18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪਿੰਡ ਨੱਥਲਵਾਲਾ ਇਕਾਈ ਦੀ ਚੋਣ

ਫ਼ਰੀਦਕੋਟ, 17 ਅਗਸਤ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਮੀਟਿੰਗ ਪਿੰਡ ਨੱਥਲਵਾਲਾ ਵਿਖੇ ਬਲਾਕ ਪ੍ਰਧਾਨ ਫ਼ਰੀਦਕੋਟ ਜਸਵੀਰ ਸਿੰਘ ਕਾਬਲਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਗੁਰਮੀਤ ਸਿੰਘ ਗੋਲੇਵਾਲਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

ਅਜੀਤ ਡੈਸਕ 18-08-2026
ਫ਼ਰੀਦਕੋਟ, 17 ਅਗਸਤ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਮੀਟਿੰਗ ਪਿੰਡ ਨੱਥਲਵਾਲਾ ਵਿਖੇ ਬਲਾਕ ਪ੍ਰਧਾਨ ਫ਼ਰੀਦਕੋਟ ਜਸਵੀਰ ਸਿੰਘ ਕਾਬਲਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਗੁਰਮੀਤ ਸਿੰਘ ਗੋਲੇਵਾਲਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਪਿੰਡ ਨੱਥਲਵਾਲਾ ਇਕਾਈ ਦੀ ਚੌਣ ਕੀਤੀ ਜਿਸ ਵਿਚ ਹਰਜਿੰਦਰ ਸਿੰਘ ਇਕਾਈ ਪ੍ਰਧਾਨ, ਕਮਲਪ੍ਰੀਤ ਸਿੰਘ ਸਕੱਤਰ ਜਨਰਲ, ਤਰਸੇਮ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਪਿੰਦਰ ਸਿੰਘ ਵਿੱਤ ਸਕੱਤਰ, ਅਮਰਜੀਤ ਸਿੰਘ ਪੈ੍ਰਸ ਸਕੱਤਰ, ਸ਼ਰਨਪ੍ਰੀਤ ਸਿੰਘ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ। ਇਸ ਨਵੀ ਬਣੀ ਇਕਾਈ ਦਾ ਗੁਰਮੀਤ ਸਿੰਘ ਗੋਲੇਵਾਲਾ ਨੇ ਧੰਨਵਾਦ ਕੀਤਾ। ਗੋਲੇਵਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਜਥੇਬੰਦਕ ਹੋਣਾ ਬਹੁਤ ਜ਼ਰੂਰੀ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਫ਼ਰਦੀਕੋਟ ਦੀ ਟੀਮ ਪਿੰਡ ਵਿਚ ਕਿਸਾਨਾਂ ਨਾਲ ਮੀਟਿੰਗ ਕਰਕੇ 1 ਸਤੰਬਰ ਚੰਡੀਗੜ੍ਹ ਮੋਰਚੇ ਵਿਚ ਸ਼ਾਮਿਲ ਹੋਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਯੂਨੀਅਨ ਵਲੋਂ ਅੱਜ ਪਿੰਡ ਨੱਥਲਵਾਲਾ, ਗੋਲੇਵਾਲਾ, ਕਾਬਲਵਾਲਾ, ਹੱਸਣ ਭੱਟੀ, ਮੱਲੇ ਵਾਲਾ, ਹਰਦਿਆਲੇਆਣਾ ’ਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਮੋਰਚੇ ਵਿਚ ਸ਼ਾਮਿਲ ਹੋਣ ਲਈ ਬੇਨਤੀਆਂ ਕੀਤੀਆਂ। ਇਸ ਮੌਕੇ ਰੇਸ਼ਮ ਸਿੰਘ ਪੱਖੀ ਖੁਰਦ ਸਕੱਤਰ ਜਨਰਲ ਜ਼ਿਲ੍ਹਾ, ਜਸਵੀਰ ਸਿੰਘ ਗੋਲੇਵਾਲਾ ਜਨਰਲ ਸਕੱਤਰ ਜ਼ਿਲ੍ਹਾ, ਇੰਦਰਜੀਤ ਸਿੰਘ ਨੱਥਲਵਾਲਾ ਮੀਤ ਪ੍ਰਧਾਨ ਬਲਾਕ ਫ਼ਰਦੀਕੋਟ, ਸੁਖਚੈਨ ਸਿੰਘ ਮੱਲੇਵਾਲਾ, ਲਖਵੰਤ ਸਿੰਘ, ਬਲਕਰਨ ਸਿੰਘ ਹਰਦਿਲੇਆਣਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ 3 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।