18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਤਰਕਸ਼ੀਲ ਸੁਸਾਇਟੀ ਇਕਾਈ ਗੁਰੂਹਰਸਹਾਏ ਨੇ ਮੋਬਾਈਲ ਵੈਨ ਰਾਹੀਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ

ਸਾਦਿਕ, 17 ਅਗਸਤ (ਆਰ. ਐਸ.

ਤਰਕਸ਼ੀਲ ਸੁਸਾਇਟੀ ਵਲੋਂ ਸਾਹਿਤ ਮੋਬਾਇਲ ਵੈਨ ਰਾਹੀਂ ਪੁਸਤਕਾਂ ਦੀ ਲਗਾਈ ਗਈ ਪ੍ਰਦਰਸ਼ਨੀ ’ਚ ਸਕੂਲੀ ਵਿਦਿਆਰਥਣਾਂ ਰੁਚੀ ਵਿਖਾਉਂਦੀਆਂ ਹੋਈਆਂ। ਤਸਵੀਰ: ਆਰ.ਐਸ.ਧੁੰਨਾ 18-08-2026
ਸਾਦਿਕ, 17 ਅਗਸਤ (ਆਰ. ਐਸ.ਧੁੰਨਾ)-ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਇਕਾਈ ਗੁਰੂਹਰਸਹਾਏ ਵਲੋਂ ਤਰਕਸ਼ੀਲ ਸਾਹਿਤ ਮੁਹਿੰਮ ਤਹਿਤ ਲਿਟਲ ਪਰਲਜ ਪਬਲਿਕ ਸਕੂਲ ਦੀਪ ਸਿੰਘ ਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਪ ਸਿੰਘ ਵਾਲਾ (ਫ਼ਰੀਦਕੋਟ) ਵਿਖੇ ਮੋਬਾਈਲ ਵੈਨ ਰਾਹੀਂ ਤਰਕਸ਼ੀਲ ਸਾਹਿਤ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਚੁੱਘਾ, ਲਿਟਲ ਪਰਲਜ਼ ਸਕੂਲ ਦੇ ਪਿ੍ਰੰਸੀਪਲ ਗਗਨ ਨਰੂਲਾ, ਵਾਈਸ ਪ੍ਰਿੰਸੀਪਲ ਪੂਜਾ ਨਰੂਲਾ ਅਤੇ ਦੋਹਾਂ ਸਕੂਲਾਂ ਦੇ ਸਮੂਹ ਸਟਾਫ ਵਲੋਂ ਤਰਕਸ਼ੀਲ ਸੁਸਾਇਟੀ ਦੀ ਇਸ ਮੁਹਿੰਮ ਨੂੰ ਭਰਪੂਰ ਸਹਿਯੋਗ ਦਿੱਤਾ ਗਿਆ। ਇਕਾਈ ਗੁਰੂਹਰਸਹਾਏ ਦੇ ਜਥੇਬੰਦਕ ਮੁਖੀ ਡਾ. ਅਵਤਾਰ ਦੀਪ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਵੀ ਇਸ ਮੁਹਿੰਮ ਵਿਚ ਉਤਸ਼ਾਹ ਨਾਲ ਭਾਗ ਲੈਂਦਿਆਂ ਇਤਿਹਾਸਕ, ਵਿਗਿਆਨਕ ਅਤੇ ਤਰਕਸ਼ੀਲ ਸਾਹਿਤ ਦੀਆਂ ਪੁਸਤਕਾਂ ਖਰੀਦ ਕੇ ਇਸ ਉਪਰਾਲੇ ਨੂੰ ਵੱਡਾ ਹੁੰਗਾਰਾ ਦਿੱਤਾ। ਇਸ ਮੌਕੇ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ ਤੋਂ ਦੂਰ ਰਹਿਣ ਅਤੇ ਵਿਗਿਆਨਕ ਸੋਚ ਤੇ ਤਰਕਸ਼ੀਲ ਦ੍ਰਿਸ਼ਟੀਕੋਣ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਸਕੂਲਾਂ ਵੱਲੋਂ ਮਿਲੇ ਭਰਪੂਰ ਸਹਿਯੋਗ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਲਈ ਤਰਕਸ਼ੀਲ ਸੁਸਾਇਟੀ ਦੇ ਕਾਰਕੁਨਾਂ ਜਸਵੀਰ ਸੋਨੀ, ਜੋਨ ਆਗੂ ਪ੍ਰਵੀਨ ਜੰਡਵਾਲਾ, ਜਸਵਿੰਦਰ ਸਿੰਘ, ਜਗਰੂਪ ਸਿੰਘ, ਕੁਲਦੀਪ ਸਿੰਘ, ਗੁਰਚਰਨ ਸਿੰਘ ਰਾਓ ਕੇ ਹਿਠਾੜ ਵਲੋਂ ਧੰਨਵਾਦ ਕੀਤਾ ਗਿਆ। ਇਸ ਤੋਂ ਬਾਅਦ ਤਰਕਸ਼ੀਲ ਸਾਹਿਤ ਮੁਹਿੰਮ ਦੀ ਇਹ ਮੋਬਾਈਲ ਵੈਨ ਵਿਗਿਆਨਕ ਸੋਚ ਦੀ ਰੌਸ਼ਨੀ ਬਿਖੇਰਦੀ ਹੋਈ ਆਪਣੇ ਅਗਲੇ ਪੜਾਅ ਵੱਲ ਰਵਾਨਾ ਹੋ ਗਈ।
ਪਿਛਲੀ ਖ਼ਬਰ ਫਰੀਦਕੋਟ ’ਚ ਵੱਖ-ਵੱਖ ਥਾਈ ਆਜ਼ਾਦੀ ਦਿਵਸ ਮਨਾਇਆ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਭਵਨ ਵਿਖੇ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਹੈਰੋਇਨ ਸਮੇਤ 2 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।