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਮਿਤੀ 22 ਜੁਲਾਈ 2026 ਨੂੰ ਥਾਣਾ ਸਿਟੀ ਮਲੋਟ ਦੇ ਅਧੀਨ ਪੈਂਦੀ ਸਟਾਰ ਸਿਟੀ ਕਾਲੋਨੀ ਵਿਚ ਇਕ ਮਕਾਨ ਉੱਪਰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਫਾਇਰਿੰਗ ਕੀਤੀ ਗਈ ਸੀ।

ਸਰਕਾਰੀ ਪ੍ਰਾਇਮਰੀ ਸਕੂਲ ਸੈਦੇਕੇ ਵਿਖੇ ਮਨਾਏ ਗਏ ਆਜ਼ਾਦੀ ਦਿਹਾੜੇ ਸਮੇਂ ਅਧਿਆਪਕ ਬੱਚਿਆਂ ਨਾਲ। ਤਸਵੀਰ: ਆਰ.ਐਸ.ਧੁੰਨਾ 17-08-2026
ਮਲੋਟ, 16 ਅਗਸਤ (ਪਾਟਿਲ)-ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵਲੋ ਸ਼ਰਾਰਤੀ ਅਨਸਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੰਸਪੈਕਟਰ ਜਸਕਰਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਮਲੋਟ ਦੀ ਟੀਮ ਨੇ ਫਿਰੌਤੀ ਲਈ ਕਰਵਾਈ ਗਈ ਫਾਇਰਿੰਗ ਦੇ ਸਨਸਨੀਖੇਜ਼ ਮਾਮਲੇ ਵਿਚ ਦੋ ਮੁੱਖ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਮਿਤੀ 22 ਜੁਲਾਈ 2026 ਨੂੰ ਥਾਣਾ ਸਿਟੀ ਮਲੋਟ ਦੇ ਅਧੀਨ ਪੈਂਦੀ ਸਟਾਰ ਸਿਟੀ ਕਾਲੋਨੀ ਵਿਚ ਇਕ ਮਕਾਨ ਉੱਪਰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਫਾਇਰਿੰਗ ਕੀਤੀ ਗਈ ਸੀ। ਥਾਣਾ ਸਿਟੀ ਮਲੋਟ ਵਿਖੇ ਐਫ.ਆਈ.ਆਰ ਨੰਬਰ 184 ਤਹਿਤ ਧਾਰਾ 125 ਬੀਐਨਐਸ ਅਤੇ 25/27/ 54/59 ਆਰਮ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ। ਤਫ਼ਤੀਸ਼ ਦੌਰਾਨ ਮਿਲੇ ਸਬੂਤਾਂ ਦੇ ਆਧਾਰ ’ਤੇ ਧਾਰਾਵਾਂ 308(5), 351(3) ਅਤੇ 61(2) ਬੀ.ਐਨ.ਐਸ ਦਾ ਵੀ ਵਾਧਾ ਕੀਤਾ ਗਿਆ। ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਇਸ ਵਾਰਦਾਤ ਦੀ ਸਾਜ਼ਿਸ਼ ਗੁਰਜੰਟ ਸਿੰਘ ਉਰਫ਼ ਜੰਟਾ ਖਰੜ, ਜੋ ਇਸ ਸਮੇਂ ਆਸਟ੍ਰੇਲੀਆ ਵਿਚ ਰਹਿ ਰਿਹਾ ਹੈ, ਵਲੋਂ ਰਚੀ ਗਈ ਸੀ। ਮੁੱਢਲੀ ਜਾਂਚ ਅਨੁਸਾਰ ਗੁਰਜੰਟ ਸਿੰਘ ਪਹਿਲਾਂ ਇਕ ਪੈਟੀ ਕ੍ਰਿਮੀਨਲ ਰਿਹਾ ਹੈ ਅਤੇ ਉਸ ਦੇ ਕਹਿਣ ’ਤੇ ਦੋ ਸ਼ਾਰਪ ਸ਼ੂਟਰਾਂ ਨੇ ਮਕਾਨ ਉੱਪਰ ਫਾਇਰਿੰਗ ਕੀਤੀ ਸੀ। ਲਗਾਤਾਰ ਛਾਪੇਮਾਰੀ ਦੌਰਾਨ ਪੁਲਿਸ ਨੇ 14 ਅਗਸਤ 2026 ਨੂੰ ਨੀਗਮ ਉਰਫ਼ ਦੇਵਾ, ਵਾਸੀ ਪਿੰਡ ਗਾਮੜੀ, ਜ਼ਿਲ੍ਹਾ ਸੋਨੀਪਤ (ਹਰਿਆਣਾ) ਅਤੇ ਰਵਿੰਦਰ ਉਰਫ਼ ਬਿੰਦਰ, ਵਾਸੀ ਪਿੰਡ ਖਾਨਪੁਰ ਕਲਾਂ, ਜ਼ਿਲ੍ਹਾ ਸੋਨੀਪਤ (ਹਰਿਆਣਾ) ਨੂੰ ਗੁਰੁਗ੍ਰਾਮ (ਹਰਿਆਣਾ) ਤੋਂ ਗ੍ਰਿਫ਼ਤਾਰ ਕਰ ਲਿਆ। ਦੋਵੇਂ ਮੁਲਜ਼ਮ ਇਸ ਮਾਮਲੇ ਦੇ ਮੁੱਖ ਸ਼ਾਰਪ ਸ਼ੂਟਰ ਹਨ। ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਦੋਵੇਂ ਦੋਸ਼ੀਆਂ ਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਦੋਸ਼ੀਆਂ ਤੋਂ ਵਾਰਦਾਤ ਵਿਚ ਵਰਤਿਆ ਗਿਆ ਹਥਿਆਰ, ਮੋਟਰਸਾਈਕਲ ਅਤੇ ਹੋਰ ਅਹਿਮ ਸਬੂਤ ਬਰਾਮਦ ਕਰਨ ਦੇ ਨਾਲ-ਨਾਲ ਇਸ ਸਾਜ਼ਿਸ਼ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਪੁੱਛਗਿੱਛ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਪੈਸੇ ਲੈ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਸ ਮਾਮਲੇ ਵਿਚ ਫਾਇਰਿੰਗ ਫਿਰੌਤੀ ਦੀ ਨੀਅਤ ਨਾਲ ਕਰਵਾਈ ਗਈ ਸੀ। ਜਿਸ ਮਕਾਨ ਉੱਪਰ ਫਾਇਰਿੰਗ ਹੋਈ, ਉਸ ਦੇ ਮਾਲਕ ਦਿੱਲੀ ਵਿਚ ਰਹਿੰਦੇ ਹਨ, ਜਦਕਿ ਮਕਾਨ ਦੀ ਦੇਖਭਾਲ ਕਰਨ ਵਾਲੇ ਮਾਲੀ ਦੇ ਬਿਆਨਾਂ ਦੇ ਆਧਾਰ ’ਤੇ ਇਹ ਮੁਕੱਦਮਾ ਦਰਜ ਕੀਤਾ ਗਿਆ। ਗ੍ਰਿਫ਼ਤਾਰ ਦੋਵੇਂ ਦੋਸ਼ੀਆਂ ਖਿਲਾਫ਼ ਪਹਿਲਾਂ ਵੀ ਅਸਲਾ ਐਕਟ, ਸਨੈਚਿੰਗ ਅਤੇ ਚੋਰੀ ਨਾਲ ਸਬੰਧਿਤ ਕਈ ਮੁਕੱਦਮੇ ਹਰਿਆਣਾ ਅਤੇ ਰਾਜਸਥਾਨ ਵਿਚ ਦਰਜ ਹਨ। ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਜਾਰੀ ਹੈ। ਮੁੱਖ ਸਾਜ਼ਿਸ਼ਕਰਤਾ ਅਤੇ ਹੋਰ ਨਾਮਜ਼ਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਤਫ਼ਤੀਸ਼ ਦੌਰਾਨ ਸਾਹਮਣੇ ਆਉਣ ਵਾਲੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਸਾਜ਼ਿਸ਼ ਵਿਚ ਸ਼ਾਮਿਲ ਹਰ ਵਿਅਕਤੀ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾ ਸਕੇ।
ਪਿਛਲੀ ਖ਼ਬਰ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ਲਾਇਨਜ਼ ਇੰਟਰਨੈਸ਼ਨਲ ਕਲੱਬ ਮਲੋਟ ਰੋਇਲ ਵਲੋਂ ਖੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।